ਦੀ ਏ.ਆਈ.ਐ ੱਸ.ਐੱਸ.ਸੀ.ਈ. ਦੁਆਰਾ ਐਲਾਨੀ ਗਈ ਬਾਰ੍ਹਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦੇ ਨਤੀਜੇ ਵਿੱਚ ਦੇਸ਼ ਭਰ ਦੇ ਸਕੂਲਾਂ ਦੇ ਅਨੇਕਾਂ ਵਿਦਿਆਰਥੀਆਂ ਨੇ ਸ਼ਾਨਦਾਰ ਸਫ਼ਲਤਾ ਪ੍ਰਾਪਤ ਕੀਤੀ। ਆਈਵੀ ਵਰਲਡ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਵੀ ਇਸ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦੇ ਨਾਲ਼-ਨਾਲ਼ ਆਪਣਾ ਅਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ।ਇਸ ਪ੍ਰੀਖਿਆ ਵਿੱਚ ਸਕੂਲ ਦਾ ਨਤੀਜਾ 100% ਰਿਹਾ, ਜਿਸ ਵਿੱਚ 13 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਲ ਕੀਤੇ ਜੋ ਕਿ ਕੁੱਲ ਵਿਦਿਆਰਥੀਆਂ ਦਾ 31% ਹੈ ਅਤੇ ਬਾਕੀ ਸਾਰੇ ਵਿਦਿਆਰਥੀਆਂ ਨੇ ਵੀ ਪਹਿਲੇ ਦਰਜੇ ਵਿੱਚ ਇਹ ਪ੍ਰੀਖਿਆ ਪਾਸ ਕੀਤੀ।ਵਿਦਿਆਰਥੀਆਂ ਨੇ ਇਸ ਸਫ਼ਲਤਾ ਨਾਲ਼ ਇਹ ਸਾਬਿਤ ਕਰ ਦਿੱਤਾ ਕਿ ਸਹੀ ਮਾਰਗ ਦਰਸ਼ਨ ਅਤੇ ਲਗਨ ਨਾਲ਼ ਜੀਵਨ ਵਿੱਚ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ।ਕਾਮਰਸ ਸਟ੍ਰੀਮ ਵਿੱਚ ਕਿਮਪ੍ਰੀਤ ਕੌਰ ਨੇ 98.2% ਨਾਲ਼ ਪਹਿਲਾ ਸਥਾਨ, ਰਿਧਮ ਅਰੋੜਾ ਨੇ 97.6%, ਸਮਾਇਰਾ ਸ਼ਰਮਾ ਨੇ 95.4%, ਸ਼ੁਭਦੀਪ ਸਿੰਘ ਥਿੰਦ ਨੇ 95.2%, ਦੀਵਿਆ ਗਰੋਵਰ ਨੇ 93.2%, ਰਿਸ਼ੀ ਕਾਲੀਆ ਨੇ 92.6% ਅਤੇ ਗੁਰਵੀਰ ਸਿੰਘ ਨੇ 90.6% ਨੇ ਅੰਕ ਹਾਸਲ ਕੀਤੇ।ਸਾਇੰਸ ਸਟ੍ਰੀਮ ਵਿੱਚ ਗੁਰਨੀਤ ਕੌਰ ਨੇ 97.6% ਨਾਲ਼ ਪਹਿਲਾ ਸਥਾਨ, ਅਭੀਨੀਤ ਕੈਲੇ ਨੇ 96.4%, ਰੁਪਰੀਤ ਕੌਰ ਰਾਏ ਨੇ 96.4%, ਗੁਰਜੋਤ ਕੌਰ ਨੇ 96% ਅੰਕ ਅਤੇ ਅਕਸ਼ੇ ਸੂਦ ਨੇ 91.2% ਅੰਕ ਹਾਸਲ ਕੀਤੇ। ਹਿਊਮੈਨਟੀਜ਼ ਸਟ੍ਰੀਮ ਵਿੱਚ ਸੀਆ ਚਾਵਲਾ ਨੇ 92.6% ਅੰਕ ਨਾਲ਼ ਪਹਿਲਾ ਸਥਾਨ ਹਾਸਲ ਕਰਕੇ ਆਪਣਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ।
ਇਸ ਮੌਕੇ ਉੱਪਰ ਆਈਵੀ ਵਰਲਡ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਐੱਸ. ਚੌਹਾਨ ਨੇ ਸਕੂਲ ਦੇ ਵਿਦਿਆਰਥੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਦਿੱਤੀ।ਨਾਲ਼ ਹੀ ਸਕੂਲ ਦੇ ਅਧਿਆਪਕਾਂ ਦੀ ਜੀਅ-ਤੋੜ ਮਿਹਨਤ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਹੋਰ ਵੀ ਵਧੀਆ ਨਤੀਜੇ ਦੇਣ ਦੀ ਪ੍ਰੇਰਨਾ ਦਿੱਤੀ।ਵਾਸਲ ਐਜੂਕੇਸ਼ਨ ਸੁਸਾਇਟੀ ਦੇ ਮੁੱਖ ਅਧਿਅਕਸ਼ ਸ਼੍ਰੀ ਕੇ. ਕੇ. ਵਾਸਲ, ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਵਾਸਲ, ਉਪ-ਅਧਿਅਕਸ਼ ਸ਼੍ਰੀ ਆਰ. ਕੇ. ਵਾਸਲ, ਡਾਇਰੈਕਟਰ ਸ਼੍ਰੀਮਤੀ ਈਨਾ ਵਾਸਲ, ਸੀ.ਈ.ਓ. ਸ਼੍ਰੀ ਰਾਘਵ ਵਾਸਲ ਜੀ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫ਼ਲਤਾ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਦੇ ਉੱਜਲੇ ਭਵਿੱਖ ਦੀ ਕਾਮਨਾ ਕੀਤੀ।