ਜਲੰਧਰ :- ਆਈਵੀ ਵਰਲਡ ਸਕੂਲ ਇਹ ਗੱਲ ਭਲੀ-ਭਾਂਤੀ ਜਾਣਦਾ ਹੈ ਕਿ ਸਿੱਖਿਆ ਦਾ
ਮੂਲ ਅਰਥ ਹੈ-ਕਰੈਕਟਰ ਬਿਲਡਿੰਗ।ਕਰੋਨਾ ਕਾਲ ਵਿੱਚ ਆਈਵੀ ਵਰਲਡ ਸਕੂਲ ਨੇ ਆਪਣੇ
ਵਿਦਿਆਰਥੀਆਂ ਨੂੰ ਨਾ ਸਿਰਫ਼ ਪੜ੍ਹਾਈ ਨਾਲ਼ ਜੋੜ ਕੇ ਰੱਖਿਆ ਹੈ,ਬਲਕਿ
ਵਿਦਿਆਰਥੀਆਂ ਨੂੰ ਘਰ ਬੈਠੇ ਹੀ ਅਜਿਹੀਆਂ ਗਤੀਵਿਧੀਆਂ ਨਾਲ਼ ਵੀ ਜੋੜਿਆ ਹੈ ਜਿਸ
ਨਾਲ਼ ਉਹ ਆਪਣਾ ਸਰਵਪੱਖੀ ਵਿਕਾਸ ਕਰ ਸਕਣ ਅਤੇ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਣ
ਬਣਾ ਸਕਣ।ਇਸ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਵੱਲ਼ੋ ਟੇਬਲ ਮੈਨਰਜ਼
ਐਕਟੀਵਿਟੀ ਕਰਵਾਈ ਗਈ ਕਿਉਂਕਿ ਸਕੂਲ ਜਾਣਦਾ ਹੈ ਕਿ ਮੈਨਰਜ਼ ਦੀ ਘਾਟ ਵਿਅਕਤੀ ਨੂੰ
ਸਮਾਜ ਵਿੱਚ ਉੱਚਾ ਨਹੀਂ ਉੱਠਣ ਦਿੰਦੀ।ਇਸ ਐਕਟੀਵਿਟੀ ਦੌਰਾਨ ਵਿਦਿਆਰਥੀਆਂ ਨੂੰ
ਨਾ ਸਿਰਫ਼ ਭੋਜਨ ਕਰਨ ਦੇ ਸੁਚੱਜੇ ਢੰਗ ਤੋਂ ਜਾਣੂ ਕਰਵਾਇਆ ਗਿਆ ਬਲਕਿ ਭੋਜਨ ਕਰਨ
ਤੋਂ ਪਹਿਲਾਂ ਵੀ ਕੁਝ ਖ਼ਾਸ ਗੱਲ਼ਾਂ ਦਾ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ ਗਿਆ।ਜਿਸ ਵਿੱਚ
ਦੱਸਿਆ ਗਿਆ ਕਿ ਭੋਜਨ ਕਰਨ ਤੋਂ ਪਹਿਲਾਂ ਆਪਣੇ ਹੱਥਾਂ ਅਤੇ ਪਲੇਟ ਨੂੰ
ਸੈਨੀਟਾਇਜ਼ ਕਰਨਾ,ਫੋਕ ਅਤੇ ਚਮਚ ਫੜਨ ਦਾ ਸਹੀ ਢੰਗ,ਭੋਜਨ ਕਰਨ ਸਮੇਂ ਹੱਥਾਂ ਦੀ
ਸਹੀ ਵਰਤੋਂ ਅਤੇ ਸਭ ਤੋਂ ਅਹਿਮ ਗੱਲ ਹਮੇਸ਼ਾ ਮੂੰਹ ਬੰਦ ਕਰਕੇ ਭੋਜਨ ਨੂੰ
ਚਬਾਉਣਾ ਆਦਿ ਬਾਰੇ ਜਾਣਕਾਰੀ ਦਿੱਤੀ ਗਈ।
ਵਾਸਲ ਐਜੂਕੇਸ਼ਨ ਸੁਸਾਇਟੀ ਦੇ ਮੁੱਖ ਪ੍ਰਬੰਧਕ ਨਿਰਦੇਸ਼ਕ ਕੇ. ਕੇ. ਵਾਸਲ,
ਚੇਅਰਮੈਨ ਸੰਜੀਵ ਕੁਮਾਰ ਵਾਸਲ, ਉਪ-ਅਧਿਅਕਸ਼ ਆਰ. ਕੇ. ਵਾਸਲ,
ਡਾਇਰੈਕਟਰ ਈਨਾ ਵਾਸਲ, ਸੀ.ਈ.ਓ. ਰਾਘਵ ਵਾਸਲ ਜੀ ਅਤੇ ਸਕੂਲ ਦੀ
ਪ੍ਰਿੰਸੀਪਲ ਐੱਸ. ਚੌਹਾਨ ਜੀ ਨੇ ਇਸ ਐਕਟੀਵਿਟੀ ਕਰਵਾਉਣ ਤੇ ਅਧਿਆਪਕ
ਸਹਿਬਾਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਕੂਲ ਭਵਿੱਖ ਵਿੱਚ ਵੀ ਆਪਣੇ
ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੀਆ ਹੀ ਗਤੀਵਿਧੀਆਂ ਕਰਵਾਉਂਦਾ
ਰਹੇਗਾ।