ਜਲੰਧਰ : ਆਈਵੀਵਰਲਡ ਸਕੂਲ, ਜਲੰਧਰ ਆਪਣੀਆਂ ਪ੍ਰਾਪਤੀਆਂ ਅਤੇ ਵਧੀਆ ਸਿੱਖਿਆ
ਪ੍ਰਣਾਲੀ ਦੇ ਕਾਰਨ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰਦਾ ਰਿਹਾ ਹੈ।
ਬ੍ਰੇਨਫੀਡ ਦੁਆਰਾ ਸੱਤਵੀਂ ਨੈਸ਼ਨਲ ਕਾਨਫ਼ਰੰਸ ਵਿੱਚ ਵਾਸਲ ਐਜੂਕੇਸ਼ਨ
ਸੁਸਾਇਟੀ ਦੁਆਰਾ ਸੰਚਾਲਿਤ ਆਈਵੀਵਰਲਡ ਸਕੂਲ, ਜਲੰਧਰ ਨੂੰ ਬ੍ਰੇਨਫੀਡ
ਸਕੂਲ ਐਕਸੀਲੈਂਸ ਐਵਾਰਡ 2020 ਮਿਲਿਆ ਜੋ ਕਿ ਪੂਰੇ ਸਕੂਲ ਲਈ ਬੜੇ
ਹੀ ਮਾਣ ਅਤੇ ਗੌਰਵ ਦੀ ਗੱਲ ਹੈ।ਇਹ ਪੁਰਸਕਾਰ ਸਮਾਰੋਹ ਦਿੱਲੀ ਦੇ ਕਰਾਊਨ
ਪਲਾਜ਼ਾ (ਰੋਹਿਣੀ) ਵਿੱਚ ਹੋਇਆ।ਸਕੂਲ ਨੂੰ ਇਹ ਸਨਮਾਨ ਮਿਲ਼ਣਾ ਆਪਣੇ
ਆਪ ਵਿੱਚ ਬੜੇ ਹੀ ਗੌਰਵ ਦੀ ਗੱਲ ਹੈ।ਇਹ ਸਨਮਾਨ ਆਈਵੀਵਰਲਡ ਸਕੂਲ ਨੇ
ਦੇਸ਼ ਦੇ 500 ਸ੍ਰੇਸ਼ਠ ਸਕੂਲਾਂ ਨੂੰ ਪਛਾੜ ਕੇ ਹਾਸਲ ਕੀਤਾ।ਸਕੂਲ ਨੇ
ਬੈਸਟ ਸੀ.ਬੀ.ਐੱਸ.ਸੀ.ਸਕੂਲ, ਇਨੋਵੇਟਿਵ ਪ੍ਰੈਕਟਿਸ, ਕੋ-ਕਰੀਕੂਲਰ ਐਕਟੀਵੀਟਿਸ,
ਕ੍ਰਿਏਟਿਵ ਸਕੂਲਜ਼ ਅਤੇ ਬੋਰਡਿੰਗ ਸਕੂਲ ਆਦਿ ਸ਼੍ਰੇਣੀਆਂ ਵਿੱਚੋਂ ਵਧੀਆ
ਪ੍ਰਦਰਸ਼ਨ ਕਰਨ ਕਰਕੇ ਇਹ ਸਨਮਾਨ ਪ੍ਰਾਪਤ ਕੀਤਾ ਹੈ।ਸਕੂਲ ਦੀ ਪ੍ਰਿੰਸੀਪਲ
ਐੱਸ. ਚੌਹਾਨ ਜੀ ਨੇ ਸਕੂਲ ਦੀ ਇਸ ਪ੍ਰਾਪਤੀ ਉੱਪਰ ਖ਼ੁਸ਼ੀ ਪ੍ਰਗਟ
ਕਰਦਿਆਂ ਸਕੂਲ ਸਟਾਫ਼ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਮੂਹ
ਅਧਿਆਪਕਾਂ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਅੱਜ ਸਾਡਾ ਸਕੂਲ ਇਸ ਪੱਧਰ
ਦੀਆਂ ਪ੍ਰਾਪਤੀਆਂ ਕਰ ਰਿਹਾ ਹੈ ਅਤੇ ਖ਼ੂਬ ਨਾਮ ਕਮਾ ਰਿਹਾ
ਹੈ।ਉਹਨਾਂ ਨੇ ਸਕੂਲ ਨੂੰ ਹੋਰ ਵੀ ਉਚਾਈਆਂ ਉੱਤੇ ਪਹੁੰਚਾਉਣ
ਲਈ ਕੜੀ ਮਿਹਨਤ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਉੱਪਰ ਵਾਸਲ
ਐਜੂਕੇਸ਼ਨ ਸੁਸਾਇਟੀ ਦੇ ਮੁੱਖ ਅਧਿਅਕਸ਼  ਕੇ.ਕੇ. ਵਾਸਲ, ਡਾਇਰੈਕਟਰ
ਈਨਾ ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ ਅਤੇ ਸੀ.ਈ.ਓ.
ਰਾਘਵ ਵਾਸਲ ਜੀ ਨੇ ਸਮੂਹ ਸਟਾਫ਼ ਨੂੰ ਮੁਬਾਰਕਬਾਦ ਦਿੰਦਿਆਂ
ਕਿਹਾ ਕਿ ਸਾਡਾ ਸਕੂਲ ਹਰ ਖੇਤਰ ਵਿੱਚ ਵਧੀਆ ਸੁਵਿਧਾਵਾਂ ਦੇਣ ਦਾ ਹਰ
ਸੰਭਵ ਯਤਨ ਕਰਦਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਉੱਚ ਮਿਆਰੀ
ਵਿੱਦਿਆ ਦੇਣ ਦੇ ਨਾਲ਼-ਨਾਲ਼ ਉਹਨਾਂ ਦਾ ਸਰਵਪੱਖੀ ਵਿਕਾਸ ਹੋ ਸਕੇ ਅਤੇ
ਸਕੂਲ ਦਿਨ-ਰਾਤ ਤਰੱਕੀ ਦੀਆਂ ਸਿਖ਼ਰਾਂ ਨੂੰ ਛੂਹ ਸਕੇ।