
ਫਗਵਾੜਾ (ਸ਼ਿਵ ਕੋੜਾ) :ਕੈਨੇਡਾ ਦੇ ਸ਼ਹਿਰ ਸਰੀ ਵਸਦੇ ਪਲਾਹੀ ਨਿਵਾਸੀਆਂ ਵਲੋਂ ਹਰਭਜਨ ਸਿੰਘ ਗੱਲ ਰਾਹੀਂ ਗੁਰਦੁਆਰਾ ਬਾਬਾ ਟੇਕ ਸਿੰਘ ਵਿਖੇ ਗ੍ਰਾਮ ਪੰਚਾਇਤ ਪਲਾਹੀ ਦੇ ਸਹਿਯੋਗ ਨਾਲ ਅੱਖਾਂ ਦਾ ਚੈੱਕ ਅੱਪ ਕੈਂਪ ਲਗਾਇਆ ਗਿਆ। ਡਾ: ਗੁਲਜ਼ਾਰ ਸਿੰਘ ਵਿਰਦੀ ਅੱਖਾਂ ਦੇ ਮਾਹਿਰ ਨੇ ਆਪਣੀ ਟੀਮ ਨਾਲ 350 ਮਰੀਜ਼ਾਂ ਨੂੰ ਚੈੱਕ ਅੱਪ ਕੀਤਾ। ਮਰੀਜ਼ਾਂ ਨੂੰ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆਂ ਅਤੇ 40 ਮਰੀਜ਼ਾਂ ਦੇ ਅਪਰੇਸ਼ਨ ਹਸਪਤਾਲ ਵਿਖੇ ਲੈ ਜਾਕੇ ਕੀਤੇ ਗਏ ਅਤੇ ਉਹਨਾ ਦੇ ਲੈਂਨਜ਼ ਪਾਏ ਗਏ। ਅੱਖਾਂ ਦੇ ਇਸ ਕੈਂਪ ਦੀ ਸ਼ੁਰੂਆਤ ਹਰਭਜਨ ਸਿੰਘ ਸੱਲ ਨੇ ਕੀਤੀ। ਇਸ ਸਮੇਂ ਰਣਜੀਤ ਕੌਰ ਸਰਪੰਚ, ਮਦਨ ਲਾਲ ਪੰਚ, ਬਲਵਿੰਦਰ ਕੌਰ ਪੰਚ, ਰਵੀਪਾਲ ਪੰਚ,ਸਤਵਿੰਦਰ ਕੌਰ ਪੰਚ, ਮਨੋਹਰ ਸਿੰਘ ਸੱਗੂ ਅਤੇ ਗੁਰਦੁਆਰਾ ਬਾਬਾ ਟੇਕ ਸਿੰਘ, ਪਾਲਾ ਸੱਲ, ਸੁਖਵਿੰਦਰ ਸਿੰਘ ਸੱਲ, ਫੋਰਮੈਨ ਬਲਵਿੰਦਰ ਸਿੰਘ, ਪਿੰਦਰ ਸਿੰਘ ਪਲਾਹੀ, ਮੋਹਨ ਸਿੰਘ ਚੇਅਰਮੈਨ, ਜਸਬੀਰ ਸਿੰਘ ਬਸਰਾ, ਪਾਲਾ ਫੁੱਲ ਹਾਜ਼ਰ ਸਨ। ਇਸ ਸਮੇਂ ਪੰਚਾਇਤ ਅਤੇ ਪ੍ਰਬੰਧਕ ਕਮੇਟੀ ਵਲੋਂ ਡਾ: ਗੁਲਜ਼ਾਰ ਸਿੰਘ ਵਿਰਦੀ ਅਤੇ ਉਸਦੀ ਟੀਮ ਦਾ ਸਨਮਾਨ ਕੀਤਾ ਗਿਆ।