ਜਲੰਧਰ : ਆਈਵੀ ਵਰਲਡ ਸਕੂਲ ਨੇ ਕਰੋਨਾ ਕਾਲ ਦੇ ਭਿਆਨਕ ਸਮੇਂ ਵਿੱਚ ਵੀ
ਆਪਣੇ ਵਿਦਿਆਰਥੀਆਂ ਨੂੰ ਨਾ ਸਿਰਫ਼ ਪੜ੍ਹਾਈ ਨਾਲ਼ ਨਾਲ਼ ਜੋੜ ਕੇ ਰੱਖਿਆ ਬਲਕਿ
ਉਹਨਾਂ ਦੀ ਨੀਂਹ ਵੀ ਮਜ਼ਬੂਤ ਕੀਤੀ।ਸੀਬੀ ਐੱਸ ਈ ਬੋਰਡ ਦੇ ਨਿਯਮਾਂ ਨੂੰ ਧਿਆਨ ਵਿੱਚ
ਰੱਖਦੇ ਹੋਏ ਵਿਦਿਆਰਥੀਆਂ ਦੇ ਸਿਲੇਬਸ ਵਿੱਚ ਕਟੌਤੀ ਕੀਤੀ ਗਈ ਅਤੇ ਵਰਚੁਅਲ ਕਲਾਸਾਂ
ਰਾਹੀ ਹਰ ਵਿਸ਼ੇ ਨੂੰ ਪੀ.ਪੀ. ਟੀ
,ਆਡੀਓ-ਵੀਡੀਓ ਰਾਹੀ ਬਹੁਤ ਹੀ ਰੌਚਕ ਢੰਗ ਨਾਲ਼ ਪੜ੍ਹਾਇਆ ਗਿਆ।ਆਈਵੀ ਵਰਲਡ ਸਕੂਲ
ਵੱਲੋਂ ਵਿਦਿਆਰਥੀਆਂ ਲਈ ਛਿਮਾਹੀ ਪਰੀਖਿਆਵਾਂ ਦਾ ਆਯੋਜਨ ਕੀਤਾ ਗਿਆ
ਤਾਂ ਜੋ ਵਿਦਿਆਰਥੀਆਂ ਦੁਆਰਾ ਪ੍ਰਾਪਤ ਗਿਆਨ ਦਾ ਸਹੀ ਢੰਗ ਨਾਲ਼ ਮੁਲਾਂਕਣ ਕੀਤਾ
ਜਾ ਸਕੇ।ਇਮਤਿਹਾਨ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਸਕੂਲ ਦੇ ਪ੍ਰਿੰਸੀਪਲ
ਸੰਜੀਵ ਚੌਹਾਨ ਨੇ ਵਿਦਿਆਰਥੀਆਂ ਨੂੰ ਸਕਾਰਾਤਮਕ ਸੋਚ ਧਾਰਨ ਕਰਨ ਦੀ ਪ੍ਰੇਰਨਾ
ਦਿੰਦਿਆਂ ਕਿਹਾ ਕਿ ਅੱਗੇ ਵਧਣਾ ਜ਼ਿੰਦਗੀ ਦਾ ਨਿਯਮ ਹੈ ਪਰ ਕਿਸੇ ਵੀ ਖ਼ੇਤਰ ਵਿੱਚ ਸਫ਼ਲਤਾ
ਹਾਸਲ ਕਰਨ ਲਈ ਸਹੀ ਸਮਾਂ ਸਾਰਨੀ ਬਣਾਉੇਣਾ ਜ਼ਰੂਰੀ ਹੈ।
ਆਈਵੀ ਵਰਲਡ ਸਕੂਲ ਵੱਲੋਂ ਸਤੰਬਰ 1,2020 ਤੋਂ ਛਿਮਾਹੀ ਪ੍ਰੀਖਿਆਵਾਂ ਦਾ
ਆਯੋਜਨ ਕੀਤਾ ਗਿਆ।ਭਾਵੇਂ ਇਹ ਪਰੀਖਿਆਵਾਂ ਆਨਲਾਈਨ ਹੋ ਰਹੀਆਂ ਹਨ ਪਰ
ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਇਸ ਨੂੰ ਸਫ਼ਲਤਾਪੂਰਵਕ ਨੇਪਰੇ
ਚਾੜ੍ਹਿਆ ਜਾ ਰਿਹਾ ਹੈ।ਇਮਤਿਹਾਨ ਦੇ ਸਮੇਂ ਵਿੱਚ ਹਰ ਜਮਾਤ ਵਿੱਚ ਤਿੰਨ-ਤਿੰਨ
ਇਨਵੈਜੀਲੇਟਰ ਵਿਦਿਆਰਥੀਆਂ ਤੇ ਨਿਗਰਾਨੀ ਮੁਕਮੰਲ ਬਣਾਉਂਦੇ ਹਨ ਅਤੇ ਪ੍ਰੀਖਿਆ
ਕੇਂਦਰ ਦੇ ਮਾਹੌਲ ਨੂੰ ਯਕੀਨੀ ਬਣਾਉਂਦੇ ਹਨ।ਸਕੂਲ ਦੇ ਪ੍ਰਿੰਸੀਪਲ ਵੀ ਵੱਖ-ਵੱਖ
ਜਮਾਤਾਂ ਵਿੱਚ ਚੈਕਿੰਗ ਲਈ ਜਾਂਦੇ ਹਨ।
ਇਸ ਮੌਕੇ ਵਾਸਲ ਐਜੂਕੇਸ਼ਨ ਸੁਸਾਇਟੀ ਦੇ ਪ੍ਰਬੰਧਕ ਨਿਰਦੇਸ਼ਕ
ਕੇ.ਕੇ.ਵਾਸਲ,ਚੇਅਰਮੈਨ ਸੰਜੀਵ ਕੁਮਾਰ ਵਾਸਲ,ਉਪ-ਅਧਿਅਕਸ਼
ਆਰ.ਕੇ.ਵਾਸਲ,ਡਾਇਰੈਕਟਰ ਸ਼੍ਰੀਮਤੀ ਈਨਾ ਵਾਸਲ,ਸੀ.ਈ.ਓ ਰਾਘਵ ਵਾਸਲ ਜੀ ਨੇ
ਪ੍ਰੀਖਿਆਵਾਂ ਦੇ ਬਹੁਤ ਹੀ ਨਿਯਮਬੱਧ ਢੰਗ ਨਾਲ਼ ਚੱਲ ਰਹੀ ਪ੍ਰਕਿਰਿਆ ਨੂੰ ਦੇਖਦੇ
ਹੋਏ ਪ੍ਰਿੰਸੀਪਲ ਸੰਜੀਵ ਚੌਹਾਨ ਜੀ ਅਧਿਆਪਕਾਂ ਸਾਹਿਬਾਨਾਂ ਦੀ ਸ਼ਲਾਘਾ
ਕੀਤੀ।