ਜਲੰਧਰ, 3 ਜੁਲਾਈ ( )— ਅੱਜ ਵੱਖ ਵੱਖ ਅਧਿਆਪਕ ਯੂਨੀਅਨ ਵੱਲੋ ਦੇਸ਼ ਭਗਤ ਯਾਦਗਰੀ ਹਾਲ ਜਲੰਧਰ ਵਿਖੇ ਸਾਂਝੀ ਮੀਟਿੰਗ ਕਰਕੇ ਪੰਜਾਬ ਸਰਕਾਰ ਵੱਲੋ ਅਧਿਆਪਕ ਵਰਗ ਦੇ ਪੇ ਸਕੇਲਾਂ ਅਤੇ ਭੱਤਿਆ ਚ ਕਟੌਤੀ ਕਰਕੇ ਪਾਏ ਵਿੱਤੀ ਘਾਟੇ ਦੇ ਵਿਰੋਧ ਚ ਅਤੇ ਪੁਰਾਣੀ ਪੈਨਸ਼ਨ ਬਹਾਲੀ ਤੇ ਕੱਚੇ ਅਧਿਆਪਕ ਰੈਗੂਲਰ ਕਰਨ ਦੀ ਅਹਿਮ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਦੇ ਸਾਹਮਣੇ ਤਿੱਖਾ ਸੰਘਰਸ਼ ਕਰਨ ਲਈ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆ’ ਪੰਜਾਬ ਰਾਜ ਅਧਿਆਪਕ ਗੱਠਜੋੜ’ ਦਾ ਗਠਨ ਕੀਤਾ । ਇਸ ਵਿੱਚ ਐਲੀਮੈਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ,ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ,ਈ ਟੀ ਟੀ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਬਾਠ,ਈ ਟੀ ਟੀ ਟੈਟ ਪਾਸ ਦੇ ਸੂਬਾ ਪ੍ਰਧਾਨ ਅਮਰਜੀਤ ਕੰਬੋਜ ,ਬੀ ਐਡ ਅਧਿਆਪਕ ਫਰੰਟ ਪੰਜਾਬ ਦੇ ਚੇਅਰਮੈਨ ਪ੍ਰਗਟਜੀਤ ਸਿੰਘ ਕ੍ਰਿਸ਼ਨਪੁਰਾ ਨੇ ਪੰਜਾਬ ਸਰਕਾਰ ਦੀ ਅਧਿਆਪਕ ਮਾਰੂ ਨੀਤੀ ਤਹਿਤ ਪਾਏ ਵਿੱਤੀ ਘਾਟੇ ਦੀ ਜੋਰਦਾਰ ਸ਼ਬਦਾ ਸੰਘਰਸ਼ ਦਾ ਫੈਸਲਾ ਕਰਦਿਆ ਕਿਹਾ ਕਿ 7 ਤੋ 11 ਜੁਲਾਈ ਤੱਕ ਪੰਜਾਬ ਸਰਕਾਰ ਵੱਲੋ ਗਠਿਤ ਕੀਤੀ ਪੰਜ ਮੈਬਰੀ ਕੈਬਨਿਟ ਮੰਤਰੀਆ ਦੀ ਕਮੇਟੀ ਨੂੰ ਰੋਸ ਪੱਤਰ ਸੌਂਪੇ ਜਾਣਗੇ । 13 ਜੁਲਾਈ ਨੂੰ ਤਹਿਸੀਲ ਪੱਧਰਾਂ ਤੇ ਵਿੱਤ ਮੰਤਰੀ ਦੇ ਪੁਤਲੇ ਫੂਕੇ ਜਾਣਗੇ। 21 ਨੂੰ ਜੁਲਾਈ ਨੂੰ ਮੁਹਾਲੀ ਵਿਖੇ ਵਿਸ਼ਾਲ ਰੋਸ ਰੈਲੀ ਕਰਨ ਉਪਰੰਤ ਮੁੱਖ ਮੰਤਰੀ ਰਿਹਾਇਸ਼ ਵੱਲ ਹੋਵੇਗਾ ਰੋਸ ਮਾਰਚ। ਜਿਸ ਦੀ ਤਿਆਰੀਆ ਦੇ ਸਬੰਧ ਚ ਪੰਜਾਬ ਭਰ ਚ ਜਿਲ੍ਹਾ ਹੈਡ ਕੁਆਰਟਰਾਂ ਤੇ ਤਿਆਰੀ ਮੀਟਿੰਗਾਂ ਕੀਤੀਆਂ ਜਾਣਗੀਆਂ। ਅਧਿਆਪਕ ਆਗੂਆ ਨੇ ਪੰਜਾਬ ਸਰਕਾਰ ਤੇ ਵਿੱਤ ਮੰਤਰੀ ਦੀ ਸਖਤ ਸ਼ਬਦਾ ਚ ਨਿਖਧੀ ਕਰਦਿਆ ਕਿਹਾ ਕਿ 2.25 ਗੁਣਾਕ ਖਤਮ ਕਰਕੇ ਬਾਕੀ ਮੁਲਾਜਮਾ ਵਾਂਗ ਵੱਧ ਗੁਣਾਂਕ ਦੇ ਕੇ 1-1-2016 ਤੋ ਲਾਗੂ ਕੀਤਾ ਜਾਵੇ। ਰਹਿੰਦੇ ਡੀ ਏ ਦਾ ਬਕਾਇਆ ਦਿੱਤਾ ਜਾਵੇ, ਭੱਤਿਆ ਚ ਕੀਤੀ ਕਟੌਤੀ ਨੂੰ ਘੱਟ ਕਰਨ ਦੀ ਬਜਾਏ ਤੁਰੰਤ ਵਧਾਇਆ ਜਾਵੇ,ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਕੱਚੇ ਅਧਿਆਪਕਾ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ । ਅਧਿਆਪਕ ਗੱਠਜੋੜ ਦੇ ਸੰਘਰਸ਼ ਨੂੰ ਡੀ ਟੀ ਐੌਫ (ਦਿਗਵਿਜੇ ਪਾਲ ਸ਼ਰਮਾ ਗਰੁੱਪ ) ਵੱਲੋ ਪੂਰਨ ਸਮਰਥਨ ਕੀਤਾ। ਆਗੂਆ ਨੇ ਕਿਹਾ ਕਿ ਅਧਿਆਪਕ ਵਰਗ ਦੇ ਨਾਲ ਨਾਲ 24 ਕੈਟਾਗਿਰੀਜ ਚ ਸ਼ਾਮਿਲ ਬਾਕੀ ਨਰਸਿੰਗ ਸਟਾਫ ਕੈਟਾਗਿਰੀਜ ਨੂੰ ਵੀ ਸਮਰਥਨ ਦੀ ਅਪੀਲ ਕੀਤੀ ਹੈ। ਅੱਜ ਦੀ ਮੀਟਿੰਗ ਚ ਉਪਰੋਕਤ ਤੋ ਇਲਾਵਾ ਗੁਰਪ੍ਰੀਤ ਸਿੰਘ ਰਿਆੜ , ਸਤਵੀਰ ਸਿੰਘ ਰੌਣੀ ,ਸੁਖਜਿੰਦਰ ਸਿੰਘ ਸਠਿਆਲਾ,ਸਰਬਜੀਤ ਸਿੰਘ ਭਾਵੜਾ,ਗੁਰਿੰਦਰ ਸਿੰਘ ਘੁੱਕੇਵਾਲੀ , ਗੁਰਮੇਜ ਸਿੰਘ ਕਲੇਰ ,ਪਵਨ ਕੁਮਾਰ ਜਲੰਧਰ,ਤਲਵਿੰਦਰਬੀਰ ਸਿੰਘ ਬੁੱਟਰ, ਤਰਸੇਮ ਲਾਲ ਜਲੰਧਰ , ਸੁਖਦੇਵ ਸਿੰਘ ਵੇਰਕਾ ,ਗੁਰਮੀਤ ਸਿੰਘ ,ਜਸਵਿੰਦਰ ਸਿੰਘ ਰੱਲ, ਰਿਸ਼ੀ ਕੁਮਾਰ ਜਲੰਧਰ ,ਕਮਲਜੀਤ ਸਿੰਘ ,ਰਵਿੰਦ