ਆਈ.ਵੀ ਵਰਲਡ ਸਕੂਲ,ਵਾਸਲ ਐਜੂਕੇਸ਼ਨ ਸੁਸਾਇਟੀ ਅਧੀਨ ਵਿੱਚ “ਮਾਤ ਦਿਹਾੜਾ”
ਆਯੋਜਿਤ ਕੀਤਾ ਗਿਆ। ਮਾਂ ਦਾ ਦਿਨ ਉਸ ਅਨਮੋਲ ਹਸਤੀ ਦੇ ਨਾਂ ਸਮਰਪਿਤ ਕੀਤਾ
ਗਿਆ ਜੋ ਆਦਿ ਕਾਲ ਤੋਂ ਹੀ ਤਿਆਗ,ਮਮਤਾ ਅਤੇ ਪਿਆਰ ਦੀ ਮੂਰਤ ਹੈ।ਮਾਂ ਉਹ
ਹੈ ਜੋ ਸਾਡੇ ਸੁੱਖ-ਦੁੱਖ ਵਿੱਚ ਸਾਰੇ ਰਿਸ਼ਤੇ ਨਾਤਿਆਂ ਤੋਂ ਮੋਹਰੇ ਖੜੀ ਹੁੰਦੀ ਹੈ
ਅਤੇ ਹਰ ਵੇਲ਼ੇ ਸਾਡੀ ਸਫ਼ੳਮਪ;ਲਤਾ ਦੀ ਕਾਮਨਾ ਕਰਦੀ ਹੋਈ ਆਪਣਾ ਆਪ ਭੁੱਲ ਜਾਂਦੀ
ਹੈ।ਉਸਦੇ ਪਿਆਰ ਅਤੇ ਕੀਤੀਆਂ ਕੁਰਬਾਨੀਆਂ ਲਈ ਧੰਨਵਾਦ ਕਰਨਾ ਬਹੁਤ ਹੀ
ਮਹੱਤਵਪੂਰਨ ਹੈ।
ਆਈ.ਵੀ ਵਰਲਡ ਸਕੂਲ ਦੇ ਕਿੰਡਰਗਾਰਟਨ ਨੇ ਬਹੁਤ ਹੀ ਮਜ਼ੇਦਾਰ
ਗਤੀਵਿਧੀਆਂ ਅਤੇ ਕੁਝ ਯਾਦਗਾਰੀ ਪ੍ਰਦਰਸ਼ਨਾਂ ਨਾਲ਼ ਇਸ ਖਾਸ ਦਿਨ ਨੂੰ ਬਹੁਤ ਹੀ
ਸੋਹਣੇ ਢੰਗ ਨਾਲ਼ ਮਨਾਇਆ।ਕਿੰਡਰਗਾਰਟਨ ਦੇ ਸਾਰੇ ਬੱਚੇ ਮਾਵਾਂ ਨਾਲ਼ ਰੈਂਪ
ਵਾਕ,ਅੱਗ ਦੇ ਹੁਨਰ ਤੋਂ ਬਿਨਾਂ ਖਾਣਾ ਪਕਾਉਣ, ਗਾਣਿਆਂ ‘ਤੇ ਨੱਚਣ ਦੀ ਸ਼ਰਤ ਨਾਲ਼
ਆਪਣੀਆਂ ਮਾਂਵਾਂ ਦਾ ਧੰਨਵਾਦ ਕਰਨ ਲਈ ਪੇਸ਼ਕਾਰੀ ਕੀਤੀ।
ਮਾਂਵਾਂ ਅਤੇ ਬੱਚਿਆਂ ਵੱਖੋ-ਵੱਖਰੀਆਂ ਮਜ਼ੇਦਾਰ ਖੇਡਾਂ ਵਿੱਚ ਇਕੱਤਰ
ਹੋਏ ਜੋ ਕਿ ਸਿੱਖਿਅਕਾਂ ਦੁਆਰਾ ਯੋਜਨਾਬੱਧ ਸਨ।ਇਹ ਹਰ ਮਾਂ ਲਈ ਅਤੇ ਬੱਚੇ ਲਈ
ਬਹੁਤ ਹੀ ਯਾਦਗਾਰੀ ਪਲ ਸਨ ਜਦ ਬੱਚਿਆਂ ਨੇ ਆਪਣੀਆਂ ਮਾਂਵਾ ਦੀਆ ਕੁਰਬਾਨੀਆਂ
ਨੂੰ ਸਿਹਲਾਇਆਂ ਤੇ ਉਹਨਾਂ ਦੇ ਦਿਲਾਂ ਉੱਤੇ ਅਮਿੱਟ ਛਾਪ ਛੱਡੀ।
ਸ਼੍ਰੀਮਤੀ ਐੱਸ ਚੌਹਾਨ,ਪ੍ਰਿੰਸੀਪਲ,ਆਈ.ਵੀ ਵਰਲਡ ਸਕੂਲ ਨੇ ਇਸ ਜਸ਼ਨ ਨੂੰ
ਯਾਦਗਾਰ ਬਣਾਉਣ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਦਿੱਤੇ ਸਹਿਯੋਗ
ਦੀ ਸ਼ਲਾਘਾ ਕੀਤੀ।ਵਾਸਲ ਐਜੂਕੇਸ਼ਨ ਸੁਸਾਇਟੀ ਦੇ ਮੁੱਖ ਪ੍ਰਬੰਧਕ ਨਿਰਦੇਸ਼ਕ ਸ਼੍ਰੀ ਕੇ.
ਕੇ. ਵਾਸਲ, ਚੇਅਰਮੈਨਸੰਜੀਵ ਕੁਮਾਰ ਵਾਸਲ, ਉਪ-ਅਧਿਅਕਸ਼ ਸ਼੍ਰੀ ਆਰ. ਕੇ.
ਵਾਸਲ, ਡਾਇਰੈਕਟਰ ਸ਼੍ਰੀਮਤੀ ਈਨਾ ਵਾਸਲ, ਸੀ.ਈ.ਓ.  ਰਾਘਵ ਵਾਸਲ ਜੀ ਨੇ
ਵਿਦਿਆਰਥੀਆਂ ਦੀ ਵਰਚੁਅਲ ਟੈਕਨੋਲਜੀ ਰਾਹੀਂ ਵੀ ਮਾਂ ਦੀ ਮਹੱਤਤਾ ਨੂੰ ਧਿਆਨ ਵਿੱਚ
ਰੱਖਦੇ ਹੋਏ ਆਯੋਜਿਤ ਕੀਤੇ ਇਸ ਜਸ਼ਨ ਦੀ ਪ੍ਰਸ਼ੰਸਾ ਕੀਤੀ।