ਜਲੰਧਰ : ਆਈਵੀ ਵਰਲਡ ਪਲੇ ਸਕੂਲ,ਸਿਵਲ ਲਾਈਨਜ਼,ਜਲੰਧਰ ਨੇ ਭਾਰਤ ਵਿੱਚ ਚੌਥਾ ਸਥਾਨ
ਹਾਸਲ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਅਤੇ ਪ੍ਰੀ-ਸਕੂਲ ਗ੍ਰਾਂਡ ਜਿਊਰੀ
ਐਵਾਰਡ 2019-20 ਦੌਰਾਨ ਇਸ ਨੂੰ ਮਿਸਾਲੀ ਸਿੱਖਿਆ ਦੇਣ ਦੇ ਸਰੋਤ ਦੀ
ਵਿਰਾਸਤ ਨੂੰ ਅੱਗੇ ਵਧਾਉਣ ਲਈ ‘ਐਜੂਕੇਸ਼ਨ ਵਰਲਡ’ ਨਾਲ ਸਨਮਾਨਿਤ ਕੀਤਾ
ਗਿਆ।ਐਜੂਕੇਸ਼ਨ ਵਰਲਡ ਇੰਡੀਆ ਪ੍ਰੀ-ਸਕੂਲ ਗ੍ਰਾਂਡ ਜਿਊਰੀ ਅਵਾਰਡਸ ਨੂੰ
ਪ੍ਰੀ-ਪ੍ਰਾਇਮਰੀ ਨੂੰ ਉਤਸ਼ਾਹਤ ਕਰਨ ਲਈ ਸਾਲ 2018 ਵਿੱਚ ਪੇਸ਼ ਕੀਤਾ ਗਿਆ
ਸੀ।ਜਿਸ ਨੇ ਬਚਪਨ ਦੀ ਸੰਭਾਲ ਅਤੇ ਸਿੱਖਿਆ (ਈ.ਸੀ.ਸੀ.ਈ.) ਦੇ ਸਮਕਾਲੀ
ਪੈਡਾਗੋਜੀ ਅਤੇ ਅਭਿਆਸਾਂ ਲਈ ਰਾਹ ਪੱਧਰਾ ਕੀਤਾ ਸੀ।ਉਤਮ ਸਿੱਖਿਆ
ਸ਼ਾਸਤਰੀਆਂ ਦੇ ਇੱਕ ਇਲੈਕਟ੍ਰਿਕ ਸਮੂਹ ਦੁਆਰਾ ਚੋਟੀ ਦੇ 10 ਸਕੂਲ ਚੁਣੇ
ਗਏ ਸਨ।ਇਹ ਪੁਰਸਕਾਰ ਸਕੂਲ ਦੇ ਪ੍ਰਿੰਸੀਪਲ
ਐਸ.ਚੌਹਾਨ,ਹੈਡਮਿਸਟ੍ਰੈਸ ਸ਼ਿਫਾਲੀ ਸ਼ਰਮਾ ਅਤੇ ਅਧਿਆਪਕਾਂ ਦੀ
ਪ੍ਰਤੱਖਤਾ ਦਾ ਪ੍ਰਮਾਣ ਹੈ।ਸਾਡੇ ਦੂਰ ਅੰਦੇਸ਼ੀ ਮੁੱਖੀਆਂ ਦੀ ਯੋਗ
ਨਿਗਰਾਨੀ ਅਤੇ ਮਾਰਗ ਦਰਸ਼ਨ ਅਧੀਨ ਸਟਾਫ਼ ਦੇ ਨਿਰੰਤਰ ਯਤਨਾਂ ਸਦਕਾ ਇਹ ਸਭ
ਸੰਭਵ ਹੋ ਸਕਿਆ ਹੈ।ਸਾਡੇ ਸਕੂਲ ਨੇ ਬੱਚਿਆਂ ਦੇ ਅਨੁਕੂਲ ਸਿਖਾਉਣ-ਸਿੱਖਣ
ਦੇ ਸਾਧਨਾਂ ਨੂੰ ਖੇਡ-ਖੇਡ ਦੁਆਰਾ ਸਿਖਲਾਈ ਨੂੰ ਉਤਸ਼ਾਹਤ ਕਰਨ ਵਿੱਚ
ਵਿਲੱਖਣ ਸਫਲਤਾ ਪ੍ਰਾਪਤ ਕੀਤੀ ਹੈ।ਸਾਡਾ ਸਕੂਲ ਇਹ ਸੁਨਿਸ਼ਚਿਤ ਕਰਦਾ ਹੈ ਕਿ ਹਰ
ਬੱਚੇ ਨੂੰ ਅਨੁਕੂਲ ਤੇ ਅਨੰਦਮਈ ਵਾਤਾਵਰਨ ਮਿਲਣਾ ਚਾਹੀਦਾ ਹੈ ਜੋ
ਬਹੁਤ ਵਧੀਆ ਢੰਗ ਨਾਲ ਇੱਥੇ ਮੁਹਈਆ ਕਰਵਾਇਆ ਜਾਂਦਾ ਹੈ।ਸਾਡਾ
ਇਹ ਮੰਨਣਾ ਹੈ ਕਿ ਜੇਕਰ ਅਜੋਕੇ ਯੁੱਗ ਦੀਆਂ ਸਮਗਰੀਆਂ ਦੀ ਵਰਤੋਂ ਕਰਕੇ
ਬੱਚੇ ਨੂੰ ਸਿਖਾਇਆ ਜਾਵੇ ਤਾਂ ਬੱਚਾ ਜ਼ਰੂਰ ਉਤਸੁਕਤਾ ਨਾਲ ਸਿੱਖਦਾ
ਹੈ।ਵਾਸਲ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਕੇ.ਕੇ ਵਾਸਲ,
ਚੇਅਰਮੈਨ ਸੰਜੀਵ ਕੁਮਾਰ ਵਾਸਲ, ਡਾਇਰੈਕਟਰ ਈਨਾ ਵਾਸਲ
ਜੀ ਤੇ ਸੀ.ਈ.ਓ ਰਾਘਵ ਵਾਸਲ ਜੀ ਨੇ ਇਸ ਜਿੱਤ ਦੀ ਪ੍ਰਸੰਸਾ ਕਰਦਿਆਂ
ਸਭ ਨੂੰ ਵਧਾਈ ਦਿੱਤੀ।ਵਾਸਲ ਐਜੂਕੇਸ਼ਨਲ ਗਰੁੱਪ ਦੇ ਲਈ ਇਹ ਬਹੁਤ ਹੀ ਵੱਡੀ
ਜਿੱਤ ਦੀ ਪ੍ਰਾਪਤੀ ਹੈ।