ਫਗਵਾੜਾ 28 ਅਕਤੂਬਰ (ਸ਼ਿਵ ਕੌੜਾ) ਅਮ੍ਰਿਤਸਰ ਦੇ ਮਾਨਾਂਵਾਲਾ ਵਿਚ ਕੁੱਝ ਸ਼ਰਾਰਤੀ ਲੋਕਾਂ ਵੱਲੋਂ ਦੁਸਿਹਰੇ ਦੇ ਤਿਉਹਾਰ ਮੌਕੇ ਹਿੰਦੂ ਸਮਾਜ ਦੇ ਪੂਜਨੀਕ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਦਾ ਪੁਤਲਾ ਸਾੜੇ ਜਾਣ ਦੇ ਵਿਰੋਧ ਵਿਚ ਹਿੰਦੂ ਸਮਾਜ ਵਿਚ ਰੋਸ ਦੀ ਲਹਿਰ ਹੈ। ਜਿੱਲ੍ਹਾ ਭਾਜਯੁਮੋਂ ਕਪੂਰਥਲਾ ਦੇ ਮਹਾ ਮੰਤਰੀ ਨਿਤਿਨ ਚੱਢਾ ਅਤੇ ਦਿਨੇਸ਼ ਦੁੱਗਲ ਦੀ ਅਗਵਾਈ ਵਿਚ ਐਸ.ਡੀ.ਐਮ.ਫਗਵਾੜਾ ਨੂੰ ਮੰਗ ਪੱਤਰ ਦੇ ਕੇ ਦੋਸ਼ੀਆਂ ਖ਼ਿਲਾਫ਼ ਕੜੀ ਕਾਰਵਾਈ ਦੀ ਮੰਗ ਕੀਤੀ।ਭਾਜਯੁਮੋਂ ਨੇਤਾ ਨਿਤਿਨ ਚੱਢਾ ਨੇ ਕਿਹਾ ਕਿ ਹਿੰਦੂ ਸਮਾਜ ਨੂੰ ਨੀਚਾ ਦਿਖਾਉਣ ਲਈ ਅਤੇ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਚੁੱਕਿਆ ਗਿਆ ਇੱਕ ਮੰਦਭਾਗਾ ਕਦਮ ਹੈ। ਜਿਸ ਤੇ ਪੰਜਾਬ ਸਰਕਾਰ ਦੀ ਚੁੱਪੀ ਸ਼ਰਮਨਾਕ ਹੈ ,ਲੱਗਦਾ ਹੈ ਕਿ ਪੰਜਾਬ ਵਿਚ ਹਿੰਦੂ ਸਮਾਜ ਦੇ ਲਈ ਕੋਈ ਕਾਨੂੰਨ ਪ੍ਰਣਾਲੀ ਨਹੀਂ ਰਹਿ ਗਈ ਹੈ। ਪੰਜਾਬ ਵਿਚ ਪਹਿਲਾਂ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਹਮਲਾ ਹੁੰਦਾ,ਫਿਰ ਹੁਸ਼ਿਆਰਪੁਰ ਵਿਚ ਰੇਪ ਤੋਂ ਬਾਅਦ ਲੜਕੀ ਨੂੰ ਜਲਾ ਦਿੱਤਾ ਜਾਂਦਾ ਅਤੇ ਪੰਜਾਬ ਵਿਚ ਦਲਿਤਾਂ ਤੇ ਅੱਤਿਆਚਾਰ ਵਧ ਰਹੇ ਹਨ, ਜਿਸ ਵਿਚ ਜਲਾਲਾਬਾਦ ਦੀ ਘਟਨਾ ਸ਼ਾਮਲ ਹੈ। ਚੱਢਾ ਨੇ ਕਿਹਾ ਕਿ ਇਸ ਦੁਖਾਂਤ ਤੋਂ ਲੱਗਦਾ ਹੈ ਕਿ ਪੰਜਾਬ ਵਿਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ। ਜੇ ਸਰਕਾਰ ਹੁੰਦੀ ਤਾਂ ਕਿ ਅਜਿਹੇ ਬੜੇ ਕਾਂਡ ਤੋ ਬਾਅਦ ਸਰਕਾਰ ਚੁੱਪ ਕਿਉਂ ਹੈ। ਉਨ੍ਹਾਂ ਕਿਹਾ ਕਿ  ਰਾਮ ਕਰੋੜਾ ਹਿੰਦੂਆਂ ਦੀ ਆਸਥਾ ਦੇ ਪ੍ਰਤੀਕ ਹਨ। ਚੱਢਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਇਸ ਮਾਮਲੇ ਵਿਚ ਉਚਪਧਰੀ ਜਾਂਚ ਬਠਾਏ ਕਿਉਂਕਿ ਇਸ ਘਟਨਾ ਨਾਲ ਦੋ ਫ਼ਿਰਕਿਆਂ ਵਿਚ ਫ਼ਸਾਦ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਅਗਰ ਮਾਮਲੇ ਵਿਚ ਪੰਜਾਬ ਸਰਕਾਰ ਨੇ ਕੜੀ ਕਾਰਵਾਈ ਨਾ ਕੀਤੀ ਤਾਂ ਭਾਜਯੁਮੋਂ ਪੰਜਾਬ ਪੱਧਰ ਤੇ ਇਸ ਦੇ ਖ਼ਿਲਾਫ਼ ਸੰਘਰਸ਼ ਸ਼ੁਰੂ ਕਰੇਗਾ। ਇਸ ਮੌਕੇ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ,ਐਡਵੋਕੇਟ ਲੋਕੇਸ਼ ਨਾਰੰਗ,ਪਾਰਸ ਸ਼ਰਮਾ,ਲਵ ਦੁੱਗਲ,ਮਿਟੂ ਸਿੰਘ,ਸੁਰਜੀਤ ਕੁਮਾਰ ਦੁੱਗਲ,ਗੌਰਵ ਆਦਿ ਮੌਜੂਦ ਸਨ।