ਅੰਮ੍ਰਿਤਸਰ, 8 ਸਤੰਬਰ ( ): ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦਿਵਾਉਣ ਲਈ ਅੱਜ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਸਿੱਖ ਤਾਲਮੇਲ ਕਮੇਟੀ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਜਥਾ ਸਿਰਲੱਥ ਖ਼ਾਲਸਾ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਪ੍ਰਣਾਮ ਸ਼ਹੀਦਾਂ ਸੰਘਰਸ਼ ਕਮੇਟੀ ਵੱਲੋਂ ਯਾਦ ਪੱਤਰ ਸੌਂਪਿਆ ਗਿਆ।
ਪਹਿਲਾਂ ਸੁਲਤਾਨਵਿੰਡ ਪਿੰਡ ਦੇ ਇਤਿਹਾਸਕ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਸਿੱਖ ਜਥੇਬੰਦੀ ਦੀ ਇਕੱਤਰਤਾ ਹੋਈ ਜਿੱਥੋਂ ਜਥੇਬੰਦੀਆਂ ਦਾ ਕਾਫ਼ਲਾ ਗੱਡੀਆਂ, ਮੋਟਰ ਸਾਇਕਲਾਂ, ਬੱਸਾਂ ਤੇ ਡਿਪਟੀ ਕਮਿਸ਼ਨਰ ਵੱਲ ਨੂੰ ਰਵਾਨਾ ਹੋਇਆ ਜਿਨ੍ਹਾਂ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਭਾਈ ਤੇਜਿੰਦਰ ਸਿੰਘ ਪ੍ਰਦੇਸੀ, ਭਾਈ ਹਰਪਾਲ ਸਿੰਘ ਚੱਢਾ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਪੰਥਕ ਲੇਖਕ ਭਾਈ ਸਰਬਜੀਤ ਸਿੰਘ ਘੁਮਾਣ, ਜਥਾ ਸਿਰਲੱਥ ਖ਼ਾਲਸਾ ਦੇ ਮੁੱਖ ਜਥੇਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਭੁਪਿੰਦਰ ਸਿੰਘ ਛੇ ਜੂਨ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਮੁੱਛਲ, ਪ੍ਰਣਾਮ ਸ਼ਹੀਦਾਂ ਸੰਘਰਸ਼ ਕਮੇਟੀ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਲੋਹਾਰਾ, ਗੁ ਅਟਾਰੀ ਸਾਹਿਬ ਦੇ ਮੈਂਬਰ ਭਾਈ ਬਲਵਿੰਦਰ ਸਿੰਘ ਆਦਿ ਸਨ ਤੇ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦੇਣ ਦੀ ਮੰਗ ਨੂੰ ਲੈ ਕੇ ਮੈਮੋਰੰਡਮ ਦਿੱਤਾ ਗਿਆ।
ਜਥੇਬੰਦੀਆਂ ਦੇ ਆਗੂਆਂ ਨੇ ਸਾਂਝੇ ਤੌਰ ਤੇ ਕਿਹਾ ਕਿ ਗੁਰੂ ਰਾਮ ਦਾਸ ਜੀ ਵੱਲੋਂ ਵਸਾਈ ਨਗਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦੇਣ ਦੀ ਸਿੱਖ ਕੌਮ ਵੱਲੋਂ ਲੰਮੇ ਸਮੇਂ ਤੋਂ ਮੰਗ ਉੱਠਦੀ ਆ ਰਹੀ ਹੈ। ਭਾਰਤ ਚ ਸੱਤ ਸ਼ਹਿਰਾਂ ਅਯੁੁੱਧਿਆ, ਮਥਰਾ, ਉਜੈਨ, ਵਾਰਾਨਸੀ, ਦੁਆਰਕਾ, ਹਰਿਦੁਆਰ, ਕਾਂਚੀਪੂਰਮ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦਿੱਤਾ ਗਿਆ ਹੈ ਜੋ ਕਿ ਹਿੰਦੂ ਧਰਮ ਨਾਲ ਸਬੰਧਤ ਹਨ ਤੇ ਹੋਰ ਕਈ ਧਾਰਮਿਕ ਅਸਥਾਨਾਂ ਨਾਲ ਸਬੰਧਤ ਨਗਰਾਂ ਚ ਮੀਟ, ਸ਼ਰਾਬ ਤੇ ਤੰਬਾਕੂ ਦੀ ਪਬੰਦੀ ਹੈ। ਪਰ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦੇਣ ਦੀ ਜਾਇਜ਼ ਮੰਗ ਨੂੰ ਵਾਰ-ਵਾਰ ਠੁਕਰਾਇਆ ਜਾ ਰਿਹਾ ਹੈ ਜੋ ਸਿੱਖ ਕੌਮ ਲਈ ਅਸਹਿ ਹੈ।
ਉਹਨਾਂ ਕਿਹਾ ਕਿ ਅੰਮ੍ਰਿਤਸਰ ਚ ਸਿੱਖ ਧਰਮ ਦਾ ਕੇਂਦਰੀ ਅਸਥਾਨ ਸੱਚਖੰਡ ਹਰਿਮੰਦਰ ਸਾਹਿਬ ਸੁਸ਼ੋਬਿਤ ਹੈ ਜਿੱਥੇ ਸੰਸਾਰ ਭਰ ਦੇ ਲੋਕ ਦਰਸ਼ਨ ਕਰਕੇ ਸਿਰ ਝੁਕਾਉਂਦੇ ਹਨ, ਆਤਮਿਕ ਸ਼ਾਂਤੀ ਅਤੇ ਰੂਹਾਨੀਅਤ ਤਾਕਤ ਪ੍ਰਾਪਤ ਕਰਦੇ ਹਨ। ਅੰਮ੍ਰਿਤਸਰ ਚ ਮੀਟ, ਸ਼ਰਾਬ, ਤੰਬਾਕੂ ਆਦਿ ਦੀਆਂ ਦੁਕਾਨਾਂ ਨਾਲ ਇਸ ਸ਼ਹਿਰ ਦੀ ਇਤਿਹਾਸਕ ਮਹਾਨਤਾ, ਪਵਿੱੱਤਰਤਾ ਅਤੇ ਹਰ ਸਿੱਖ ਅਤੇ ਦਰਬਾਰ ਸਾਹਿਬ ਚ ਸ਼ਰਧਾ ਰੱਖਣ ਵਾਲੇ ਹਰ ਜਗਿਆਸੂ ਦੇ ਮਨ ਨੂੰ ਭਾਰੀ ਸੱਟ ਵੱਜਦੀ ਹੈ।
ਉਹਨਾਂ ਕਿਹਾ ਕਿਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦਿਵਾਉਣ ਲਈ 1980 ਦੇ ਦਹਾਕੇ ਚ ਧਰਮ ਯੁੱਧ ਮੋਰਚਾ ਵੀ ਲੱਗਿਆ ਤੇ ਲੰਬਾ ਸੰਘਰਸ਼ ਚੱਲਿਆ। ਅਜੇ ਥੋੜ੍ਹਾ ਸਮਾਂ ਪਹਿਲਾਂ ਹੀ 2014 ‘ਚ ਸਿੱਖਾਂ ਵੱਲੋਂ ਇੱਕ ਵਿਸ਼ਾਲ ਮਾਰਚ ਕੱਢਿਆ ਗਿਆ ਸੀ। ਸਮੇਂ-ਸਮੇਂ ‘ਤੇ ਕਈ ਜਥੇਬੰਦੀਆਂ, ਸੰਸਥਾਵਾਂ, ਸੁਸਾਇਟੀਆਂ ਵੱਲੋੰ ਇਸ ਸਬੰਧੀ ਜ਼ੋਰਦਾਰ ਆਵਾਜ਼ ਉਠਾਈ ਗਈ। ਹੁਣ ਜਦ ਇਹ ਗੱਲ ਚਰਚਾ ਵਿੱਚ ਹੈ ਕਿ ਉੱਤਰ ਪ੍ਰਦੇਸ਼ ਦੀ ਸਰਕਾਰ ਨੇ 7 ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦਿੱਤਾ ਹੈ ਜੋ ਕਿ ਸ਼ਲਾਘਾਯੋਗ ਕਾਰਜ ਹੈ। ਲੇਕਿਨ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਨੂੰ ਵੀ ਤਰੰਤ ਪਵਿੱਤਰ ਸ਼ਹਿਰ ਦਾ ਦਰਜ਼ਾ ਦੇਣ ਦਾ ਐਲਾਨ ਕਰਨ ਤੇ ਇਸ ਵਿੱਚੋਂ ਮੀਟ, ਸ਼ਰਾਬ ਤੇ ਤੰਬਾਕੂ ਦੀਆਂ ਦੁਕਾਨਾਂ ਹਟਾਈਆਂ ਜਾਣ ਤੇ ਸਾਫ਼-ਸਫ਼ਾਈ ਵੱਲ ਖ਼ਾਸ ਖਿਆਲ ਰੱਖਿਆ ਜਾਵੇ।
ਉਹਨਾਂ ਕਿਹਾ ਕਿ ਕਿੰਨਾ ਚੰਗਾ ਹੋਵੇ ਜੇਕਰ ਅੰਮ੍ਰਿਤਸਰ ਸਾਹਿਬ ਸਮੇਤ ਅਨੰਦਪੁਰ ਸਾਹਿਬ,ਫ਼ਤਹਿਗੜ੍ਹ ਸਾਹਿਬ, ਚਮਕੌਰ ਸਾਹਿਬ ਮੁਕਤਸਰ ਸਾਹਿਬ, ਤਰਨ ਤਰਨ ਸਾਹਿਬ, ਦਮਦਮਾ ਸਾਹਿਬ, ਖਡੂਰ ਸਾਹਿਬ,ਗੋਇੰਦਵਾਲ ਸਾਹਿਬ, ਬਾਬਾ ਬਕਾਲਾ ਸਾਹਿਬ ਆਦਿ ਗੁਰੂ ਸਾਹਿਬ ਨਾਲ ਸਬੰਧਤ ਨਗਰਾਂ ਨੂੰ ਪਵਿੱਤਰ ਨਗਰਾਂ ਵੱਲੋਂ ਐਲਾਨਿਆ ਜਾਵੇ ਤੇ ਮੀਟ, ਸ਼ਰਾਬ, ਤੰਬਾਕੂ ਆਦਿ ‘ਤੇ ਪੂਰਨ ਤੌਰ ਤੇ ਪਬੰਦੀ ਲਾਈ ਜਾਵੇ।
ਇਸ ਮੌਕੇ ਭਾਈ ਹਰਪ੍ਰੀਤ ਸਿੰਘ ਨੀਟੂ, ਗਗਨਦੀਪ ਸਿੰਘ ਸੁਲਤਾਨਵਿੰਡ, ਮਨਜੀਤ ਸਿੰਘ ਡੱਲਾ, ਕੁਲਦੀਪ ਸਿੰਘ ਬਿੱਟੂ, ਸੱਜਣ ਸਿੰਘ ਪੱਟੀ,ਗੁਰਵਿੰਦਰ ਸਿੰਘ ਸਿੱਧੂ ਅਰਵਿੰਦਰ ਸਿੰਘ ਬੱਬਲੂ ਗੁਰਦੀਪ ਸਿੰਘ ਲਅਰਵਿੰਦਰ ਸਿੰਘ ਬਬਲੂ ਗੁਰਦੀਪ ਸਿੰਘ ਲੱਕੀ ਗੁਰਵਿੰਦਰ ਸਿੰਘ ਨਾਗੀ ਰਾਜਪਾਲ ਸਿੰਘ ਪ੍ਰਬਜੋਤ ਸਿੰਘ ਖਾਲਸਾ ਪਰਮਿੰਦਰ ਸਿੰਘ ਨਿਹੰਗ, ਟਵਿੰਕਲ ਸਿੰਘ ਪਿਆਰਾ ਸਿੰਘ ਹਰਵਿੰਦਰ ਸਿੰਘ ਮਨਦੀਪ ਸਿੰਘ, ਮਨਿੰਦਰ ਕੌਰ, ਅੰਗਰੇਜ਼ ਸਿੰਘ, ਗਿਆਨੀ ਮਨਜੀਤ ਸਿੰਘ, ਵਿੱਕੀ ਸਿੰਘ ਖ਼ਾਲਸਾ, ਅਮਰੀਕ ਸਿੰਘ, ਕੁਲਵੰਤ ਸਿੰਘ, ਕੁਲਵੰਤ ਕੌਰ, ਸਿਮਰਜੀਤ ਕੌਰ, ਕੁਲਦੀਪ ਕੌਰ, ਜਸਬੀਰ ਕੌਰ, ਦਲਬੀਰ ਕੌਰ, ਜਸ਼ਨਦੀਪ ਸਿੰਘ ਆਦਿ ਹਾਜ਼ਰ ਸਨ।