ਜਲੰਧਰ: ਆਈਵੀਵਰਲਡ ਸਕੂਲ, ਜਲੰਧਰ ਵਿੱਚ “ਫਿੱਟ ਇੰਡੀਆ ਸਕੂਲ ਸਪਤਾਹ” ਦਾ ਆਯੋਜਨ।
ਦੇ ਇਸ ਮੁਸ਼ਕਲ ਦੌਰ ਵਿੱਚ ਆਨਲਾਈਨ ਪੜ੍ਹਾਈ ਕਰਵਾਉਣ ਦੇ ਨਾਲ-ਨਾਲ਼ ਕਈ ਤਰ੍ਹਾਂ ਦੀਆਂ
ਗਤੀਵਿਧੀਆਂ ਕਰਵਾਉਣ ਵਿੱਚ ਵੀ ਮੋਹਰੀ ਰਿਹਾ ਹੈ।ਕੋਰੋਨਾ ਦੇ ਇਸ ਮੁਸ਼ਕਲ ਦੌਰ ਵਿੱਚ ਵੀਂ
ਵਿਦਿਆਰਥੀਆਂ ਦੀ ਸਰੀਰਕ ਚੁਸਤੀ ਅਤੇ ਫੁਰਤੀ ਨੂੰ ਕਾਇਮ ਰੱਖਣ ਲਈ ਸਕੂਲ ਦੁਆਰਾ ਜਮਾਤ
ਨਰਸਰੀ ਤੋਂ ਲੈ ਕੇ ਬਾਰਵੀਂ ਤੱਕ ਦੇ ਵਿਦਿਆਰਥੀਆਂ ਲਈ ਫਿੱਟ ਇੰਡੀਆ _ਸਪਤਾਹ ਦਾ ਆਯੋਜਨ
ਕਰਵਾਇਆ ਗਿਆ।ਇਸ ‘ਫਿੱਟ ਇੰਡੀਆ ਸਕੂਲ ਸਪਤਾਹ ‘ ਅਧੀਨ ਬੱਚਿਆਂ ਲਈ ਰੋਜ਼ਾਨਾ ਵੱਖ-
ਵੱਖ ਤਰ੍ਹਾਂ ਦੀਆਂ ਰੋਮਾਂਚਕ ਗਤੀਵਿਧੀਆਂ ਕਰਵਾਈਆਂ ਗਈਆਂ। ਇਹਨਾਂ ਵਿੱਚ ਫ੍ਰੀ ਹੈਂਡ ਕਸਰਤ,
ਯੋਗਾ-ਸੂਰਜ ਨਮਸਕਾਰ, ਬ੍ਰੇਨ ਗੇਮ, ਪੋਸਟਰ ਮੇਕਿੰਗ, “ਅਸੀਂ ਫਿੱਟ ਤਾਂ ਇੰਡੀਆ ਫਿੱਟ” ਵਿਸ਼ੇ ਉੱਪਰ
ਇਸ਼ਤਿਹਾਰ, ਕਵਿਤਾ ਉਚਾਰਨ, ਲਘੁ ਫ਼ਿਲਮ ਨਿਰਮਾਣ ਅਤੇ ਹੋਰ ਕਈ ਤਰ੍ਹਾਂ ਦੀਆਂ ਵਰਚੁਅਲ
ਚਣੋਤੀਆਂ ਸ਼ਾਮਲ ਸਨ।ਸਪਤਾਹ ਦੇ ਅੰਤਮ ਦਿਨ ਦੀ ਗਤੀਵਿਧੀ “ਫੈਮਿਲੀ ਫਿਟਨਸ? ਵਿੱਚ ਬੱਚਿਆਂ
ਦੇ ਨਾਲ-ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸ਼ਾਮਲ ਕੀਤਾ ਗਿਆ। ।! ਦਸੰਬਰ ਤੋਂ 6 ਦਸੰਬਰ
ਤੱਕ ਚੱਲੀ ਇਸ ਗਤੀਵਿਧੀ ਵਿੱਚ ਸਕੂਲ ਦੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੇ ਬੜੇ ਹੀ
ਉਤਸ਼ਾਹ ਨਾਲ ਭਾਗ ਲਿਆ।
ਸਕੂਲ ਦੀ ਪ੍ਰਿੰਸੀਪਲ ਸ਼ੀ੍ਮਤੀ ਐੱਸ ਚੌਹਾਨ ਨੇ ਬੱਚਿਆਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਸ਼ਲਾਘਾ
ਵਿੱਚ ਭਾਗ ਲੈਂਦੇ ਰਹਿਣ ਲਈ ਉਤਸ਼ਾਹਿਤ ਕੀਤਾ। ਵਾਸਲ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਕੇ.ਕੇ.
ਵਾਸਲ, ਚੇਅਰਮੈਨ ਸੰਜੀਵ ਵਾਸਲ, ਡਾਇਰੈਕਟਰ ਸ਼੍ਰੀਮਤੀ ਈਨਾ ਵਾਸਲ ਅਤੇ ਸੀ.ਈ.ਓ.
ਰਾਘਵ ਵਾਸਲ ਨੇ ਸਕੂਲ ਦੇ ਖੇਡ ਅਧਿਆਪਕਾਂ ਦੁਆਰਾ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ
ਰੱਖਦਿਆਂ ਆਨਲਾਈਨ ਗਤੀਵਿਧੀਆਂ ਕਰਵਾਉਣ ਦੇ ਇਸ ਵਿਲੱਖਣ ਉਪਰਾਲੇ ਦੀ ਪੁਸੰਸਾ ਕੀਤੀ ਅਤੇ
ਦਿੱਤੀ।