ਨਵੀਂ ਦਿੱਲੀ: ਰਾਜ ਸਭਾ ਮੈਂਬਰ ਅਮਰ ਸਿੰਘ ਦਾ ਅੱਜ ਸਿੰਗਾਪੁਰ ਵਿਖ਼ੋ ਦਿਹਾਂਤ ਹੋ ਗਿਆ।

ਉਹ ਪਿਛਲੇ 6 ਮਹੀਨੇ ਤੋਂ ਸਿੰਗਾਪੁਰ ਵਿਖ਼ੋ ਇਲਾਜ ਅਧੀਨ ਸਨ। ਉਨ੍ਹਾਂ ਦਾ ਸਿੰਗਾਪੁਰ ਵਿਖ਼ੋ ਹੀ ‘ਕਿਡਨੀ ਟਰਾਂਸਪਲਾਂਟ’
ਕੀਤਾ ਗਿਆ ਸੀ।

ਉਹ ਪਹਿਲਾਂ ਸਮਾਜਵਾਦੀ ਪਾਰਟੀ ਨਾਲ ਜੁੜੇ ਹੋਏ ਸਨ ਅਤੋਂ  ਮੁਲਾਇਮ ਸਿੰਘ ਯਾਦਵ ਦੇ ਅਤਿ ਨਜ਼ਦੀਕੀਆਂ ਵਿੱਚੋਂ ਮੰਨੇ
ਜਾਂਦੇ ਸਨ।

ਉਹ ਵੱਡੇ ਕਾਂਗਰਸ ਅਤੇ ਭਾਜਪਾ ਆਗੂਆਂ ਨਾਲ ਨੌੜੇ ਦਾ ਰਾਬਤਾ ਰੱਖਦੇ ਸਨ। ਉਹ ਵੱਡੇ ਉਦਯੋਗਿਕ ਘਰਾਿਆਂ ਨਾਲ ਵੀ
ਨਿੱਘੇ ਸੰਬੰਧ ਰੱਖਦੇ ਸਨ ਅਤੇ ਅੰਬਾਨੀ ਪਰਿਵਾਰ ਨਾਲ ਵੀ ਉਨ੍ਹਾਂ ਦੀ ਖ਼ਾਸੀ ਨੰਤਤਾ ਸੀ।

ਬਾਲੀਵੁੱਡ ਨਾਲ ਵੀ ਉਨ੍ਹਾਂ ਦਾ ਨਿੱਘਾ ਸੰਬੰਧ ਸੀ ਅਤੇ ਉਹ ਪਹਿਲਾਂ ਅਮਿਤਾਭ ਬੱਚਨ ਅਤੇ ਜਯਾ ਭਾਦੁੜੀ ਦੇ ਵੀ ਬਚੁਤ
ਨਜ਼ਦੀਕ ਫਹੇ ਪਰ ਬਾਅਦ ਵਿਚ ਉਨ੍ਹਾਂ ਦੀ ਬੱਚਨ ਪਰਿਵਾਰ ਤੋਂ ਦੂਰੀ ਬਝ ਗਈ ਸੀ।