ਆਈਵੀ ਵਰਲਡ ਸਕੂਲ ਦੇ ਕਿੰਡਰਗਾਰਟਨ ਵਿੰਗ ਵਿੱਚ ਬੱਚਿਆਂ ਲਈ ਵਰਚੁਅਲ
‘ਮੈਜਿਕ ਸ਼ੋਅ’ ਦਾ ਪ੍ਰਬੰਧ ਕੀਤਾ ਗਿਆ।ਵਿਦਿਆਰਥੀ ਇਸ ਸ਼ੋਅ ਨੂੰ ਲੈ
ਕੇ ਬਹੁਤ ਉਤਸ਼ਾਹਿਤ ਸਨ ਅਤੇ ਹਰ ਕੋਈ ਉਤਸੁਕਤਾ ਨਾਲ ਭਰਿਆ
ਹੋਇਆ ਸੀ, ਕਿਉਂ ਕਿ ਉਹਨਾਂ ਵਿੱਚੋਂ ਕਈਆਂ ਲਈ ਇਹ ਪਹਿਲਾ ਤਜ਼ਰਬਾ
ਸੀ।ਸਾਰੇ ਬੱਚਿਆ ਦੀਆਂ ਅੱਖਾਂ ਜਾਦੂ ਵੇਖਣ ਲਈ ਸਕਰੀਨ ਵੱਲ ਚਿਪਕੀਆਂ
ਹੋਈਆਂ ਸਨ।
ਇਸ ਸ਼ੋਅ ਵਿੱਚ ਇੱਕ ਜਾਦੂਗਰ ਨੇ ਆਪਣੀ ਕਲਾ ਦਾ ਪ੍ਰਦਰਸ਼ਨ
ਕੀਤਾ।ਉਸਨੇ ਵਿਦਿਆਰਥੀਆਂ ਨੂੰ ਕੁਝ ਚੰਗੇ ਸੁਝਾਅ ਵੀ
ਦੱਸੇ।ਜਾਦੂਗਰ ਨੇ ਦੱਸਿਆ ਕਿ ਜਾਦੂ ਸਿਰਫ ਅੱਖਾਂ ਦਾ ਭਰਮ ਹੈ ਅਤੇ
ਹੱਥ ਦੀ ਸਫਾਈ ਹੀ ਹੈ।ਬੱਚਿਆ ਨੇ ਜਾਦੂ ਦੇ ਇਸ ਸ਼ੋਅ ਦਾ ਬੜਾ ਅਨੰਦ
ਲਿਆ।ਜਾਦੂਗਰ ਨੇ ਗੇਂਦਾਂ, ਰੁਮਾਲ, ਫੁੱਲ਼, ਮੋਮਬੱਤੀਆਂ, ਅਖਬਾਰ
ਅਤੇ ਗੇਮ ਕਾਰਡ ਰਾਹੀਂ ਕਈ ਜਾਦੂ ਦਿਖਾਏ ਅਤੇ ਬੱਚਿਆ ਦਾ
ਮਨੋਰੰਜਨ ਕੀਤਾ।
ਸ਼੍ਰੀਮਤੀ ਐੱਸ ਚੌਹਾਨ,ਪ੍ਰਿੰਸੀਪਲ,ਆਈਵੀ ਵਰਲਡ ਸਕੂਲ ਨੇ ਇਸ ਜਾਦੂ
ਸ਼ੋਅ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।ਵਾਸਲ
ਐਜੂਕੇਸ਼ਨ ਸੁਸਾਇਟੀ ਦੇ ਮੁੱਖ ਪ੍ਰਬੰਧਕ ਨਿਰਦੇਸ਼ਕ ਸ਼੍ਰੀ ਕੇ.ਵਾਸਲ,
ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਵਾਸਲ, ਉਪ-ਅਧਿਅਕਸ਼ ਸ਼੍ਰੀ ਆਰ. ਕੇ.
ਵਾਸਲ, ਡਾਇਰੈਕਟਰ ਸ਼੍ਰੀਮਤੀ ਈਨਾ ਵਾਸਲ, ਸੀ.ਈ.ਓ. ਸ਼੍ਰੀ ਰਾਘਵ ਵਾਸਲ ਜੀ ਨੇ
ਵਿਦਿਆਰਥੀਆਂ ਨੂੰ ਵਰਚੁਅਲ ਟੈਕਨੋਲਜੀ ਰਾਹੀਂ ਵੀ ਅਜਿਹੀਆਂ
ਗਤੀਵਿਧੀਆਂ ਕਰਵਾਉਣ ਦਾ ਭਰੋਸਾ ਦਵਾਇਆ ਅਤੇ ਜਾਦੂ ਸ਼ੋਅ ਬਾਰੇ
ਜਾਣਕਾਰੀ ਵੀ ਦਿੱਤੀ।