ਆਈਵੀ ਵਰਲਡ ਸਕੂਲ ਵਾਸਲ ਐਜੂਕੇਸ਼ਨਲ ਸੁਸਾਇਟੀ ਨੇ ਆਪਣੇ ਵਿਦਿਆਰਥੀਆਂ ਨੂੰ ਅਜੋਕੇ ਯੁੱਗ ਵਿੱਚ ਵੀ ਆਪਣੇ ਸੱਭਿਆਚਾਰ ਨਾਲ਼ ਜੋੜ ਕੇ ਰੱਖਿਆ ਹੈ।ਇਸ ਗ ਲ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਸਕੂਲ ਵੱਲ਼ੋਂ ਹਰ ਤਿਉਹਾਰ ਬੜੀ ਹੀ ਧੂੰਮ -ਧਾਮ ਨਾਲ਼ ਮਨਾਇਆ ਜਾਂਦਾ ਰਿਹਾ ਹੈ।ਤੀਜ ਦਾ ਤਿਉਹਾਰ ਵੀ ਸਕੂਲ ਵੱਲ਼ੋਂ ਬਹੁਤ ਹੀ ਸੁਚੱਜੇ ਢੰਗ ਨਾਲ਼ ਆਪਣੇ ਨੰਨ੍ਹੇ-ਮੁੰਨ੍ਹੇ ਆਈਵੀਅਨਜ਼ ਨਾਲ਼ ਮਨਾਇਆ ਗਿਆ।ਇਸ ਮੌਕੇ ਵਿਦਿਆਰਥੀਆਂਨੂੰ ਦੱਸਿਆ ਗਿਆ ਕਿ ਤਿਉਹਾਰ ਵਿਅਕਤੀ ਦੀ ਜ਼ਿੰਦਗੀ ਵਿੱਚ ਬਹੁਤ ਹੀ ਅਹਿਮ ਰੋਲ ਅਦਾ ਕਰਦੇ ਹਨ।ਅੱਜ ਦੀ ਭੱਜ-ਦੌੜ ਵਾਲ਼ੀ ਜ਼ਿੰਦਗੀ ਵਿੱਚ ਤਿਉਹਾਰ ਹੀ ਹਨ ਜਿਹਨਾਂ ਨੇ ਲੋਕਾਂ ਨੂੰ ਆਪਸ ਵਿੱਚ ਜੋੜ ਕੇ ਰੱਖਿਆ ਹੈ।ਹਰ ਤਿਉਹਾਰ ਦੀ ਆਪਣੀ ਮਹਤੱਤਾ ਹੁੰਦੀ ਹੈ ਅਤੇ ਹਰ ਤਿਉਹਾਰ ਨਾਲ਼ ਵਿਅਕਤੀ ਦੀਆਂ ਵੱਖਰੀਆਂ ਸੱਧਰਾਂ ਜੁੜੀਆਂ ਹੁੰਦੀਆਂ ਹਨ।ਤੀਜ ਦਾ ਤਿਉਹਾਰ ਕੁਦਰਤ ਦੀ ਬਖ਼ਸ਼ਿਸ਼, ਮੀਂਹ ਦੀ ਆਮਦ ਅਤੇ ਰਸਮਾਂ-ਰਿਵਾਜਾਂ ਨਾਲ਼ ਭਰਿਆ ਹੋਇਆ ਹੈ।ਇਸ ਮੌਕੇ ਜਿੱਥੇ ਵਿਦਿਆਰਥੀਆਂ ਨੇ ਸੱਭਿਆਚਾਰਕ ਨਾਚ ਪੇਸ਼ ਕ ਕੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ, ਉੱਥੇ ਹੀ ਅਧਿਆਪਕਾਂ ਤੋਂ ਮਹਿੰਦੀ ਦੇ ਡਿਜ਼ਾਇਨ ਸਿਖ ਕੇ ਆਪਣੀ ਸਿਰਜਣਾਤਮਕ ਯੋਗਤਾ ਵਿੱਚ ਵਾਧਾ ਕੀਤਾ।ਖ਼ੁਸ਼ੀ ਦੀ ਗੱਲ ਇਹ ਸੀ ਕਿ ਇਸ ਸਮਾਰੋਹ ਦਾ ਬੱਚਿਆਂ