ਅੱਜ ਭਗਤ ਕਬੀਰ  ਦੀ 623ਵੀ ਜੈਅੰਤੀ ਦੇ ਸ਼ੁਭ ਮੌਕੇ ਇੱਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ।ਜਿਸ ਦੀ ਸ਼ੁਰੂਆਤ ਭਗਤ ਕਬੀਰ  ਦੇ ਮੰਦਿਰ ਭਾਰਗੋ ਕੈੰਪ ਤੌ ਕੀਤੀ ਗਈ ।ਜਿਸ ਵਿੱਚ ਵਿਸ਼ੇਸ਼ ਤੌਰ ਤੇ ਨਤਮਸਤਕ ਹੋਣ ਲਈ ਸ ਸਰਬਜੀਤ ਸਿੰਘ ਮੱਕੜ ਸਾਬਕਾ ਵਿਧਾਇਕ, ਅਤੇ ਹਲਕਾ ਇੰਚਾਰਜ ਜਲੰਧਰ ਕੈਂਟ ਦੇ ਨਾਲ ਸ ਜਸਬੀਰ ਸਿੰਘ ਗੜ੍ਹੀ ਪੰਜਾਬ ਪ੍ਰਧਾਨ ਬਹੁਜਨ ਸਮਾਜ ਪਾਰਟੀ ਪਹੁੰਚੇ।ਇਸ ਮੌਕੇ ਸ ਸਰਬਜੀਤ ਸਿੰਘ ਮੱਕੜ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਸਾਨੂੰ ਭਗਤ ਕਬੀਰ  ਵਲੋਂ ਦਿਖਾਏ ਰਸਤੇ ਤੇ ਚੱਲਣ ਦੀ ਲੋੜ ਹੈ ,ਭਗਤ ਕਬੀਰ ਜੀ ਸਾਨੂੰ ਜਾਤਾਂ ਪਾਤਾ ਦੇ ਬੰਧਨ ਤੌ ਮੁਕਤ ਰਹਿ ਕੇ ਬਰਾਬਰਤਾ ਦਾ ਸੰਦੇਸ਼ ਦਿੰਦੇ ਹਨ ਅਤੇ ਹਰ ਇਨਸਾਨ ਨੂੰ ਅਪਣੇ ਜੀਵਨ ਨੂੰ ਸਫਲ ਬਣਾਉਣ ਲਈ ਪ੍ਰਭੂ ਦੀ ਉਪਾਸਨਾ ਦਾ ਗੁਣਗਾਨ ਕਰਨਾ ਚਾਹੀਦਾ ਹੈ ਤਾਂ ਜੋ ਹਰ ਜੀਵ ਆਪਣੇ ਪਾਪਾਂ ਤੌ ਮੁਕਤੀ ਪਾ ਸਕੇ।ਸ਼ੋਭਾ ਯਾਤਰਾ ਵਿੱਚ ਸੰਗਤਾਂ ਨੇ ਭਗਤ ਕਬੀਰ ਜੀ ਦੀ ਮਹਿਮਾ ਦਾ ਗੁਣਗਾਣ ਕਰਦੇ ਹੋਏ ਪੂਰੇ ਇਲਾਕੇ ਦੀ ਪਰਿਕਰਮਾ ਕੀਤੀ।ਇਸ ਮੌਕੇ ਕੀਮਤੀ ਭਗਤ, ਮੈਂਬਰ ਪੀ. ਏ. ਸੀ, ਸ ਕਮਲਜੀਤ ਸਿੰਘ ਭਾਟੀਆ ਮੈਂਬਰ ਪੀ. ਏ. ਸੀ, ਵਿਜੈ ਕੁਮਾਰ ਯਾਦਵ ,ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਜਲੰਧਰ,ਗਗਨਦੀਪ ਸਿੰਘ ਗੱਗੀ ਸੀਨੀਅਰ ਯੂਥ ਆਗੂ, ਗੁਰਦੇਵ ਸਿੰਘ ਗੋਲਡੀ ਭਾਟੀਆ,ਅਨਿਲ ਕੁਮਾਰ ਮਿਨੀਆਂ, ਗੁਰਜੀਤ ਸਿੰਘ ਪੋਪਲੀ, ਜੈਦੀਪ ਬਾਜਵਾ, ਮਹਿੰਦਰ ਪਾਲ ਨਿੱਕਾ, ਆਦਿ ਹਾਜ਼ਿਰ ਸਨ।