
ਜਲੰਧਰ…. ( ) ਅੱਜ ਸਥਨਕ ਡੀ ਸੀ ਦਫਤਰ ਦੇ ਬਾਹਰ ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਸ ਤਜਿੰਦਰ ਸਿੰਘ ਨਿਝਰ ਦੀ ਅਗਵਾਈ ਚ ਯੂਥ ਅਕਾਲੀ ਦਲ ਵਰਕਰਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਕੇੰਦਰ ਵਲੋ ਪਾਸ ਕੀਤੇ ਕਾਲੇ ਕਨੂੰਨਾ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ , ਉਹਨਾਂ ਕਿਹਾ ਕੀ ਜੁਲਮ ਦੀ ਇੰਤੇਹਾ ਹੋ ਗਈ ਹੈ ਕਿਸਾਨਾਂ ਨੂੰ ਐਨ ਆਈ ਏ ਨੋਟਿਸ ਜਾਰੀ ਕੀਤੇ ਜਾ ਰਹੇ ਹਨ ੳਹ ਕੋਈ ਅੱਤਵਾਦੀ ਨਹੀ ਬਲਕਿ ਆਪਣਾ ਹੱਕ ਮੰਗਣ ਲਈ ਬੈਠੇ ਹਨ ਜਿੰਨਾ ਨੂੰ ਅੱਜ ਮੋਦੀ ਸਰਕਾਰ ਅੱਤਵਾਦੀ ਜਾ ਵੱਖਵਾਦੀ ਦੱਸ ਰਹੀ ਇਹਨਾਂ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਜਦੋਂ ਵੀ ਕਿਤੇ ਆਪਣੇ ਦੇਸ਼ ਜਾ ਕਿਤੇ ਬਾਹਰਲੇ ਮੁਲਕ ਚ ਕੋਈ ਵੀ ਕੁਦਰਤੀ ਆਫ਼ਤ ਜਾ ਕੋਈ ਵੀ ਮੁਸੀਬਤ ਪੈਂਦੀ ਹੈ ਸਾਡੇ ਵੀਰ ਜੋ ਵੱਖ ਵੱਖ ਜਥੇਬੰਦੀਆਂ ਦੇ ਰੂਪ ਚ ਉੱਥੇ ਹਰ ਤਰਾਂ ਦੀ ਮੱਦਦ ਲਈ ਅੱਗੇ ਆ ਕੇ ਖੜਦੇ ਹਨ ਪਰ ਅੱਜ ਸਾਡੇ ਵੀਰਾ ਨੂੰ ਬਦਨਾਮ ਕਰਨ ਦੀਆ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਹਰ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰੇਗਾ, ਪਰ ਜਿੱਥੇ ਅੰਗਰੇਜਾਂ ਦੇ ਜੁਲਮ ਦੀ ਯਾਦ ਇੰਦਰਾ ਦੇ ਰਾਜ ਨੇ ਕਰਵਾਈ ਸੀ , ਅਤੇ ਇੰਦਰਾ ਦੇ ਜੁਲਮਾਂ ਦੀ ਯਾਦ ਅੱਜ ਮੋਦੀ ਸਰਕਾਰ ਨੇ ਤਾਜਾ ਕਰਤੀ ।
26 ਤਰੀਕ ਦੀ ਟਰੈਕਰ ਮਾਰਚ ਸਬੰਧੀ ਸ ਨਿੱਝਰ ਨੇ ਕਿਹਾ ਕੀ ਉਹ ਵੱਡੀ ਗਿਣਤੀ ਵਿੱਚ ਦਿੱਲੀ ਵਿਖੇ ਸ਼ਾਮਲ ਹੋਣਗੇ ਅਤੇ ਜੋ ਵੀ ਕਿਸਾਨ ਆਗੂਆਂ ਵੱਲੋਂ ਡਿਉਟੀ ਲਾਈ ਜਾਵੇਗੀ ਉਸ ਨੂੰ ਸਾਰੇ ਯੂਥ ਆਗੂਆਂ ਵੱਲੋਂ ਤਨਦੇਹੀ ਨਾਲ ਨਿਭਾਇਆ ਜਾਵੇਗਾ ਜਦ ਤੱਕ ਕੇੰਦਰ ਸਰਕਾਰ ਕਾਲੇ ਕਨੂੰਨ ਰੱਦ ਨਹੀਂ ਹੋ ਜਾਂਦੇ ਤੱਦ ਤਕ ਕੋਈ ਵੀ ਕਿਸਾਨ ਘਰ ਨਹੀਂ ਬੈਠੇਗਾ ਇਸ ਮੋਕੇ ਤੇ ਗਗਨਦੀਪ ਸਿੰਘ ਗੱਗੀ ,ਰਣਵੀਰ ਸਿੰਘ , ਅ੍ਰਮਿਤਤੇਜ ਸਿੰਘ ਢਿੱਲੋ , ਗਾਂਧੀ ਸਰਪੰਚ ਗੁਰਪ੍ਰੀਤ ਸਿੰਘ ਬਲਜੀਤ ਸਿੰਘ ਸੰਘਾ , ਹਰਜੀਤ ਸਿੰਘ ,ਗੁਰਕਮਲ ਸਿੰਘ , ਰੁਘਵੀਰ ਸਿੰਘ ਤੋ ਇਲਾਵਾ ਸੇਂਕੜੇ ਨੋਜਵਾਨ ਹਾਜਰ ਸਨ