ਜਲੰਧਰ 21/10/2021 “ਗਲੋਬਲ ਆਇਓਡੀਨ ਡੈਂਫੀਸ਼ੈਂਸੀ ਡਿਸਆਰਡਰਜ਼ ਪ੍ਰੀਵੈਨਸ਼ਨ ਡੇ” ਮੌਕੇ ਸ਼ਹੀਦ ਬਾਬੂ ਲਾਭ
ਸਿੰਘ ਯਾਦਗਾਰੀ ਨਰਸਿੰਗ ਸਕੂਲ ਜਲੰਧਰ ਵਿਖੇ ਸਿਵਲ ਸਰਜਨ ਜਲੰਧਰ ਡਾ. ਰਣਜੀਤ ਸਿੰਘ ਘੋਤੜਾ ਦੀ ਪ੍ਰਧਾਨਗੀ ਵਿੱਚ
ਜ਼ਿਲ੍ਹਾ ਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਅਤੇ ਆਇਓਡੀਨ ਸਬੰਧੀ ਜਾਗਰੂਕਤਾ ਪੋਸਟਰ ਅਤੇ ਪੰਫਲੈੱਟ
ਰੀਲੀਜ਼ ਕੀਤੇ ਗਏ।ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ੳਮਪ;ਸਰ ਡਾ. ਰਮਨ ਗੁਪਤਾ, ਜ਼ਿਲ੍ਹਾ ਸਿਹਤ ਅਫ਼ੳਮਪ;ਸਰ ਅਰੁਣ ਵਰਮਾ,
ਜ਼ਿਲ੍ਹਾ ਸਮੂਹ ਸਿੱਖਿਆ ਤੇ ਸਚੂਨਾ ਅਫ਼ੳਮਪ;ਸਰ ਕਿਰਪਾਲ ਸਿੰਘ ਝੱਲੀ, ਪ੍ਰਿੰਸੀਪਲ ਕੁਲਵਿੰਦਰ ਕੌਰ, ਐਪੀਡੀਮੋਲੋਜਿਸਟ ਡਾ.
ਸ਼ੋਭਨਾ ਬਾਂਸਲ, ਡਾ. ਗੁੰਜਨ ਹੱਲਣ, ਡਿਪਟੀ ਐਮ.ਈ.ਆਈ.ਓ ਪਰਮਜੀਤ ਕੌਰ, ਬੀ.ਈ.ਈ. ਰਾਕੇਸ਼ ਸਿੰਘ, ਬੀ.ਈ.ਈ.
ਮਾਨਵ ਸ਼ਰਮਾ, ਸੰਸਥਾ ਦੇ ਅਧਿਆਪਕ ਅਤੇ ਨਰਸਿੰਗ ਵਿਦਿਆਰਥਣਾਂ ਵੀ ਮੌਜੂਦ ਸਨ।
ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵਲੋਂ ਆਇਓਡੀਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ
ਆਇਓਡੀਨ ਇਕ ਖੁਰਾਕੀ ਤੱਤ ਹੈ ਜੋ ਸਾਡੇ ਸਰੀਰ ਲਈ ਬਹੁਤ ਹੀ ਜਰੂਰੀ ਹੈ।ਵਿਅਕਤੀ ਨੂੰ ਰੋਜਾਨਾ 150
ਮਾਇਕਰੋਗ੍ਰਾਮ ਮਿਕਦਾਰ ਵਿੱਚ ਆਇਓਡੀਨ ਜਰੂਰਤ ਹੁੰਦੀ ਹੈ।ਇਸ ਦੀ ਕਮੀ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ
ਰੁਕਾਵਟ ਆ ਜਾਂਦੀ ਹੈ।ਜਿਸ ਕਾਰਨ ਗਿੱਲੜ੍ਹ ਰੋਗ, ਬੋਲਾਪਣ, ਗੂੰਗਾਪਣ, ਦਿਲ, ਅਤੇ ਮਾਨਸਿਕ ਬਿਮਾਰੀਆਂ ਹੋ
ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਲਈ ਆਇਓਡੀਨ ਬਹੁਤ ਜਰੂਰੀ ਹੈ ਜੇਕਰ ਗਰਭਵਤੀ ਵਿਚ ਆਇਓਡੀਨ ਦੀ
ਘਾਟ ਹੋ ਜਾਵੇ ਤਾਂ ਗਰਭਪਾਤ ਜਾਂ ਉਸਦਾ ਬੱਚਾ ਜਮਾਂਦਰੂ ਨੁਕਸ ਵਾਲਾ ਪੈਦਾ ਹੋ ਸਕਦਾ ਹੈ ।
ਡਾ. ਰਮਨ ਗੁਪਤਾ ਨੇ ਦੱਸਿਆ ਕਿ ਸਰੀਰ ਫ਼#39;ਚ ਆਇਓਡੀਨ ਦੀ ਘਾਟ ਨੂੰ ਪੂਰਾ ਕਰਨ ਲਈ ਹਮੇਸ਼ਾ ਆਇਓਡੀਨ ਯੁਕਤ
ਨਮਕ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ।ਉਨ੍ਹਾ ਕਿਹਾ ਕਿ ਭਾਵੇਂ ਸਰਕਾਰ ਵੱਲੋ ਆਇਓਡੀਨ ਤੋਂ ਬਿਨ੍ਹਾ ਨਮਕ ਵੇਚਣ
ਤੇ ਪਾਬੰਦੀ ਲਗਾਈ ਗਈ ਹੈ ਪਰ ਫਿਰ ਵੀ ਸਾਨੂੰ ਬਜ਼ਾਰ ਵਿਚੋਂ ਨਮਕ ਖਰੀਦਦੇ ਸਮੇ ਇਸ ਗੱਲ ਦਾ ਖਾਸ ਧਿਆਨ
ਰੱਖਣਾ ਚਾਹੀਦਾ ਹੈ ਕਿ ਇਹ ਆਇਓਡੀਨ-ਯੁਕਤ ਹੋਵੇ।ਇਸਦੀ ਪਛਾਣ ਲਈ ਨਮਕ ਦੇ ਪੈਕਟ ਫ਼#39;ਤੇ ਦਰਸਾਏ ਚੜ੍ਹਦੇ ਸੂਰਜ
ਦੇ ਲੋਗੋ ਨੂੰ ਵੇਖ ਲੈਣਾ ਚਾਹੀਦਾ ਹੈ।
ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ੳਮਪ;ਸਰ ਕਿਰਪਾਲ ਸਿੰਘ ਝੱਲੀ ਵਲੋਂ ਐਨ.ਆਈ.ਡੀ.ਡੀ.ਸੀ. ਪ੍ਰੋਗਰਾਮ ਬਾਰੇ
ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਕਰਮਚਾਰੀਆਂ ਦੁਆਰਾ ਆਪਣੇ-ਆਪਣੇ ਖੇਤਰ ਵਿਚ ਲੋਕਾਂ ਨੂੰ
ਆਇਓਡੀਨ ਦੀ ਮਹੱਤਤਾ ਅਤੇ ਇਸ ਦੀ ਘਾਟ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਓ ਸਬੰਧੀ ਜਾਗਰੂਕ ਕੀਤਾ
ਜਾ ਰਿਹਾ ਹੈ।ਇਸ ਤੋਂ ਇਲਾਵਾ ਨਮਕ ਦੀ ਸਹੀ ਵਰਤੋਂ ਅਤੇ ਯੋਗ ਰੱਖ-ਰਖਾਵ ਬਾਰੇ ਵੀ ਪ੍ਰੇਰਿਤ ਕੀਤਾ ਜਾਂਦਾ ਹੈ
ਕਿਉਕਿ ਇਸ ਦੀ ਸਹੀ ਵਰਤੋਂ ਨਾਲ ਹੀ ਆਇਓਡੀਨ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ।