ਜਲੰਧਰ :  ਅੰਬੇਡਕਾਰੀ ਵਿਚਾਰਧਾਰਾ ਅਤੇ ਅੰਦੋਲਨ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਨਿਧੜਕ , ਦਲੇਰ , ਸਮਾਜ ਸੇਵੀ ਅਤੇ ਰਿਪਬਲਿਕਨ ਪਾਰਟੀ ਆਫ ਇੰਡੀਆ ( ਏਕਤਾਵਾਦੀ ) ਦੇ ਸੂਬਾ ਸੀਨੀਅਰ ਵਾਈਸ ਪ੍ਰਧਾਨ  ਅੰਬੇਡਕਰੀ ਵਿਚਾਰਧਾਰਾ ਦੇ  ਮਹਾਂਨਾਇਕ ਪ੍ਰਕਾਸ਼ ਚੰਦ ਜੱਸਲ ਨਹੀਂ ਰਹੇ ।  ਸ੍ਰੀ ਪ੍ਰਕਾਸ਼ ਚੰਦ ਜੱਸਲ  16 ਅਪ੍ਰੈਲ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ । ਉਨ੍ਹਾਂ ਦੇ ਅਚਾਨਕ ਅਕਾਲ ਚਲਾਣਾ  ਕਾਰਨ ਸਮਾਜ ਅਤੇ ਅੰਬੇਡਕਰੀ ਵਿਚਾਰਧਾਰਾ ਵਾਲੇ ਲੋਕਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ।  ਉਨ੍ਹਾਂ ਦਾ ਅੰਤਿਮ  ਸੰਸਕਾਰ ਅਬਾਦਪੁਰਾ ਦੇ ਸ਼ਮਸ਼ਾਨਘਾਟ ਵਿਖੇ ਬੁੱਧੀ ਰਸਮਾਂ ਰਿਵਾਜਾਂ ਨਾਲ ਕੀਤਾ ਗਿਆ  । ਉਨ੍ਹਾਂ ਨਮਿਤ ਰਸਮ ਕਿਰਿਆ 25 ਅਪ੍ਰੈਲ ਨੂੰ ਉਨ੍ਹਾਂ ਦੇ ਨਿਵਾਸ ਅਸਥਾਨ ਆਬਾਦਪੁਰਾ ਵਿਖੇ 12 ਤੋਂ 2 ਵਜੇ ਤੱਕ ਹੋਵੇਗੀ।  ਇਸ ਮੌਕੇ ਪ੍ਰਮੋਦ ਮਹੇ , ਬਲਬੀਰ ਬੰਗੜ , ਹਰਮੇਸ਼ ਜੱਸਲ , ਬਲਦੇਵ ਭਾਰਦਵਾਜ , ਗੁਰਦਿਆਲ ਜੱਸਲ ,  ਡਾ. ਜੀ.ਸੀ. ਕੌਲ , ਰਾਮ ਲਾਲ ਜੱਸੀ , ਹਰਭਜਨ ਨਿਮਤਾ  , ਐਡਵੋਕੇਟ ਸ਼ਾਮ ਲਾਲ ਵਾਲੀਆ , ਐਡਵੋਕੇਟ ਕੁਲਦੀਪ ਸਿੰਘ ,  ਸਮੇਤ ਹੋਰ ਹਾਜ਼ਰ ਸਨ ।