ਸਾਲ 2020-21 ਦੀ ਸੀ.ਬੀ.ਐੱਸ.ਸੀ ਦੁਆਰਾ ਐਲਾਨੀ ਗਈ ਦਸਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੇ ਨਤੀਜੇ ਵਿੱਚ ਆਈ ਵੀ ਵਰਲਡ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦੇ ਨਾਲ-ਨਾਲ ਆਪਣਾ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ. ਵਿਦਿਆਰਥੀਆਂ ਨੇ ਇਸ ਸਫਲਤਾ ਨਾਲ ਇਹ ਸਾਬਿਤ ਕਰ ਦਿੱਤਾ ਕਿ ਸਹੀ ਮਾਰਗ ਦਰਸ਼ਨ ਅਤੇ ਲਗਨ ਨਾਲ ਜੀਵਨ ਵਿੱਚ ਕੋਈ ਵੀ ਮੁਕਾਮ ਹਾਸਿਲ ਕੀਤਾ ਜਾ ਸਕਦਾ ਹੈ. ਇਸ ਪ੍ਰੀਖਿਆ ਵਿੱਚ ਸਕੂਲ ਦਾ ਨਤੀਜਾ 100% ਰਿਹਾ, ਜਿਸ ਵਿੱਚ 15 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਿਲ ਕੀਤੇ.ਜੋ ਕਿ ਸਮੁੱਚੀ ਕਲਾਸ ਦਾ 28% ਪ੍ਰਤੀਸ਼ਤ ਹੈ.ਇਸ ਨਤੀਜੇ ਵਿੱਚ ਰਿਖਿਲ ਤਨੇਜਾ ਨੇ  99 % ਅੰਕ (ਪਹਿਲਾ ਸਥਾਨ), ਭਾਗੇਸ਼ ਕੁਮਾਰ ਨੇ  98.8% ਅੰਕ (ਦੂਜਾ ਸਥਾਨ), ਬਲਪ੍ਰੀਤ ਸਿੰਘ ਮਿਨਹਾਸ ਨੇ 95.4% ਅੰਕ (ਤੀਜਾ ਸਥਾਨ), ਭਵਦੀਪ ਸਿੰਘ ਨੇ 94.8% ਅੰਕ, ਗਰਿਮਾ ਨੇ 94.8% ਅੰਕ, ਅਨਾਹਿਤਾ ਸੈਣੀ ਨੇ 94.6% ਅੰਕ, ਅਮਨ ਪ੍ਰਸਾਦ ਨੇ 94.4 % ਅੰਕ, ਧਰੁਵ ਭੰਡਾਰੀ ਨੇ 94.2% ਅੰਕ, ਆਯੂਸ਼ ਅਰੋੜਾ ਨੇ 94%, ਨਮਨਪ੍ਰੀਤ ਕੌਰ ਨੇ 93.8% ਅੰਕ, ਅਨਵੀ ਸਿੰਘ ਨੇ 93.6% ਅੰਕ, ਇਸ਼ਮੀਤ ਸਮਰਾ ਨੇ 93% ਅੰਕ, ਜਗਪ੍ਰੀਤ ਚੋਹਾਨ ਨੇ 92.8% ਅੰਕ, ਤਨਵੀਰ ਕੌਰ ਸਿੱਧੂ ਨੇ 91.4% ਅੰਕ, ਸਵਰੀਤ ਕੌਰ ਨੇ 90.6% ਅੰਕ ਹਾਸਿਲ ਕਰਕੇ ਆਪਣਾ, ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ.

       ਆਈ ਵੀ ਵਰਲਡ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਐੱਸ.ਚੋਹਾਨ ਜੀ ਨੇ ਇਸ ਮੌਕੇ ‘ਤੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੰਦਿਆਂ, ਉਹਨਾਂ ਦੇ ਉਜਲੇ ਭਵਿੱਖ ਦੀ ਕਾਮਨਾ ਕੀਤੀ.  ਵਾਸਲ ਐਜੁਕੇਸ਼ਨ ਸੁਸਾਇਟੀ ਦੇ ਮੁੱਖ ਪ੍ਰਬੰਧਕ ਨਿਰਦੇਸ਼ਕ ਸ਼੍ਰੀ ਕੇ.ਕੇ. ਵਾਸਲ, ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਵਾਸਲ, ਉਪ-ਅਧਿਅਕਸ਼ ਸ਼੍ਰੀ ਆਰ. ਕੇ. ਵਾਸਲ, ਡਾਇਰੈਕਟਰ ਸ਼੍ਰੀਮਤੀ ਈਨਾ ਵਾਸਲ, ਸੀਈਓ ਸ਼੍ਰੀ ਰਾਘਵ ਵਾਸਲ ਜੀ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫਲਤਾ ਲਈ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਨੂੰ ਜੀਵਨ ਵਿੱਚ ਉੱਚੇ ਮੁਕਾਮ ਹਾਸਲ ਕਰਨ ਦੀ