ਆਈਵੀ ਵਰਲਡ ਸਕੂਲ,ਵਾਸਲ ਐਜੂਕੇਸ਼ਨ ਸੁਸਾਇਟੀ ਅਧੀਨ ਵਰਚੁਅਲ ਟੈਕਨੋਲੋਜੀ ਰਾਹੀਂ
ਵਿਦਿਆਰਥੀਆਂ ਲਈ ਸਮਰ ਕੈਂਪ ਆਯੋਜਿਤ ਕੀਤਾ ਗਿਆ।ਜਿਸ ਵਿੱਚ ਸਕੂੁੁੁਲ ਦੁਆਰਾ
ਆਪਣੇ ਵਿਦਿਆਰਥੀਆਂ ਲਈ ਹੈਂਡ ਕਰਾਫ਼ੳਮਪ;ਟ ,ਡਾਂਸ,ਬਿਨਾਂ ਅੱਗ ਤੋਂ ਭੋਜਨ ਤਿਆਰ ਕਰਨ ਦਾ
ਢੰਗ,ਬੈਸਟ ਆਉਟ ਆਫ਼ੳਮਪ; ਵੇਸਟ, ਕੋਡਿੰਗ, ਯੋਗਾ, ਡਰਾਮਾ, ਸਪੀਕਿੰਗ ਸਕਿਲ, ਐਰੌਬਿੱਕਸ
ਆਦਿ ਗਤੀਵਿਧੀਆਂ ਸਿਖਾਈਆਂ ਗਈਆਂ।ਇਹ ਸਮਰ ਕੈਂਪ ਅੱਜ ਬਹੁਤ ਹੀ ਵਧੀਆ ਤਰੀਕੇ ਨਾਲ਼
ਸਮਾਪਤ ਹੋਇਆ।ਸਮਰ ਕੈਂਪ ਦੌਰਾਨ ਵਿਦਿਆਰਥੀਆਂ ਨੇ ਜੋ ਗਤੀਵਿਧੀਆਂ ਸਿੱਖੀਆਂ,
ਉਹਨਾਂ ਗਤੀਵਿਧੀਆਂ ਨੂੰ ਕੈਂਪ ਦੇ ਅਖੀਰਲੇ ਦਿਨ ਖੁਦ ਪੇਸ਼ ਕਰਕੇ ਵੱਖ-ਵੱਖ ਗਤੀਵਿਧੀਆਂ
ਵਿੱਚ ਪਹਿਲਾਂ,ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਇਹਨਾਂ ਗਤੀਵਿਧੀਆਂ ਦਾ ਮਕਸਦ
ਵਿਦਿਆਰਥੀਆਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣਾ ਸੀ।ਕੈਂਪ ਦੇ ਦੌਰਾਨ
ਵਿਦਿਆਰਥੀਆਂ ਵਿੱਚ ਇਸ ਸਮਰ ਕੈੱਪ ਨੂੰ ਲੈ ਕੇ ਬਹੁਤ ਹੀ ਉਤਸ਼ਾਹ ਦੇਖਣ ਨੂੰ ਮਿਲਿਆ।
ਐੱਸ ਚੌਹਾਨ,ਪ੍ਰਿੰਸੀਪਲ,ਆਈਵੀ ਵਰਲਡ ਸਕੂਲ ਨੇ ਇਹਨਾਂ ਗਤੀਵਿਧੀਆਂ ਵਿੱਚ
ਸ਼ਾਮਲ ਹੋਏ ਵਿਦਿਆਰਥੀਆਂ ਦੇ ਮਾਪਿਆਂ ਦੁਆਰਾ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ
ਅਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਵਧੀਆ ਪ੍ਰਦਰਸ਼ਨ ਲਈ ਸ਼ਾਬਾਸ਼ੀ ਦਿੱਤੀ।ਵਾਸਲ
ਐਜੂਕੇਸ਼ਨ ਸੁਸਾਇਟੀ ਦੇ ਮੁੱਖ ਪ੍ਰਬੰਧਕ ਨਿਰਦੇਸ਼ਕ ਸ਼੍ਰੀ ਕੇ. ਕੇ. ਵਾਸਲ, ਚੇਅਰਮੈਨ ਸ਼੍ਰੀ
ਸੰਜੀਵ ਕੁਮਾਰ ਵਾਸਲ, ਉਪ-ਅਧਿਅਕਸ਼ ਸ਼੍ਰੀ ਆਰ. ਕੇ. ਵਾਸਲ, ਡਾਇਰੈਕਟਰ ਸ਼੍ਰੀਮਤੀ ਈਨਾ ਵਾਸਲ,
ਸੀ.ਈ.ਓ. ਸ਼੍ਰੀ ਰਾਘਵ ਵਾਸਲ ਜੀ ਨੇ ਵਿਦਿਆਰਥੀਆਂ ਨੂੰ ਭਰੋਸਾ ਦਵਾਇਆ ਕਿ ਭਵਿੱਖ ਵਿੱਚ ਵੀ
ਸਕੂਲ ਦੁਆਰਾ ਸਮੇਂ-ਸਮੇਂ ‘ਤੇ ਵਿਦਿਆਰਥੀਆਂ ਲਈ ਅਜਿਹੀਆਂ ਹੀ ਮਨੋਰੰਜਕ ਗਤੀਵਿਧੀਆਂ
ਦਾ ਆਯੋਜਨ ਕੀਤਾ ਜਾਂਦਾ ਰਹੇਗਾ।