ਈ.ਟੀ.ਯੂ.ਪੰਜਾਬ ਦੀ ਸਿੱਖਿਆ ਸਕੱਤਰ ਨਾਲ ਵਿਸ਼ੇਸ਼ ਮੀਟਿੰਗ

ਅੰਮ੍ਰਿਤਸਰ :- ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਨਾਲ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਦੀ ਅਧਿਆਪਕ ਦੇ ਮਸਲਿਆਂ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ,ਸੂਬਾਈ ਆਗੂ ਗੁਰਿੰਦਰ ਸਿੰਘ ਘੁੱਕੇਵਾਲੀ ਅਤੇ ਸਤਬੀਰ ਸਿੰਘ ਬੋਪਾਰਾਏ ਦੀ ਸਾਂਝੀ ਅਗਵਾਈ ਹੇਠ ਹੋਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪਰੋਕਤ ਅਧਿਆਪਕ ਆਗੂਆਂ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਸਿੱਖਿਆ ਸਕੱਤਰ ਵੱਲੋਂ ਅੰਮ੍ਰਿਤਸਰ ਜਿਲੇ ‘ਚ ਲੰਮੇ ਸਮੇਂ ਤੋਂ ਰੁਕੀਆਂ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਦੀਆਂ ਪਰਮੋਸ਼ਨਾਂ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਪ੍ਰਮੋਸ਼ਨਾਂ ਕਰਵਾਉਣ ਲਈ ਡੀ.ਪੀ.ਆਈ. (ਐਲੀ.) ਨੂੰ ਆਦੇਸ਼ ਦੇਣ ਤੋਂ ਇਲਾਵਾ ਸੂਬੇ ਅੰਦਰ ਹੈੱਡ ਟੀਚਰਜ ਦੀਆਂ ਘਟਾਈਆਂ ਗਈਆਂ 1904 ਪੋਸਟਾਂ ਮੁੜ ਬਹਾਲ ਕਰਨ ਸਬੰਧੀ ਵਿੱਤ ਵਿਭਾਗ ਨੂੰ ਪਿਛਲੇ ਸਮੇਂ ਭੇਜੀ ਫਾਈਲ ਜਲਦ ਪ੍ਰਵਾਨ ਕਰਾਉਣ ਲਈ ਵੀ ਸਹਿਮਤੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਸਕੱਤਰ ਵੱਲੋ ਪੰਜਾਬ ‘ਚ ਬਾਕੀ ਜ਼ਿਲ੍ਹਿਆਂ ਅੰਦਰ ਵੀ ਹੈੱਡ ਟੀਚਰ ਤੇ ਸੈਂਟਰ ਹੈੱਡ ਟੀਚਰ ਦੀਆਂ ਖ਼ਾਲੀ ਪੋਸਟਾਂ ਤੇ ਜਲਦ ਪ੍ਰਮੋਸ਼ਨਾਂ ਕਰਵਾਉਣ, ਬੀ.ਪੀ.ਈ.ਓਜ. ਤੁਰੰਤ ਲਾਉਣ ਅਤੇ ਮਾਸਟਰ ਕੇਡਰ ਦੀਆਂ ਪ੍ਰਮੋਸ਼ਨਾ ਵੀ ਜਲਦ ਕਰਾਉਣ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਪ੍ਰੀ ਪ੍ਰਾਇਮਰੀ ਜਮਾਤਾਂ ਲਈ ਅਧਿਆਪਕ ਭਰਤੀ ਕਰਨ ਦੇ ਫੈਸਲਾ ਦਾ ਸਵਾਗਤ ਕਰਦਿਆਂ ਵਿਭਾਗ ‘ਚ ਕੰਮ ਕਰਦੇ ਸਾਰੇ ਸਿਖਿਆ ਪ੍ਰੋਵਾਈਡਰ,ਐੱਸ.ਟੀ.ਆਰ. ਨੂੰ ਰੈਗੂਲਰ ਕਰਨ ਦੀ ਵੀ ਮੰਗ ਵੀ ਕੀਤੀ ਕੀਤੀ ਗਈ । ਇਸ ਦੌਰਾਨ ਐੱਸ.ਐੱਮ.ਸੀ. ਕਮੇਟੀਆਂ ਦੀ ਮਿਆਦ 31 ਮਾਰਚ ਤੱਕ ਕਰਨ,ਸੈਂਟਰ ਹੈਡ ਟੀਚਰਾਂ ਨੂੰ 2000 ਕੰਪਿਊਟਰ ਦੇਣ ਦੇ ਕੀਤੇ ਫੈਸਲੇ ਦੇ ਨਾਲ ਬਾਅਦ ਕੰਮ ਨੂੰ ਸੌਖਾ ਕਰਨ ਲਈ ਜਲਦ ਡਾਟਾ ਐਂਟਰੀ ਅਪਰੇਟਰ ਵੀ ਦਿੱਤੇ ਜਾਣ,ਕੋਰਟ ਸਟੇਆਂ ਕਾਰਨ 2016 ‘ਚ ਲੇਟ ਪਰਮੋਟ ਹੋਏ ਹੈਡ ਟੀਚਰ ਤੇ ਸੈਂਟਰ ਹੈਡ ਟੀਚਰਾਂ ਨੂੰ ਏ.ਸੀ.ਪੀ. 4 ਸਾਲਾ 2020 ‘ਚ ਹੀ ਦੇਣ, ਮਿਡ ਡੇ ਮੀਲ ਦੀ ਰਾਸ਼ੀ ਬੱਚਿਆਂ ਦੇ ਖਾਤਿਆਂ ‘ਚ ਪਾਉਣ ਵੇਲੇ ਆ ਰਹੀ ਸਮੱਸਿਆ ਨੂੰ ਅੱਜ ਹੀ ਭਾਰਤ ਸਰਕਾਰ ਨਾਲ ਹੋ ਰਹੀ ਮੀਟਿੰਗ ‘ਚ ਹੱਲ ਕਰਾਉਣ ਸਮੇਤ ਸਾਰੀਆਂ ਹੀ ਜਾਇਜ ਮੰਗਾਂ ਨੂੰ ਸਮੇਂ ਸਿਰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ।