ਜਲੰਧਰ : ਵਾਸਲ ਐਜੂਕੇਸ਼ਨ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਆਈਵੀ ਵਰਲਡ ਸਕੂਲ,
ਜਲੰਧਰ ਵਿੱਚ ਜਮਾਤ ਤੀਸਰੀ ਦੇ ਵਿਦਿਆਰਥੀਆਂ ਲਈ 3 ਦਸੰਬਰ, 2019 ਨੂੰ ਇੱਕ
ਖਾਸ ਸਲਾਨਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ।ਇਸ ਖਾਸ ਮੌਕੇ
ਉੱਤੇ ਵਾਸਲ ਐਜੂਕੇਸ਼ਨ ਸੁਸਾਇਟੀ ਦੇ ਮੈਂਬਰ ਅਤੇ ਵਿਦਿਆਰਥੀਆਂ ਦੇ
ਮਾਤਾ-ਪਿਤਾ ਸ਼ਾਮਿਲ ਸਨ।ਇਸ ਮੌਕੇ ਉੱਤੇ ਵਿਦਿਆਰਥੀਆਂ ਦੁਆਰਾ ‘ਅ
ਹੋਪ ਫਾਰ ਅਰਥ’ ਤੇ ਅਧਾਰਿਤ ਜਮਾਤੀ ਪੇਸ਼ਕਾਰੀ ਕੀਤੀ ਗਈ।ਇਸ ਵਿੱਚ
ਵਿਦਿਆਰਥੀਆਂ ਦੁਆਰਾ ਸਭ ਤੋਂ ਪਹਿਲਾਂ ਪਰਮਾਤਮਾ ਦੀ ਅਰਾਧਨਾ ਕੀਤੀ
ਗਈ।ਫਿਰ ਵੱਖ-ਵੱਖ ਕਿਸਮ ਦੇ ਡਾਂਸ, ਮਾਇਮ ਤੇ ਗੀਤਾਂ ਨੂੰ ਪੇਸ਼ ਕਰਕੇ
ਆਪਣੀ ਧਰਤੀ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਗਿਆ।ਵਿਦਿਆਰਥੀਆਂ ਨੇ
ਸਾਰਿਆਂ ਨੂੰ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਕਿ ਜੇ ਅਸੀਂ ਹੀ ਇਸ ਧਰਤੀ
ਉੱਤੇ ਪਾਣੀ ਤੇ ਹੋਰ ਕੁਦਰਤੀ ਸਾਧਨਾਂ ਦੀ ਸੰਭਾਲ ਨਹੀਂ ਕਰਾਂਗੇ ਤਾਂ ਇਸ
ਧਰਤੀ ਤੇ ਅਗਲੀ ਪੀੜੀ ਦਾ ਸੁਰੱਖਿਅਤ ਅਵਸਥਾ ਵਿੱਚ ਪਹੁੰਚਣਾ ਅਸੰਭਵ ਹੋ
ਜਾਵੇਗਾ।
ਵਾਸਲ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਕੇ. ਕੇ. ਵਾਸਲ, ਚੇਅਰਮੈਨ
ਸ਼੍ਰੀ ਸੰਜੀਵ ਕੁਮਾਰ ਵਾਸਲ, ਡਾਇਰੈਕਟਰ ਸ਼੍ਰੀਮਤੀ ਈਨਾ ਵਾਸਲ ਜੀ, ਵਾਈਸ
ਪ੍ਰੈਜ਼ੀਡੈਂਟ ਡਾ. ਆਰ. ਕੇ. ਵਾਸਲ ਤੇ ਸੀ.ਈ.ਓ ਸ਼੍ਰੀ ਰਾਘਵ ਵਾਸਲ ਜੀ ਨੇ
ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਅਤੇ ਕਾਰਜ-ਕੁਸ਼ਲਤਾ ਦੀ ਪ੍ਰਸੰਸਾ
ਕਰਦਿਆਂ ਭਵਿੱਖ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਦੀ ਪ੍ਰੇਰਨਾ ਦਿੱਤੀ।ਇਸ
ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਐੱਸ. ਚੌਹਾਨ ਜੀ
ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਦੀ
ਸ਼ਾਨਦਾਰ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਆਪਣੀ ਧਰਤੀ ਨੂੰ ਸਾਫ਼ੳਮਪ; ਰੱਖਣ ਦੀ
ਪ੍ਰੇਰਨਾ ਦਿੱਤੀ।