ਜਲੰਧਰ: ਅੰਨਦਾਤੇ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਅੱਜ 8 ਦਸੰਬਰ ਨੂੰ ਕਿਸਾਨ ਭਰਾਵਾਂ ਵੱਲੋਂ ਦਿੱਤੇ ਬੰਦ ਦੇ ਸੱਦੇ ਦਾ ਅਸੀ ਪੂਰਨ ਸਮਰਥਨ ਕਰਦੇ ਹਾਂ। ਇਹਨਾਂ ਤਿੰਨੇ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਅਸੀ ਕਿਸਾਨ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਇਸ ਲਈ ਅੱਜ ਜਿਲਾ ਮਹਿਲਾ ਕਾਗਰਸ ਅਤੇ ਜਿਲਾ ਕਾਂਗਰਸ ਕਮੇਟੀ ਵੱਲੋ ਡੀ. ਸੀ ਦਫਤਰ ਦੇ ਸਾਹਮਣੇ ਨਰਿੰਦਰ ਮੋਦੀ ਦਾ ਪੁੱਤਲਾ ਫੂਕ ਰੋਸ ਪ੍ਦਰਸ਼ਨ ਕੀਤਾ ਗਿਆ।