ਜਲੰਧਰ :(ਗੁਰਦੀਪ ਸਿੰਘ ਹੋਠੀ) ਥਾਣਾ ਆਦਮਪੁਰ ਅਧੀਨ ਪੁਲਿਸ ਚੌਂਕੀ ਅਲਾਵਲਪੁਰ ਵਲੋ 19 ਕਿਲੋ ਡੋਡੇ ਬਰਾਮਦ ਕੀਤੇ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਕਿ ਸਾਨੂੰ ਗੁਪਤ ਸੂਚਨਾ ਮਿਲੀ ਕਿ ਅਲਾਵਲਪੁਰ ਦੇ ਮੁਹੱਲਾ ਚੋਡਿਆ ਦੇ ਰਹਿਣ ਵਾਲੇ ਰਵੀ ਦੱਤ ਸ਼ਰਮਾ ਪੁਤੱਰ ਰਾਮ ਪ੍ਰਸਾਦ ਸ਼ਰਮਾ ਨੇ ਆਪਣੇ ਘਰ ਦੇ ਪਾਸ ਹਵੇਲੀ ਚ ਡੋਡੇ ਬੀਜੇ ਹਨ। ਅਸੀ ਜਦੋਂ ਪੁਲਿਸ ਪਾਰਟੀ ਸਮੇਤ ਉਸ ਜਗ੍ਹਾ ਰੇਡ ਕੀਤੀ ਤਾਂ ਦੀ ਹਵੇਲੀ ਵਿੱਚ 600 ਬੂਟੇ ਡੋਡੇ ਫੁੱਲਾਂ ਦੇ ਲਗਾਏ ਹੋਏ ਸਨ ਜਿਸ ਨੂੰ ਪੁਲਿਸ ਪਾਰਟੀ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਜਿਸ ਦਾ ਭਾਰ 19ਕਿਲੋਗ੍ਰਾਮ ਹੈ ਅਤੇ ਦੋਸ਼ੀ ਪੁਲਿਸ ਦੀ ਭਿਣਕ ਲੱਗਦਿਆਂ ਹੀ ਘਰ ਤੋਂ ਫ਼ਰਾਰ ਹੋ ਗਿਆ ਜਿਸ ਖਿਲਾਫ ਐਨ ਡੀ ਪੀ ਸੀ ਐਕਟ ਤਹਿਤ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਨੂੰ ਜਲਦੀ ਗਿਰਫ਼ਤਾਰ ਕੀਤਾ ਜਾਵੇਗਾ।