ਆਈਵੀ ਵਰਲਡ ਸਕੂਲ ਵਾਸਲ ਐਜੂਕੇਸ਼ਨ ਸੁਸਾਇਟੀ ਅਧੀਨ ਅਜਿਹੀਆਂ ਗਤੀਵਿਧੀਆਂ
ਦਾ ਆਯੋਜਨ ਹੁੰਦਾ ਹੀ ਰਹਿੰਦਾ ਹੈ ਜਿਸ ਨਾਲ਼ ਵਿਦਿਆਰਥੀਆਂ ਦਾ ਬੌਧਿਕ ਵਿਕਾਸ
ਹੋਏ।ਸਕੂਲ ਹਮੇਸ਼ਾਂ ਹੀ ਵਿਦਿਆਰਥੀਆਂ ਨੂੰ ਅੱਗੇ ਵਧਣ ਦੇ ਮੌਕੇ ਪ੍ਰਦਾਨ ਕਰਦਾ
ਹੈ।ਅਜਿਹੀ ਹੀ ਇੱਕ ਗਤੀਵਿਧੀ ਸਾਇੰਸ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਆਯੋਜਿਤ
ਕੀਤੀ ਗਈ।ਜਿਸ ਵਿੱਚ ਵਿਦਿਆਰਥੀਆਂ ਨੇ ਆਨਲਾਈਨ ਮਾਧਿਅਮ ਰਾਹੀ ਪੀ.ਪੀ. ਟੀ.
ਦੁਆਰਾ ਆਪਣੇ ਵਿਗਿਆਨ ਦੇ ਮਾਡਲ ਦੀ ਪੇਸ਼ਕਾਰੀ ਕੀਤੀ।ਇਸ ਗਤੀਵਿਧੀ ਵਿੱਚ ਜਿੱਥੇ
ਵਿਦਿਆਰਥੀਆਂ ਦੇ ਗਿਆਨ ਨੂੰ ਪਰਖਿਆ ਗਿਆ ਉੱਥੇ ਹੀ ਉਹਨਾਂ ਦੇ ਆਤਮ
ਵਿਸ਼ਵਾਸ ਦੀ ਵੀ ਸ਼ਲਾਘਾ ਕੀਤੀ ਗਈ।ਵਿਦਿਆਰਥੀਆਂ ਵਿੱਚ ਇਸ ਗਤੀਵਿਧੀ ਨੂੰ ਲੈ ਕੇ
ਉਤਸ਼ਾਹ ਦੇਖਿਆ ਗਿਆ।
ਸ਼੍ਰੀਮਤੀ ਐੱਸ ਚੌਹਾਨ,ਪ੍ਰਿੰਸੀਪਲ,ਆਈਵੀ ਵਰਲਡ ਸਕੂਲ ਨੇ ਇਸ ਗਤੀਵਿਧੀ ਵਿੱਚ
ਭਾਗ ਲੈਣ ਵਾਲ਼ੇ ਵਿਦਿਆਰਥੀਆਂ ਦੁਆਰਾ ਕੀਤੇ ਗਏ ਪ੍ਰਦਰਸ਼ਨ ਦੀ ਸ਼ਲਾਘਾ
ਕੀਤੀ।ਵਾਸਲ ਐਜੂਕੇਸ਼ਨ ਸੁਸਾਇਟੀ ਦੇ ਮੁੱਖ ਪ੍ਰਬੰਧਕ ਨਿਰਦੇਸ਼ਕ ਸ਼੍ਰੀ ਕੇ.ਵਾਸਲ,
ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਵਾਸਲ, ਉਪ-ਅਧਿਅਕਸ਼ ਸ਼੍ਰੀ ਆਰ. ਕੇ. ਵਾਸਲ,
ਡਾਇਰੈਕਟਰ ਸ਼੍ਰੀਮਤੀ ਈਨਾ ਵਾਸਲ, ਸੀ.ਈ.ਓ. ਸ਼੍ਰੀ ਰਾਘਵ ਵਾਸਲ ਜੀ ਨੇ ਵਿਦਿਆਰਥੀਆਂ ਦੀ
ਵਰਚੁਅਲ ਟੈਕਨੋਲਜੀ ਰਾਹੀਂ ਵੀ ਅਜਿਹੀਆਂ ਗਤੀਵਿਧੀਆਂ ਕਰਵਾਉਣ ਦਾ ਭਰੋਸਾ ਦਵਾਇਆ
ਜਿਸ ਨਾਲ਼ ਉਹਨਾਂ ਦਾ ਬੌਧਿਕ ਵਿਕਾਸ ਹੋ ਸਕੇ।