ਆਈਵੀ ਵਰਲਡ ਸਕੂਲ ਵਿੱਚ ਕਰਵਾਇਆ ਗਿਆ ਨਿੱਜੀਕਰਨ ਉਦਘਾਟਨ
ਸਮਾਰੋਹ
ਆਈ-ਲੀਗ ਐਜੂਕੇਸ਼ਨ ਗਰੁੱਪ ਦੇ ਆਈਵੀ.ਵਰਲਡ ਸਕੂਲ,ਜਲੰਧਰ ਵਿੱਚ ਨਿੱਜੀਕਰਨ
ਉਦਘਾਟਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਵਿਦਿਆਰਥੀਆਂ
ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।ਇਸ ਪ੍ਰੋਗਰਾਮ ਵਿੱਚ
ਆਈਵੀ ਵਰਲਡ ਸਕੂਲ ਦੀ ਡਾਇਰੈਕਟਰ ਸ਼੍ਰੀਮਤੀ ਈਨਾ ਵਾਸਲ ਜੀ ਖਾਸ ਰੂਪ ਵਿੱਚ
ਸ਼ਾਮਿਲ ਸਨ।ਇਸ ਵਿੱਚ ਸਕੂਲ ਦੇ ਚਾਰੋਂ ਹਾਊਸਾਂ ਦੇ ਕੈਪਟਨ ਅਤੇ ਵਾਈਸ
ਕੈਪਟਨ,ਸਕੂਲ ਦੇ ਹੈਡ ਬੁਆਏ ਅਤੇ ਹੈਡ ਗਰਲ,ਸੀਨੀਅਰ ਅਤੇ ਜੂਨੀਅਰ ਪ੍ਰੀਫੈਕਟ,
ਅਨੁਸ਼ਾਸਨ,ਸਫ਼ੳਮਪ;ਾਈ ਅਤੇ ਗਤੀਵਿਧੀ ਇੰਚਾਰਜ ਦੇ ਰੂਪ ਵਿੱਚ ਵਿਦਿਆਰਥੀ ਚੁਣ ਕੇ
ਬੈਚ ਦੇ ਕੇ ਉਹਨਾਂ ਦੀ ਨਿਯੁਕਤੀ ਕੀਤੀ ਗਈ।ਧਨੰਜੇ ਸ਼ਰਮਾ ਹੈਡ
ਬੁਆਏ,ਉਮੀਦ ਹੈਡ ਗਰਲ,ਸਿਮਰਪ੍ਰੀਤ ਸਿੰਘ ਡਿਪਟੀ ਹੈਡ
ਬੁਆਏ,ਸਾਨਿਯਾ ਕੌਰ ਸੈਨੀ ਡਿਪਟੀ ਹੈਡ ਗਰਲ,ਨਿਲੇਸ਼ ਕੁਮਾਰ ਤੇ ਹਰਲੀਨ
ਕੌਰ ਨੂੰ ਸਿੱਖਿਆ ਹੈਡ,ਖੇਡਾਂ ਵਿੱਚ ਅਨੁਸ਼ਾਸਨ ਬਣਾਈ ਰੱਖਣ ਲਈ ਕਰਨਵੀਰ
ਸਿੰਘ ਸੈਨੀ ਤੇ ਮਾਨਸੀ ਕੱਕੜ ਅਤੇ ਅਮਰਪ੍ਰੀਤ ਨੂੰ ਗਤੀਵਿਧੀ ਹੈਡ
ਚੁਣਿਆ ਗਿਆ।ਇਹਨਾਂ ਨਿਯੁਕਤੀਆਂ ਤੋਂ ਬਾਅਦ ਸਕੂਲ ਦੇ ਹੋਰ ਖੇਤਰਾਂ ਲਈ
ਵੀ ਵਿਦਿਆਰਥੀਆਂ ਦੀ ਨਿਯੁਕਤੀ ਕੀਤੀ ਗਈ। ਸ਼੍ਰੀਮਤੀ ਈਨਾ ਵਾਸਲ ਜੀ ਨੇ
ਵਿਦਿਆਰਥੀਆਂ ਨੂੰ ਉਹਨਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਸਹੀ ਢੰਗ
ਨਾਲ ਨਿਭਾਉਣ ਦੀ ਸਹੁੰ ਦੁਆਈ ਅਤੇ ਆਏ ਹੋਏ ਵਿਦਿਆਰਥੀਆਂ ਦੇ
ਮਾਤਾ-ਪਿਤਾ ਦਾ ਨਿੱਘਾ ਸਵਾਗਤ ਕੀਤਾ ਅਤੇ ਸਭ ਨੂੰ ਜੀ ਆਇਆਂ
ਕਿਹਾ।ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹਨਾਂ ਨੂੰ ਇਹ
ਜ਼ਿੰਮੇਵਾਰੀ ਸੌਂਪਣ ਦਾ ਮੁੱਖ ਮੱਕਸਦ ਉਹਨਾਂ ਨੂੰ ਆਉਣ ਵਾਲੇ
ਭਵਿੱਖ ਵਿੱਚ ਜ਼ਿੰਮੇਵਾਰੀਆਂ ਦਾ ਸਾਹਮਣਾ ਕਰਨ ਦੇ ਕਾਬਿਲ ਬਣਾਉਣਾ
ਹੈ।ਸਕੂਲ ਦੇ ਪ੍ਰੈਜ਼ੀਡੈਂਟ ਸ਼੍ਰੀਮਾਨ ਕੇ.ਕੇ.ਵਾਸਲ ਜੀ ਨੇ ਵਿਦਿਆਰਥੀਆਂ ਨੂੰ
ਅਸ਼ੀਰਵਾਦ ਦਿੰਦਿਆਂ ਕਿਹਾ ਕਿ ਜੀਵਨ ਦਾ ਇੱਕ ਇਹੀ ਖੇਤਰ ਹੈ ਜਿਥੋਂ ਹਰ ਵਿਅਕਤੀ
ਨੂੰ ਜ਼ਿੰਮੇਵਾਰ ਹੋਣਾ ਚਾਹੀਦਾ ਹੈ।ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ
ਪੂਰੀ ਉਮੀਦ ਹੈ ਕਿ ਸਾਡੇ ਹੋਣਹਾਰ ਵਿਦਿਆਰਥੀ ਇਸ ਮਾਰਗ ਤੇ ਚਲ ਕੇ ਆਪਣੇ
ਭਵਿੱਖ ਦੀ ਨੀਂਹ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨਗੇ।