ਜਲੰਧਰ : ਆਈਵੀਵਰਲਡ ਸਕੂਲ, ਜਲੰਧਰ ਦੇ ਵਿਦਿਆਰਥੀਆਂ ਦਾ
ਐੱਨ.ਐੱਸ.ਟੀ.ਐੱਸ.ਈ.ਅਤੇ ਯੂ.ਆਈ.ਈ.ਓ. ਵਿੱਚ ਸ਼ਾਨਦਾਰ ਪ੍ਰਦਰਸ਼ਨ
ਵਾਸਲ ਐਜੂਕੇਸ਼ਨ ਸੁਸਾਇਟੀ ਦੁਆਰਾ ਸੰਚਾਲਿਤ ਆਈਵੀਵਰਲਡ ਸਕੂਲ, ਜਲੰਧਰ
ਵਿੱਚ ਐੱਨ .ਐੱਸ .ਟੀ.ਐੱਸ.ਈ. ਅਤੇ ਯੂ.ਆਈ.ਈ.ਓ. ਮੁਕਾਬਲਿਆਂ ਦਾ
ਆਯੋਜਨ ਕੀਤਾ ਗਿਆ।ਇਹਨਾਂ ਮੁਕਾਬਲਿਆਂ ਵਿੱਚ ਆਈਵੀਅਨਜ਼ ਨੇ ਬੜੇ ਹੀ
ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ।ਵਿਦਿਆਰਥੀਆਂ ਨੇ ਆਪਣੀ ਸੂਝ ਦੀ ਵਰਤੋਂ
ਕਰਦਿਆਂ ਇਸ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ।ਇਸ ਵਿੱਚ ਯੁਵੀਆ
(ਜਮਾਤ ਚੌਥੀ) ਅਤੇ ਅਨੰਨਿਆ ਚੋਪੜਾ (ਜਮਾਤ ਪੰਜਵੀਂ) ਨੇ ਨੈਸ਼ਨਲ ਰੈਂਕ ਹਾਸਲ
ਕੀਤੇ। ਇਸ ਤੋਂ ਇਲਾਵਾ ਅਨਨਿਆ ਵਾਡਰਾ (ਜਮਾਤ ਦੂਜੀ) ਨੇ ਦਸਵਾਂ ਰੈਂਕ,
ਅਯਾਨ ਗੋਇਲ (ਜਮਾਤ ਤੀਜੀ) ਨੇ ਤੀਜਾ ਰੈਂਕ, ਅਨਨਿਆ ਸਚਦੇਵਾ (ਜਮਾਤ
ਤੀਜੀ)ਨੇ ਅੱਠਵਾਂ ਰੈਂਕ, ਆਰਵ ਸਿੰਗਲਾ (ਜਮਾਤ ਚੌਥੀ) ਨੇ ਦੂਜਾ ਰੈਂਕ, ਅਵਨੀ
(ਜਮਾਤ ਚੌਥੀ) ਨੇ ਛੇਵਾਂ ਰੈਂਕ, ਅਨੰਨੀ ਲਾਕਰਾ (ਜਮਾਤ ਚੌਥੀ) ਨੇ ਛੇਵਾਂ ਰੈਂਕ, ਹਰਗੁਨ
(ਜਮਾਤ ਸੱਤਵੀਂ ) ਨੇ ਚੌਦ੍ਹਵਾਂ ਰੈਂਕ ਅਤੇ ਨਵਲੀਨ ਸਿੰਘ (ਜਮਾਤ ਨੌਵੀਂ ) ਨੇ ਸਤਾਰਵਾਂ
ਰੈਂਕ ਹਾਸਲ ਕੀਤਾ
ਇਸ ਮੌਕੇ ਉੱਪਰ ਵਾਸਲ ਐਜੂਕੇਸ਼ਨ ਸੁਸਾਇਟੀ ਦੇ ਮੁਖ ਅਧਿਅਕਸ਼ ਸ਼੍ਰੀ ਕੇ.ਕੇ.
ਵਾਸਲ, ਡਾਇਰੈਕਟਰ ਸ੍ਰੀਮਤੀ ਈਨਾ ਵਾਸਲ, ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਵਾਸਲ
ਅਤੇ ਸੀ.ਈ.ਓ. ਸ਼੍ਰੀ ਰਾਘਵ ਵਾਸਲ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ
ਦਿੰਦਿਆਂ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿੱਚ ਹੋਰ ਵੀ ਵਧੀਆ
ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਦਿੱਤੀ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਐੱਸ. ਚੌਹਾਨ ਜੀ
ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ
ਸਰਵਪੱਖੀ ਵਿਕਾਸ ਲਈ ਉਹਨਾਂ ਨੂੰ ਵੀ ਅਜਿਹੇ ਮੁਕਾਬਲਿਆਂ ਵਿੱਚ ਵਧ-ਚੜ੍ਹ ਕੇ ਭਾਗ
ਲੈਂਦੇ ਰਹਿਣਾ ਚਾਹੀਦਾ ਹੈ।