ਜਲੰਧਰ : ਆਈਲੀਗ-ਐਜੂਕੇਸ਼ਨ ਦੇ ਆਈਵੀ ਵਰਲਡ ਸਕੂਲ ਜਲੰਧਰ ਵਿੱਚ ਸਮੇਂ-ਸਮੇਂ ਤੇ
ਵਿਦਿਆਰਥੀਆਂ ਦੇ ਹੌਂਸਲੇ ਬੁਲੰਦ ਕਰਨ ਲਈ ਵੱਖ-ਵੱਖ ਪ੍ਰਤਿਯੋਗਤਾਵਾਂ
ਕਰਵਾਈਆਂ ਜਾਂਦੀਆਂ ਹਨ।ਅੱਜ ਸਕੂਲ ਵਿੱਚ ਐਕਸਟੈਂਪਰ ਪ੍ਰਤਿਯੋਗਿਤਾ ਕਰਵਾਈ
ਗਈ।ਇਸ ਪ੍ਰਤਿਯੋਗਿਤਾ ਨੂੰ ਕਰਵਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ
ਅੰਦਰ ਆਤਮ ਵਿਸ਼ਵਾਸ ਤੇ ਜੋਸ਼ ਜਗਾਉਣਾ ਸੀ ਕਿ ਉਹਨਾਂ ਨੂੰ ਉਹ ਸਭ ਬੋਲਣ
ਲਈ ਉਤਸ਼ਾਹਿਤ ਕਰਨਾ ਹੈ ਜੋ ਉਹ ਸੋਚਦੇ ਹਨ,ਤਾਂ ਕਿ ਆਉਣ ਵਾਲੇ ਸਮੇਂ ਵਿੱਚ
ਬੱਚੇ ਅੰਦਰ ਕਿਸੇ ਵੀ ਤਰ੍ਹਾਂ ਦੀ ਝਿਜਕ ਨਾ ਰਹੇ ਤੇ ਉਹ ਕਿਸੇ ਵੀ ਤਰ੍ਹਾਂ ਦਾ
ਸੰਕੋਚ ਨਾ ਕਰਨ,ਇੱਕ ਚੰਗੇ ਬੁਲਾਰੇ ਬਣ ਸਕਣ ਤੇ ਆਪਣੇ ਅੰਦਰ ਦੀ ਗੱਲ ਨੂੰ
ਨਿਰਸੰਕੋਚ ਸਭ ਦੇ ਸਾਹਮਣੇ ਰੱਖ ਸਕਣ।ਇਸ ਵਿੱਚ ਵਿਦਿਆਰਥੀਆਂ ਨੂੰ ਤਿੰਨ
ਸ਼੍ਰੇਣੀਆਂ ਵਿੱਚ ਵੰਡਿਆ ਗਿਆ।ਜਿਸ ਵਿੱਚ ਪਹਿਲੀ ਸ਼੍ਰੇਣੀ ਵਿੱਚ ਜਮਾਤ ਚੌਥੀ ਤੇ
ਪੰਜਵੀਂ ਦੇ ਵਿਦਿਆਰਥੀ, ਦੂਸਰੀ ਸ਼੍ਰੇਣੀ ਵਿੱਚ ਜਮਾਤ ਛੇਵੀਂ ਤੇ ਸੱਤਵੀਂ ਦੇ
ਵਿਦਿਆਰਥੀ ਅਤੇ ਤੀਸਰੀ ਸ਼੍ਰੇਣੀ ਵਿੱਚ ਜਮਾਤ ਅੱਠਵੀਂ ਦੇ ਵਿਦਿਆਰਥੀ ਸ਼ਾਮਿਲ
ਸਨ।ਇਸ ਪ੍ਰਤਿਯੋਗਿਤਾ ਵਿੱਚ ਵਿਦਿਆਰਥੀਆਂ ਨੂੰ ਉਸੇ ਸਮੇਂ ਕੋਈ ਵੀ ਵਿਸ਼ਾ
ਦੇ ਕੇ ਬੋਲਣ ਲਈ ਕਹਿਣਾ ਸੀ ਜਿਸ ਵਿੱਚ ਵਿਦਿਆਰਥੀਆਂ ਨੇ ਬਹੁਤ ਵੱਧ-ਚੜ੍ਹ ਕੇ
ਹਿੱਸਾ ਲਿਆ।ਇਸ ਪ੍ਰਤਿਯੋਗਿਤਾ ਵਿੱਚ ਪਹਿਲੀ ਸ਼੍ਰੇਣੀ ਵਿੱਚੋਂ ਵਿਕਟਰਜ਼ ਹਾਊਸ ਪਹਿਲੇ
ਸਥਾਨ ਤੇ, ਅਚੀਵਰਜ਼ ਹਾਊਸ ਦੂਸਰੇ ਸਥਾਨ ਤੇ,ਵਿਨਰਜ਼ ਹਾਊਸ ਤੀਸਰੇ ਸਥਾਨ ਤੇ
ਅਤੇ ਚੈਂਪੀਅਨਜ਼ ਹਾਊਸ ਚੌਥੇ ਸਥਾਨ ਤੇ ਰਹੇ।ਦੂਸਰੀ ਸ਼੍ਰੇਣੀ ਵਿੱਚੋਂ ਵਿਕਟਰਜ਼
ਹਾਊਸ ਪਹਿਲੇ ਸਥਾਨ ਤੇ, ਵਿਨਰਜ਼ ਹਾਊਸ ਦੂਸਰੇ ਸਥਾਨ ਤੇ,ਚੈਂਪੀਅਨਜ਼
ਹਾਊਸ ਤੀਸਰੇ ਸਥਾਨ ਤੇ ਅਤੇ ਅਚੀਵਰਜ਼ ਹਾਊਸ ਚੌਥੇ ਸਥਾਨ ਤੇ ਰਹੇ।ਤੀਸਰੀ
ਸ਼੍ਰੇਣੀ ਵਿੱਚ ਅਚੀਵਰਜ਼ ਹਾਊਸ ਪਹਿਲੇ ਸਥਾਨ ਤੇ, ਵਿਕਟਰਜ਼ ਹਾਊਸ ਦੂਸਰੇ ਸਥਾਨ
ਤੇ,ਚੈਂਪੀਅਨਜ਼ ਹਾਊਸ ਤੀਸਰੇ ਸਥਾਨ ਤੇ ਅਤੇ ਵਿਨਰਜ਼ ਹਾਊਸ ਚੌਥੇ ਸਥਾਨ
ਤੇ ਰਹੇ।ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਐਸ. ਚੌਹਾਨ ਜੀ ਵਲੋਂ ਜੇਤੂ
ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਸਾਰੇ ਹੀ ਵਿਦਿਆਰਥੀਆਂ ਨੂੰ
ਹਰ ਖੇਤਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੋਤਸਾਹਿਤ ਕੀਤਾ ਗਿਆ।