ਜਲੰਧਰ :- ਆਈਵੀ ਵਰਲਡ ਸਕੂਲ ਜਲੰਧਰ ਜਿੱਥੇ ਆਪਣੀ ਵਿਦਿਅਕ ਗਤੀਵਿਧੀਆਂ ਨਾਲ਼ ਸਮਾਜ
ਵਿੱਚ ਇੱਕ ਵੱਖਰਾ ਸਥਾਨ ਰੱਖਦਾ ਹੈ ਉੱਥੇ ਹੀ ਸਕੂਲ ਆਪਣੇ
ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਸਮੇਂ-ਸਮੇਂ ਤੇ ਵੱਖ-ਵੱਖ ਤਰ੍ਹਾਂ
ਦੀਆਂ ਗਤੀਵਿਧੀਆਂ ਦਾ ਆਯੋਜਨ ਵੀ ਕਰਦਾ ਰਹਿੰਦਾ ਹੈ ।
ਆਈਵੀ ਵਰਲਡ ਸਕੂਲ ਅਨੁਸਾਰ ਭਾਸ਼ਾ ਮਾਨਸਿਕ ਭਾਵਾਂ ਦੀ ਪੋਸ਼ਾਕ ਹੈ ਅਤੇ
ਸਕੂਲ ਦੁਆਰਾ ਜਿੱਥੇ ਆਪਣੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਮਾਂ ਬੋਲੀ
ਨਾਲ਼ ਜੋੜ ਕੇ ਰੱਖਿਆ ਹੈ ਉੱਥੇ ਹੀ ਆਪਣੇ ਵਿਦਿਆਰਥੀਆਂ ਦਾ ਅੰਤਰ
ਰਾਸ਼ਟੀ ਭਾਸ਼ਾ ਨਾਲ਼ ਵੀ ਰਾਬਤਾ ਕਾਇਮ ਰੱਖਿਆ ਹੈ ਤਾਂ ਜੋ ਉਨ੍ਹਾਂ ਦੇ
ਵਿਦਿਆਰਥੀ ਨਾ ਸਿਰਫ਼ ਆਪਣੇ ਸਮਾਜ ਵਿੱਚ ਸਗੋਂ ਅੰਤਰਰਾਸ਼ਟੀ ਪੱਧਰ ਤੇ ਵੀ
ਆਪਣੀ ਇੱਕ ਵੱਖਰੀ ਪਹਿਚਾਣ ਬਣਾ ਸਕਣ।ਇਸ ਗੱਲ ਨੂੰ ਧਿਆਨ ਵਿੱਚ ਰੱਖਦੇ
ਹੋਏ ਆਈਵੀ ਵਰਲਡ ਸਕੂਲ ਵੱਲੋਂ ਪੇਪਰ ਰੀਡਿੰਗ ਮੁਕਾਬਲਾ ਕਰਵਾਇਆ
ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਵਾਤਾਵਰਨ ਦੀ ਸੰਭਾਲ,ਲਿੰਗ
ਸਮਾਨਤਾ,ਚੰਗੀਆਂ ਆਦਤਾਂ ਆਦਿ ਵਿਸ਼ਿਆਂ ਤੇ ਬੋਲਿਆ।ਮੁਕਾਬਲੇ ਵਿੱਚ
ਹਿੱਸਾ ਲੈਣ ਵਾਲੇ ਹਰ ਵਿਦਿਆਰਥੀ ਦੁਆਰਾ ਆਪਣੇ ਵਿਸ਼ੇ ਨੂੰ ਜਿੱਥੇ
ਅੰਗਰੇਜ਼ੀ ਭਾਸ਼ਾ ਦੇ ਸ਼ਬਦਾਂ ਨਾਲ਼ ਸੋਹਣਾ ਰੂਪ ਦੇ ਕੇ ਬਹੁਤ ਹੀ
ਪ੍ਰਭਾਵਸ਼ਾਲੀ ਢੰਗ ਨਾਲ਼ ਪੇਸ਼ ਕੀਤਾ ਗਿਆ ਉੱਥੇ ਹੀ ਆਪਣੇ ਗਿਆਨ ਵਿੱਚ
ਵੀ ਵਾਧਾ ਕੀਤਾ।
ਵਾਸਲ ਐਜੂਕੇਸ਼ਨ ਸੁਸਾਇਟੀ ਦੇ ਮੁੱਖ ਪ੍ਰਬੰਧਕ ਨਿਰਦੇਸ਼ਕ ਕੇ. ਕੇ. ਵਾਸਲ,
ਚੇਅਰਮੈਨ ਸੰਜੀਵ ਕੁਮਾਰ ਵਾਸਲ, ਉਪ-ਅਧਿਅਕਸ਼ ਆਰ. ਕੇ. ਵਾਸਲ,
ਡਾਇਰੈਕਟਰ ਈਨਾ ਵਾਸਲ, ਸੀ.ਈ.ਓ. ਰਾਘਵ ਵਾਸਲ ਜੀ ਅਤੇ ਸਕੂਲ ਦੀ
ਪ੍ਰਿੰਸੀਪਲ ਐੱਸ. ਚੌਹਾਨ ਜੀ ਨੇ ਆਨਲਾਇਨ ਮਾਧਿਅਮ ਰਾਹੀ ਇੰਨੇ
ਸੋਹਣੇ ਪ੍ਰਦਰਸ਼ਨ ਲਈ ਜਿੱਥੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਉੱਥੇ ਹੀ ਉਹਨਾਂ
ਨੂੰ ਭਵਿੱਖ ਵਿੱਚ ਇਸ ਤਰ੍ਹਾਂ ਦੇ ਮੁਕਾਬਲੇ ਕਰਨ ਲਈ ਉਤਸ਼ਾਹਿਤ ਕੀਤਾ।