ਜਲੰਧਰ : ਜਿਵੇਂ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਖੇਡਾਂ ਦਾ ਵਿਦਿਆਰਥੀਆਂ ਦੇ ਜੀਵਨ
ਵਿੱਚ ਬਹੁਤ ਮਹੱਤਵ ਹੁੰਦਾ ਹੈ।ਖੇਡਾਂ ਵਿੱਚ ਭਾਗ ਲੈਣ ਨਾਲ਼ ਵਿਦਿਆਰਥੀਆਂ ਦੀ
ਸਰਵਪੱਖੀ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ।ਇਸ ਗੱਲ ਨੂੰ ਧਿਆਨ ਵਿੱਚ
ਰੱਖਦਿਆਂ ਹੀ ਸਕੂਲਾਂ ਵਿੱਚ ਅਕਸਰ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ। ਵਾਸਲ
ਐਜੂਕੇਸ਼ਨ ਸੁਸਾਇਟੀ ਦੁਆਰਾ ਸੰਚਾਲਿਤ ਆਈ ਵੀ ਵਰਲਡ ਸਕੂਲ , ਜਲੰਧਰ
ਵਿੱਚ ਵੀ ਅਕਸਰ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਰਹਿੰਦੇ ਹਨ।ਕ੍ਰਿਕਟ ਦੀ ਖੇਡ
ਵਿੱਚ ਆਈ ਵੀ ਵਰਲਡ ਦੇ ਵਿਦਿਆਰਥੀਆਂ ਵੱਲੋਂ ਹਮੇਸ਼ਾ ਹੀ ਵਧੀਆ ਪ੍ਰਦਰਸ਼ਨ
ਕੀਤਾ ਜਾਂਦਾ ਰਿਹਾ ਹੈ।ਸਿਧਾਰਥ ਕ੍ਰਿਕਟ ਅਕੈਡਮੀ, ਹੁਸ਼ਿਆਰਪੁਰ ਦੁਆਰਾ ਮਿਤੀ
29-30 ਦਸੰਬਰ, 2019 ਨੂੰ ਕ੍ਰਿਕਟ ਦੀ ਖੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ
ਵਾਲ਼ੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ।ਜਿਸ ਵਿੱਚ ਆਈ ਵੀ
ਵਰਲਡ ਸਕੂਲ ਹਰਭਜਨ ਸਿੰਘ ਇੰਸਟੀਚਿਊਟ ਆਫ਼ ਕ੍ਰਿਕਟ ਸਕੂਲ ਦੇ
ਵਿਦਿਆਰਥੀਆਂ ਨੇ ਗ੍ਰੀਨ ਫੀਲਡ ਕ੍ਰਿਕਟ ਕੱਪ ਵਿੱਚ ਪਹਿਲਾ ਸਥਾਨ ਹਾਸਲ
ਕੀਤਾ।ਸਕੂਲ ਦੇ ਹੋਣਹਾਰ ਵਿਦਿਆਰਥੀਆਂ ਹਰਕੀਰਤ ਸਿੰਘ, ਪ੍ਰਭਪ ੍ਰਤੀਕ ਸਿੰਘ,
ਸੁਖਮਨਦੀਪ ਸਿੰਘ, ਮਯੰਕ ਬਹਿਲ ਅਤੇ ਅਰਜੁਨ ਰਾਜਪੂਤ ਨੂੰ ਉਹਨਾਂ ਦੇ
ਸ਼ਾਨਦਾਰ ਪ੍ਰਦਰਸ਼ਨ ਲਈ ਸਿਧਾਰਥ ਕ੍ਰਿਕਟ ਅਕੈਡਮੀ, ਹੁਸ਼ਿਆਰਪੁਰ ਦੁਆਰਾ
ਸਨਮਾਨਤ ਕੀਤਾ ਗਿਆ। ਇਸ ਮੌਕੇ ਉੱਪਰ ਵਾਸਲ ਐਜੂਕੇਸ਼ਨ ਸੁਸਾਇਟੀ ਦੇ ਮੁੱਖ ਅਧਿਅਕਸ਼ ਸ਼੍ਰੀ ਕੇ.ਕੇ.
ਵਾਸਲ, ਡਾਇਰੈਕਟਰ ਸ੍ਰੀਮਤੀ ਈਨਾ ਵਾਸਲ, ਚੇਅਰਮੈਨ ਸ਼੍ਰੀ ਸੰਜੀਵ ਕੁਮਾਰ
ਵਾਸਲ ਅਤੇ ਸੀ.ਈ.ਓ. ਸ਼੍ਰੀ ਰਾਘਵ ਵਾਸਲ ਜੀ ਨੇ ਵਿਦਿਆਰਥੀਆਂ ਨੂੰ
ਮੁਬਾਰਕਬਾਦ ਦਿੰਦਿਆਂ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।ਸਕੂਲ ਦੀ
ਪ੍ਰਿੰਸੀਪਲ ਸ਼੍ਰੀਮਤੀ ਐੱਸ. ਚੋਹਾਨ ਜੀ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ
ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਇਸ ਤੋਂ ਵੀ ਵਧੀਆ ਪ੍ਰਦਰਸ਼ਨ ਕਰਨ ਦੀ
ਪ੍ਰੇਰਨਾ ਦਿੱਤੀ।