ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ, ਪ੍ਰਧਾਨ ਜਿਲ੍ਹਾ ਮਹਿਲਾ ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਵੱਲੋ ਇੰਪਰੂਵਮੈਂਟ ਟਰਸਟ ਦਫਤਰ ਦੇ ਨਾਲ ਲੱਗਦੀ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਾਇਆ।ਇਸ ਮੌਕੇ ਡਾ ਜਸਲੀਨ ਸੇਠੀ ਨੇ ਕਿਹਾ ਕਿ ਵਾਰਡ ਵਿੱਚ ਵਿਕਾਸ ਕਾਰਜਾ ਦੇ ਕੰਮ ਲਗਾਤਾਰ ਜਾਰੀ ਹਨ।ਇੰਪਰੂਵਮੈਂਟ ਟਰਸਟ ਦੇ ਨਾਲ ਲੱਗਦੀ ਸੜਕ ਦੀ ਹਾਲਤ ਬਹੁੱਤ ਖਰਾਬ ਸੀ ਜਿਸ ਕਾਰਣ ਰਾਹਗਿਰਾ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਇਸ ਲਈ ਇਲਾਕਾ ਵਾਸੀਆ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਸ ਸੜਕ ਨੂੰ ਬਣਾਉਣ ਦਾ ਕੰਮ ਸ਼ੁਰੂ ਕਰਾਇਆ ਗਿਆ ਅਤੇ ਇਸ ਦੇ ਨਾਲ ਜਲਦ ਹੀ ਲਾਜਪਤ ਨਗਰ ਮਾਰਕਿਟ ਦੀਆ ਸੜਕਾ ਬਣਾਉਣ ਦਾ ਕੰਮ ਵੀ ਸ਼ੁਰੂ ਕਰਾਇਆ ਜਾਵੇਗਾ।