ਜਲੰਧਰ :- ਵਾਸਲ ਐਜੂਕੇਸ਼ਨ ਸੁਸਾਇਟੀ ਦੁਆਰਾ ਚਲਾਏ ਜਾ ਰਹੇ ਆਈ ਵੀ ਵਰਲਡ ਸਕੂਲ ਦੇ ਕਿੰਡਨ
ਗਾਰਟਨ ਵਿੰਗ ਵਿੱਚ ‘ਸ਼ੋ ਐਂਡ ਟੇਲ’ ਮੁਕਾਬਲੇ ਦਾ ਆਯੋਜਨ ਕੀਤਾ ਗਿਆ।
ਇਹ ਮੁਕਾਬਲਾ ਵਿਦਿਆਰਥੀਆਂ ਵਿੱਚ ਗੱਲਬਾਤ ਕਰਨ ਦੇ ਹੁਨਰ ਨੂੰ ਹੋਰ ਬੇਹਤਰ
ਬਣਾਉਣ ਲਈ ਕਰਵਾਇਆ ਗਿਆ। ਵਿਦਿਆਰਥੀਆਂ ਨੇ ਆਪਣੀ ਪਸੰਦ ਦੀਆਂ ਵਸਤੂਆਂ
ਤੇ ਕੁਝ ਲਾਈਨਾਂ ਬੋਲ ਕੇ ਉਸ ਵਿੱਚ ਕਿਸੇ ਸਮਾਜਿਕ ਸੰਦੇਸ਼ ਦਾ ਵਰਨਣ ਕਰਨ ਦਾ
ਉਪਰਾਲਾ ਵੀ ਕੀਤਾ।
ਛੋਟੇ ਬੱਚਿਆਂ ਨੇ ਬੜੇ ਜੋਸ਼ ਅਤੇ ਉਤਸ਼ਾਹ ਨਾਲ਼ ਇਸ ਮੁਕਾਬਲੇ ਵਿੱਚ ਹਿੱਸਾ ਲਿਆ।
ਮੁਕਾਬਲੇ ਦੇ ਵਿਸ਼ੇ ਬਹੁਤ ਦਿਲਚਸਪ ਸਨ ਜਿਵੇਂ- ਸੋਲਸ ਸਿਸਟਮ ਦਾ ਮਾਡਲ, ਉਲੰਪਿਕ
ਰਿੰਗਜ਼,ਕਹਾਣੀਆਂ ਦੀ ਕਿਤਾਬ, ਝੰਡਾ, ਰੁੱਖ, ਬੁਗਨੀ । ਇਹਨਾਂ ਬਾਰੇ ਦੱਸਦੇ ਹੋਏ
ਬੱਚਿਆਂ ਨੇ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ਼ ਇਹ ਵੀ ਦੱਸਿਆ ਕਿ ਰੁੱਖ ਕਿਵੇਂ
ਬਚਾਏ ਜਾ ਸਕਦੇ ਹਨ, ਪੈਸੇ ਕਿਉਂ ਬਚਾਉਣੇ ਚਾਹੀਦੇ ਹਨ, ਮੇਰਾ ਮਨਪਸੰਦ
ਖਿਡੌਣਾ ਕਿਹੜਾ ਹੈ।ਇਸ ਮੁਕਾਬਲੇ ਵਿੱਚ ਬੱਚਿਆਂ ਦਾ ਉਤਸ਼ਾਹ ਵੇਖਣ ਵਾਲ਼ਾ ਸੀ।
ਉਹਨਾਂ ਨੇ ਭਾਸ਼ਣ ਕਲਾ ਦੇ ਹੁਨਰ ਦਾ ਇਸਤੇਮਾਲ ਕਰਦਿਆਂ ਹੋਇਆਂ ਚੇਹਰੇ ਦੇ
ਹਾਵ- ਭਾਵ ਅਤੇ ਅਵਾਜ਼ ਸੰਚਾਲਨ ਰਾਹੀਂ ਬਹੁਤ ਹੀ ਆਤਮ ਵਿਸ਼ਵਾਸ ਦਾ ਪ੍ਰਦਰਸ਼ਨ
ਕੀਤਾ।ਇਸ ਗਤੀਵਿਧੀ ਰਾਹੀਂ ਬੱਚਿਆਂ ਦੇ ਸ਼ਬਦ ਭੰਡਾਰ ਵਿੱਚ ਵਾਧਾ ਤਾਂ ਹੋਇਆਂ ਹੀ
ਨਾਲ਼ ਹੀ ਇਹ ਉਹਨਾਂ ਲਈ ਇੱਕ ਸ਼ਾਨਦਾਰ ਤਜ਼ਰਬਾ ਵੀ ਸੀ।
ਸਕੂਲ ਦੇ ਪ੍ਰਿੰਸੀਪਲ ਐੱਸ ਚੌਹਾਨ ਨੇ ਸਕੂਲ ਦੁਆਰਾ ਇਸ ਤਰਾਂ ਦੇ
ਮੁਕਾਬਲਿਆਂ ਦੀ ਮਹੱਤਤਾ ਨੂੰ ਉਜਾਗਰ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਵਾਸਲ
ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਕੇ.ਕੇ. ਵਾਸਲ, ਚੇਅਰਮੈਨ ਸੰਜੀਵ ਵਾਸਲ,
ਡਾਇਰੈਕਟਰ ਈਨਾ ਵਾਸਲ ਅਤੇ ਸੀ.ਈ.ਓ.ਰਾਘਵ ਵਾਸਲ ਨੇ ਸਕੂਲ ਦੇ
ਅਧਿਆਪਕਾਂ ਦੁਆਰਾ ਬੱਚਿਆਂ ਵਿੱਚ ਅੰਗਰੇਜ਼ੀ ਬੋਲਣ ਅਤੇ ਆਤਮ ਵਿਸ਼ਵਾਸ ਨੂੰ
ਉਭਾਰਨ ਲਈ ਅਜਿਹੇ ਮੰਚ ਮੁਹੱਈਆ ਕਰਵਾਉਣ ਲਈ ਵਧਾਈ ਦਿੱਤੀ ਅਤੇ ਕਿਹਾ ਕਿ
ਅਜਿਹੇ ਮੁਕਬਲੇ ਬੱਚਿਆਂ ਵਿੱਚ ਉਤਸ਼ਾਹ ਫੈਲਾਉਂਦੇ ਹਨ।