ਜਲੰਧਰ : ਵਿਸ਼ਵ ਸੁਣਵਾਈ ਦਿਵਸ ਦੇ ਮੌਕੇ ਤੇ ਅੱਜ  ਸਵੇਰੇ 09 ਵਜੇ ਤੋਂ ਸ਼ਾਮ 04 ਵਜੇ ਤੱਕ ਪਟੇਲ ਹਸਪਤਾਲ ਜਲੰਧਰ ਦੁਆਰਾ ਸੁਣਨ ਦੀਆਂ ਸਮੱਸਿਆਵਾ ਸੰਬੰਧੀ ਅਤੇ ਕੋਕਲੀਅਰ ਇਮਪਲਾਂਟ ਮੁਫ਼ਤ ਚੈਕਅਪ ਕੈਮ੍ਪ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਕੈਮ੍ਪ ਵਿਚ ਚੈੱਕਅਪ ਕਰਵਾਉਣ ਵਾਲੇ ਮਰੀਜ਼ਾਂ ਦੇ ਕੰਨਾਂ ਦੀ ਮੁਫ਼ਤ ਜਾਂਚ, ਮੁਫ਼ਤ ਹੈਰਿੰਗ ਟੈਸਟ, ਅਤੇ ਹੈਰਿੰਗ ਏਡ੍ਸ ਤੇ ਛੂਟ ਦਿਤੀ ਜਾਵੇਗੀ | ਭਾਰਤ ਵਿਚ ਵਿਸ਼ਵ ਸਿਹਤ ਸੰਗਠਨ ਦੇ ਅਨੁਮਾਨ ਅਨੁਸਾਰ, ਲਗਭਗ 63 ਮਿਲੀਅਨ ਲੋਕ ਸੁਣਨ ਦੀ ਸਮਸਿਆ ਤੋਂ ਪੀੜਤ ਹਨ ਭਾਰਤੀ ਜਨਸੰਖਿਆ ਵਿਚ ਇਸਦਾ ਅੰਦਾਜ਼ਨ ਅਨੁਮਾਨ 6.3% ਹੈ | ਜੋ ਬੱਚੇ ਬਚਪਨ ਤੋਂ ਸੁਣ ਨਹੀਂ ਸਕਦੇ ਉਹਨਾਂ ਦਾ ਇਲਾਜ ਹੁਣ ਪਟੇਲ ਹਸਪਤਾਲ ਵਿਚ ਸੰਭਵ ਹੈ। ਕੋਕਲੀਅਰ ਇਮਪਲਾਂਟ ਇਕ ਬੇਹੱਦ ਕਾਮਯਾਬ ਸਰਜਰੀ ਹੈ ਜੋ ਕਿ ਬੋਲੇ ਮਰੀਜਾਂ ਨੂੰ ਸੁਣਨ ਅਤੇ ਬੋਲਣ ਦੀ ਸ਼ਕਤੀ ਪ੍ਰਦਾਨ ਕਰ ਸਕਦਾ ਹੈ | ਇਸ ਸਰਜਰੀ ਵਿਚ ਇਲੈਕਟ੍ਰੋਡ ਇਸਤੇਮਾਲ ਕੀਤੇ ਜਾਂਦੇ ਹਨ ਜੋ ਕਿ ਕੰਨ ਦੇ ਅੰਦਰਲੇ ਹਿਸੇ ਵਿਚ ਇਮਪਲਾਂਟ ਕੀਤੇ ਜਾਂਦੇ ਹਨ ਇਹ ਸੁਣਨ ਵਾਲੀ ਨਬਜ (ਕੋਕਲੀਅਰ ਨਬਜ ) ਨੂੰ ਸੁਣਨ ਦੀ  ਸ਼ਕਤੀ ਪ੍ਰਦਾਨ ਕਰਦਾ ਹੈ ਇਹ ਅਪ੍ਰੇਸ਼ਨ ਪੰਜਾਬ ਦੇ ਬਹੁਤ ਘੱਟ ਸ਼ਹਿਰਾਂ ਵਿਚ ਉਪਲਬਧ ਹੈ ਪਰ ਪਟੇਲ ਹਸਪਤਾਲ ਵਿਚ ਇਸ ਦਾ ਇਲਾਜ ਸੰਭਵ ਹੈ |