ਜਲੰਧਰ :- ਵਾਸਲ ਐਜੂਕੇਸ਼ਨ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਆਈਵੀਵਰਲਡ ਸਕੂਲ ਦੇ
ਕਿੰਡਨਗਾਰਟਨ ਵਿੰਗ ਵਿੱਚ ‘ਬੈਸਟ ਆਊਟ ਆਫ ਵੇਸਟ’ ਮੁਕਾਬਲੇ ਦਾ ਆਯੋਜਨ
ਕਰਵਾਇਆ ਗਿਆ।ਇਸ ਵਿੱਚ ਬੱੱਚਿਆਂ ਨੇ ਆਪਣੀ ਕਲਾਤਮਕ ਰੁਚੀ ਦਾ ਪ੍ਰਗਟਾਵਾ
ਕਰਦਿਆਂ ਘਰਾਂ ਵਿੱਚ ਪਈਆਂ ਬੇਕਾਰ ਚੀਜ਼ਾਂ ਤੋਂ ਨਵੀਆਂ ਚੀਜ਼ਾਂ ਬਣਾਈਆਂ।ਇਸ
ਮੁਕਾਬਲੇ ਦਾ ਮੁੱਖ ਉਦੇਸ਼ ਬੇਕਾਰ ਚੀਜ਼ਾਂ ਦੀ ਮੁੜ ਵਰਤੋਂ ਕਰਦਿਆਂ ਉਪਯੋਗੀ
ਚੀਜ਼ਾਂ ਬਣਾਉਣ ਅਤੇ ਵਾਤਾਵਰਨ ਪ੍ਰਤੀ ਸੁਹਿਰਦਤਾ ਪੈਦਾ ਕਰਨਾ ਸੀ।
ਇਸ ਮੁਕਾਬਲੇ ਵਿੱਚ ਭਾਗ ਲੈਂਦਿਆਂ ਬੱਚਿਆਂ ਨੇ ਆਪਣੀ ਕਲਪਨਾ ਅਤੇ ਸਿਰਜਣਾਤਮਕ
ਯੋਗਤਾ ਦੀ ਵਰਤੋਂ ਕਰਦਿਆਂ ਟੁੱਟੀਆਂ ਚੂੜੀਆਂ, ਪਲਾਸਟਿਕ ਦੀਆਂ ਬੋਤਲਾਂ, ਬੇਕਾਰ
ਕਿੱਲਾਂ, ਮੂੰਗਫਲੀ ਦੇ ਛਿਲਕਿਆਂ, ਮੋਤੀਆਂ, ਥਰਮਾਕੋਲ ਦੇ ਗਿਲਾਸਾਂ, ਬੇਕਾਰ ਸੀ. ਡੀ.
ਆਦਿ ਦੀ ਵਰਤੋਂ ਕਰਦਿਆਂ ਕੱਪੜੇ ਦੀ ਗੁੱਡੀ, ਚੂੜੀਆਂ ਨਾਲ਼ ਵਾਲ ਹੈਂਗਿਗ, ਚਾਹ
ਦਾਨੀ ਨਾਲ਼ ਗੁੱਡੀ, ਬੋਤਲ ਨਾਲ਼ ਨਾਈਟ ਲੈਂਪ ਅਤੇ ਕਾਗ਼ਜ਼ ਦੇ ਫੁੱਲ ਆਦਿ ਨਵੀਆਂ ਅਤੇ
ਉਪਯੋਗੀ ਚੀਜ਼ਾਂ ਬਣਾਈਆਂ।ਇਸ ਮੁਕਾਬਲੇ ਵਿੱਚ ਪੇਸ਼ਕਾਰੀ ਦੇ ਢੰਗ, ਸਮੱਗਰੀ ਦੀ
ਵਰਤੋਂ, ਮੌਲਿਕਤਾ ਅਤੇ ਨਵੀਨਤਾ ਦੇ ਅਧਾਰ ’ਤੇ ਹੀ ਪਰਖ ਕੀਤੀ ਗਈ।
ਸਕੂਲ ਦੇ ਪ੍ਰਿੰਸੀਪਲ ਐੱਸ ਚੌਹਾਨ ਨੇ ਬੱਚਿਆਂ ਦੀ ਸ਼ਾਨਦਾਰ
ਕਾਰਗ਼ੁਜ਼ਾਰੀ ਅਤੇ ਕਲਪਨਾ ਸ਼ਕਤੀ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਧਰਤੀ ਦੀ
ਸੁੰਦਰਤਾ ਨੂੰ ਬਰਕਰਾਰ ਰੱਖਦਿਆਂ ਚੀਜ਼ਾਂ ਨੂੰ ਬੇਕਾਰ ਆਖ ਕੇ ਸੁੱਟਣ ਦੀ ਰੁਚੀ
ਨੂੰ ਘੱਟ ਕਰਨ ਦੀ ਪ੍ਰੇਰਨਾ ਦਿੱਤੀ।ਵਾਸਲ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ
ਕੇ.ਕੇ. ਵਾਸਲ, ਚੇਅਰਮੈਨ ਸੰਜੀਵ ਵਾਸਲ, ਡਾਇਰੈਕਟਰ ਈਨਾ ਵਾਸਲ ਅਤੇ
ਸੀ.ਈ.ਓ. ਰਾਘਵ ਵਾਸਲ ਨੇ ਸਕੂਲ ਦੇ ਅਧਿਆਪਕਾਂ ਦੁਆਰਾ ਬੱੱਚਿਆਂ ਦੀ ਲੁਕੀ
ਹੋਈ ਪ੍ਰਤਿਭਾ ਨੂੰ ਉਭਾਰਨ ਲਈ ਨਵੀਨ ਮੰਚ ਮੁਹੱਈਆ ਕਰਵਾਉਣ ਲਈ ਵਧਾਈ
ਦਿੱੱਤੀ ਅਤੇ ਬੱੱਚਿਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਂਦੇ ਰਹਿਣ ਦੀ
ਪ੍ਰੇਰਨਾ ਦਿੱਤੀ।