ਜਲੰਧਰ : ਵਾਸਲ ਐਜੂਕੇਸ਼ਨ ਸੁਸਾਇਟੀ ਦੁਆਰਾ ਸੰਚਾਲਿਤ ਆਈਵੀਵਰਲਡ ਸਕੂਲ,
ਜਲੰਧਰ ਵਿੱਚ ਸਿੱਖਿਆ ਦੇ ਨਾਲ-ਨਾਲ਼ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਯੋਗੀ
ਪ੍ਰੀਖਿਆਵਾਂ ਵੀ ਕਰਵਾਈਆਂ ਜਾਂਦੀਆ ਹਨ ਤਾਂ ਜੋ ਵਿਦਿਆਰਥੀਆਂ ਦੇ
ਸਰਵਪੱਖੀ ਵਿਕਾਸ ਦੇ ਨਾਲ਼-ਨਾਲ਼ ਉਹਨਾਂ ਵਿੱਚ ਮੁਕਾਬਲਿਆਂ ਵਿੱਚ ਭਾਗ
ਲੈਣ ਦੀ ਰੁਚੀ ਦਾ ਵਿਕਾਸ ਹੋ ਸਕੇ ।ਇਸੇ ਪ੍ਰਥਾ ਨੂੰ ਅੱਗੇ ਤੋਰਦਿਆਂ ਸਕੂਲ
ਵਿੱਚ ਨੈਸ਼ਨਲ ਸਾਇੰਸ ਓਲੰਪੀਆਡ ਕਰਵਾਇਆ ਗਿਆ।ਇਹ ਪ੍ਰਤੀਯੋਗੀ
ਪ੍ਰੀਖਿਆ-ਸਾਇੰਸ ਓਲੰਪੀਆਡ ਫਾਊਂਡੇਸ਼ਨ ਦੁਆਰਾ ਕਰਵਾਈ ਗਈ।ਇਹ
ਫਾਊਂਡੇਸ਼ਨ ਸਕੂਲਾਂ ਵਿੱਚ ਵਿੱਦਿਅਕ ਮੁਕਾਬਲਿਆਂ ਲਈ ਜਾਣੀ ਜਾਂਦੀ
ਹੈ।ਇਸ ਜ਼ੋਨਲ ਪ੍ਰਤੀਯੋਗੀ ਪ੍ਰੀਖਿਆ ਵਿੱਚ ਭਾਗ ਲੈਂਦਿਆਂ ਜਮਾਤ ਪਹਿਲੀ ਦੇ
ਅਰਨਵ ਸ਼ਰਮਾ, ਜਯੰਤ ਪਸਰੀਚਾ ਅਤੇ ਸੰਪੂਰਨ ਸਿੰਘ ਨੇ ਸ਼ਾਨਦਾਰ
ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤੇ।ਜਮਾਤ ਦੂਜੀ ਦੇ ਰੁਦ੍ਰ ਪ੍ਰਤਾਪ ਅਤੇ
ਜਮਾਤ ਚੌਥੀ ਦੀ ਅਵਨੀ ਅਗਰਵਾਲ ਨੇ ਵੀ ਗੋਲਡ ਮੈਡਲ ਜਿੱਤ ਕੇ ਆਪਣਾ
ਅਤੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ।ਸਕੂਲ ਦੀ ਪ੍ਰਿੰਸੀਪਲ
ਐੱਸ. ਚੌਹਾਨ ਜੀ ਨੇ ਬੱਚਿਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਲਈ
ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਸਿੱਖਿਆ ਦੇ ਨਾਲ਼-ਨਾਲ਼ ਹੋਰ
ਗਤੀਵਿਧੀਆਂ ਵਿੱਚ ਵੀ ਭਾਗ ਲੈਣ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਉੱਪਰ ਵਾਸਲ ਐਜੂਕੇਸ਼ਨ ਸੁਸਾਇਟੀ ਦੇ ਮੁੱਖ ਅਧਿਅਕਸ਼  ਕੇ.
ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਉਪ-ਅਧਿਅਕਸ਼
ਆਰ. ਕੇ. ਵਾਸਲ, ਡਾਇਰੈਕਟਰ  ਈਨਾ ਵਾਸਲ, ਸੀ.ਈ.ਓ.
ਰਾਘਵ ਵਾਸਲ ਜੀ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ
ਕਿਹਾ ਕਿ ਸਾਡਾ ਸਕੂਲ ਹਰ ਖੇਤਰ ਵਿੱਚ ਉੱਚ ਸੁਵਿਧਾਵਾਂ ਦੇਣ ਲਈ
ਹਮੇਸ਼ਾ ਤਤਪਰ ਰਹਿੰਦਾ ਹੈ ਤਾਂ ਜੋ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ
ਹੋ ਸਕੇ।