ਅੱਜ ਵਾਰਡ-20 ਵਿੱਚ ਡਾ ਜਸਲੀਨ ਸੇਠੀ ਦੀ ਅਗਵਾਈ ਵਿੱਚ ਇਕ ਮੀਟਿੰਗ ਕੀਤੀ ਗਈ ਜਿਸ ਵਿੱਚ ਨਗਰ ਨਿਗਮ ਜਲੰਧਰ ਵੱਲੋ ਸਵੱਛ ਸਰਵੇਖਣ 2021 ਦੇ ਅਧੀਨ . ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਵਿੱਚ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਅਤੇ ਕੂੜਾ ਮੁੱਕਤ ਬਣਾਉਣ ਲਈ ਲੋਕਾਂ ਨੂੰ ਸੁੱਕਾ ਕੂੜਾ, ਗਿੱਲਾ ਕੂੜਾ ਅਤੇ ਖਤਰਨਾਕ ਕੂੜਾ ਅਲੱਗ-ਅਲੱਗ ਦੇਣ ਲਈ ਜਾਗਰੂਕ
ਕੀਤਾ ਗਿਆ।ਇਸ ਮੌਕੇ ਡਾ ਜਸਲੀਨ ਸੇਠੀ ਨੇ ਸਾਰੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਸ਼ਹਿਰ ਨੂੰ ਕੂੜੇ ਤੋਂ ਮੁੱਕਤ ਬਣਾਉਣ ਲਈ ਆਪਣੇ ਘਰ ਵਿੱਚ ਤਿੰਨ ਕੂੜੇਦਾਨ ਜਰੂਰ ਲਗਾਉਣੇ ਚਾਹੀਦੇ ਹਨ ਇਕ ਨੀਲੇ ਵਿੱਚ ਸੁੱਕਾ ਕੂੜਾ ਪਾਉਣ ਲਈ ਅਤੇ ਦੂਸਰੇ ਹਰੇ ਵਿੱਚ ਗਿੱਲਾ ਕੂੜਾ ਪਾਉਣ ਲਈ ਅਤੇ ਤੀਸਰੇ ਲਾਲ ਵਿੱਚ ਖਤਰਨਾਕ ਕੂੜਾ ਪਾਉਣ ਲਈ ਇਸ ਤਰ੍ਹਾਂ ਨਾਲ ਕੂੜੇ ਨੂੰ ਸਾਭਣ ਵਿੱਚ ਅਸਾਨੀ ਹੋਵੇਗੀ ਜਿਸ ਨਾਲ ਸਾਡਾ ਸ਼ਹਿਰ ਕੂੜੇ ਤੋ ਮੁੱਕਤ ਹੋਵੇਗਾ ਅਤੇ ਤੁਸੀ ਇਸ ਗਿਲੇ ਕੂੜੇ ਤੋ ਖਾਦ ਤਿਆਰ ਕਰ ਸਕਦੇ ਹੋ ਤੇ ਉਹ ਖਾਦ ਤੁੱਸੀ ਕੁਝ ਦਿਨਾ ਬਾਅਦ ਆਪਣੇ ਗਮਲਿਆ ਅਤੇ ਕਿਆਰੀਆ ਵਿੱਚ ਪਾ ਸਕਦੇ ਹੋ। ਇਸ ਮੌਕੇ ਮੈਡਮ ਸੁਮਨ ਨੇ ਲੋਕਾਂ ਨੂੰ ਕੂੜੇ ਸਬੰਧੀ ਜਾਗਰੂਕ ਕੀਤਾ ਅਤੇ ਆਰ ਜੇ ਹੀਮਾਨਸ਼ੂ ਨੇ ਮਿਸਟਰ ਬਿਨ ਦੀ ਭੂਮਿਕਾ ਨਿਭਾਉਦੇ ਹੋਏ ਲੋਕੇ ਨੂੰ ਤਿੰਨ ਕੂੜੇਦਾਨ ਲਾਲ. ਹਰਾ, ਅਤੇ ਨੀਲੇ ਸਬੰਧੀ ਪ੍ਰੇਰਿਤ ਕੀਤਾ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੇ ਦੇ ਅਧਿਆਪਕ ਸਹਿਬਾਨਾ ਨੇ ਇਹ ਭਰੋਸਾ ਦਿੱਤਾ ਕਿ ਅਸੀ ਇਸ ਬਾਰੇ ਸਾਰੇ ਵਿਦਿਆਰਥੀਆਂ ਨੂੰ ਵੀ ਜਾਗਰੂਕ ਕਰਾਂਗੇ ਤਾ ਜੋ ਉਹ ਆਪਣੇ ਘਰਾ ਵਿੱਚ ਵੀ ਤਿੰਨ ਕੂੜੇਦਾਨ ਜਰੂਰ ਰੱਖਣ। ਇਸ ਮੌਕੇ:- ਵਿੱਕੀ ਬਾਂਗਡ, ਰਤਨ ਲਾਲ, ਰਾਜਦੀਪ ਸੂਮਲ, ਅਸ਼ਵਨੀ ਗਿਲ, ਕੈਂਪਟਨ ਬਾਜਵਾ, ਸੂਰਜ ਬਾਪਰ, ਮਨੂੰ, ਗੱਗੂ, ਵਨਿਤ ਕੁਮਾਰ, ਮਹਿੰਦਰ ਕੌਰ, ਸ਼ੀਲਾ, ਸ਼ਬਲੀ, ਅਤੇ ਅਦਿ ਮੁਹੱਲਾ ਵਾਸੀ ਮੌਜੂਦ ਸਨ।