Skip to content
Breaking News
Exclusive
2 months ago
ਪਹਿਲਗਾਮ ਦਹਿਸ਼ਤਗਰਦੀ ਦੇ ਖਿਲਾਫ ਬਰਾਰ ਮੰਡਲ ਵੱਲੋਂ ਮੋਮਬੱਤੀ ਮਾਰਚ ਕੱਢਿਆ
2 months ago
ਪੂਨੇ ਸ਼ਹਿਰ ਵਿੱਚ ਆਖਰੀ ਉਮੀਦ ਐਨਜੀਓ ਨੂੰ ਮਿਲਿਆ ਸਨਮਾਨ
2 months ago
ਸਰਕਾਰੀ ਸਕੂਲਾਂ ਨੂੰ ਹਰ ਪੱਖੋਂ ਸਰਬਓਤਮ ਸਹੂਲਤਾਂ ਪ੍ਰਦਾਨ ਕਰ ਰਹੀ ਪੰਜਾਬ ਸਰਕਾਰ : ਮੋਹਿੰਦਰ ਭਗਤ
3 months ago
ਭਾਈ “ਅੰਮ੍ਰਿਤਪਾਲ ਸਿੰਘ” ਤੇ ਤੀਸਰੀ ਵਾਰ ਐਨ ਐਸ ਏ ਲਗਾਣਾ ਸਿੱਖਾਂ ਨਾਲ ਵਿਤਕਰੇ ਦੀ ਮੂੰਹ ਬੋਲਦੀ ਤਸਵੀਰ-ਸਿੱਖ ਤਾਲਮੇਲ ਕਮੇਟੀ।
3 months ago
ਜੇ ਈ ਈ( ਮੁੱਖ) ਵਿੱਚ ਵਿਦਿਆਰਥੀ ਵਾਹਿਨੂਰ ਸਿੰਘ ਦਾ ਸ਼ਾਨਦਾਰ ਪ੍ਰਦਰਸ਼ਨ
Saturday, Jul 5, 2025
Facebook
Twitter
Google Plus
Linkedin
Pinterest
Instagram
UDAY DARPAN
UDAY DARPAN : ( ਦਰਪਣ ਖਬਰਾਂ ਦਾ )
Primary Menu
ਮੁੱਖ ਪੇਜ਼
ਦੇਸ਼
ਵਿਦੇਸ਼
ਪੰਜਾਬ
ਦੋਆਬਾ
ਮਾਝਾ
ਮਾਲਵਾ
ਹੋਰ ਰਾਜ
ਮਨੋਰੰਜਨ
ਖੇਲ
ਜੋਤਿਸ਼
ਧਰਮ
ਮੁਦਰਾ ਬਜ਼ਾਰ
ਵਿਗਿਆਨ ਅਤੇ ਤਕਨੀਕ
ਸਿੱਖਿਆ ਅਤੇ ਸੱਭਿਆਚਾਰ
ਮੌਜੂਦਾ ਮੁਦੇ
ਭਾਸ਼ਾ / भाषा
ਹਿੰਦੀ / हिन्दी
ਪੰਜਾਬੀ / पंजाबी
Search for:
ਅੱਜ ਦਾ ਫੁਰਮਾਣ
Posted On :
January 14, 2021
Published By :
uday
Post navigation
ਏਕ ਕੋਸ਼ਿਸ਼ ਸੰਸਥਾ ਦੀ ਪ੍ਰਧਾਨ ਸਾਉਦੀ ਸਿੰਘ ਨੇ ਦਿੱਲੀ ਦੇ ਸਿੰਘੂ ਬਾਰਡਰ ਪੁੱਜ ਕੇ ਦਿਖਾਈ ਕਿਸਾਨਾ ਨਾਲ ਇਕਜੁੱਟਤਾ ਫਗਵਾੜਾ 13 ਜਨਵਰੀ (ਸ਼ਿਵ ਕੋੜਾ) ਫਗਵਾੜਾ ਦੀ ਉੱਘੀ ਸਮਾਜ ਸੇਵਿਕਾ ਅਤੇ ਏਕ ਕੋਸ਼ਿਸ਼ ਐਨ.ਜੀ.ਓ. ਦੀ ਪ੍ਰਧਾਨ ਸਾਉਦੀ ਸਿੰਘ ਨੇ ਲੋਹੜੀ ਦੇ ਸ਼ੁੱਭ ਦਿਹਾੜੇ ‘ਤੇ ਦਿੱਲੀ ਦੇ ਸਿੰਘੂ ਬਾਰਡਰ ਪੁੱਜ ਕੇ ਉੱਥੇ ਮੋਦੀ ਸਰਕਾਰ ਵਲੋਂ ਲਾਗੂ ਕੀਤੇ ਖੇਤੀ ਸਬੰਧੀ ਤਿੰਨ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ ਅਤੇ ਕਿਸਾਨਾ ਨੂੰ ਠੰਡ ਤੋਂ ਬਚਾਅ ਲਈ ਲੋਈਆਂ ਭੇਂਟ ਕੀਤੀਆਂ। ਵਾਪਸੀ ਸਮੇਂ ਫਗਵਾੜਾ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਉਦੀ ਸਿੰਘ ਨੇ ਦੱਸਿਆ ਕਿ ਕਿਸਾਨਾਂ ਵਿਚ ਮੋਦੀ ਸਰਕਾਰ ਦੇ ਖੇਤੀ ਕਾਨੂੰਨਾ ਨੂੰ ਲੈ ਕੇ ਬੇਸ਼ਕ ਭਾਰੀ ਗੁੱਸਾ ਹੈ ਪਰ ਉਹ ਜਿੰਦਾ ਦਿਲੀ ਦਾ ਸਬੂਤ ਪੇਸ਼ ਕਰਦੇ ਹੋਏ ਭਾਰੀ ਠੰਡ ਵਿਚ ਪੂਰੇ ਉਤਸ਼ਾਹ ਅਤੇ ਜੋਸ਼ ਦੇ ਨਾਲ ਹੱਸਦੇ ਹੋਏ ਸੰਘਰਸ਼ ਕਰ ਰਹੇ ਹਨ। ਕਿਸਾਨ ਇਹਨਾਂ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਏ ਬਿਨਾਂ ਅੰਦੋਲਨ ਖਤਮ ਕਰਨ ਨੂੰ ਬਿਲਕੁਲ ਵੀ ਰਾਜੀ ਨਹÄ ਹਨ। ਕਿਸਾਨਾ ਵਿਚ ਛੋਟੇ ਬੱਚੇ, ਬਜੁਰਗ ਅਤੇ ਔਰਤਾਂ ਵੱਡੀ ਗਿਣਤੀ ਵਿਚ ਸ਼ਾਮਲ ਹਨ। ਇਸ ਲਈ ਮੋਦੀ ਸਰਕਾਰ ਤੋਂ ਪੁਰਜੋਰ ਮੰਗ ਹੈ ਕਿ ਹੱਡ ਕੰਬਾਊ ਠੰਡ ਵਿਚ ਮੋਰਚਾ ਲਾ ਕੇ ਬੈਠੇ ਕਿਸਾਨਾ ਦਾ ਮਾਣ ਰੱਖਦੇ ਹੋਏ ਖੇਤੀ ਕਾਨੂੰਨਾ ਨੂੰ ਤੁਰੰਤ ਰੱਦ ਕਰਨ ਦਾ ਐਲਾਨ ਕੀਤਾ ਜਾਵੇ। ਉਹਨਾਂ ਦੱਸਿਆ ਕਿ ਏਕ ਕੋਸ਼ਿਸ਼ ਐਨ.ਜੀ.ਓ. ਕਿਸਾਨਾ ਦੇ ਇਸ ਸੰਘਰਸ਼ ਵਿਚ ਪੂਰੀ ਤਰ੍ਹਾਂ ਨਾਲ ਖੜਾ ਹੈ ਅਤੇ ਜੋ ਵੀ ਸੰਭਵ ਮੱਦਦ ਹੋ ਸਕੇਗੀ ਉਹ ਕੀਤੀ ਜਾਵੇਗੀ। ਇੱਥੇ ਦੱਸਣਯੋਗ ਹੈ ਕਿ ਸਾਉਦੀ ਸਿੰਘ ਦੀ ਸੰਸਥਾ ਏਕ ਕੋਸ਼ਿਸ਼ ਵਲੋਂ ਫਗਵਾੜਾ ਵਿਖੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਤੋਂ ਪ੍ਰੇਰਣਾ ਲੈ ਕੇ 13-13 ਮਾਲ ਵੀ ਚਲਾਇਆ ਜਾ ਰਿਹਾ ਹੈ ਜਿੱਥੇ ਹਰ ਚੀਜ਼ ਜਿਸ ਵਿਚ ਕਿਤਾਬਾਂ ਤੋਂ ਲੈ ਕੇ ਕਪੜੇ ਤੱਕ ਸ਼ਾਮਲ ਹਨ, ਸਭ ਕੁਝ ਸਿਰਫ ਤੇਰਾਂ ਰੁਪਏ ਵਿਚ ਦਿੱਤਾ ਜਾਂਦਾ ਹੈ।
“ਉੱਨਤ ਭਾਰਤ ਅਭਿਆਨ” ਵਿੱਚ ਸ਼ਲਾਘਾ ਯੋਗ ਕੰਮ ਕਰਨ ਲਈ ਮੇਹਰ ਚੰਦ ਕਾਲਜ ਨੂੰ ਮਿਲਿਆ ਪ੍ਰਸ਼ੰਸਾ ਪੱਤਰ