ਜਲੰਧਰ : ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ  ਨੂੰ 100  ਬੂਟੇ ਹਰ  ਐਤਵਾਰ ਦੀ ਮੁਹਿੰਮ ਹੇਠ ਪੁਲੀਸ ਡਿਵੀਜ਼ਨ ਨ 5 ਵਿੱਖੇ ਅਤੇ ਬਾਬਾ ਬੁੱਢਾ ਜੀ ਚੌਕ ਕਪੂਰਥਲਾ ਰੋਡ ਸਥਿਤ 100 ਬੂਟੇ ਅੰਬ, ਅਮਰੂਦ, ਜਾਮਨ, ਆਡੂ ਅਤੇ ਆਮਲਾ ਆਦਿ ਦੇ ਬੂਟੇ ਲਗਾਉਣ ਦੀ ਸੇਵਾ ਨਿਭਾਈ ਗਈ. ਪਰਮਾਤਮਾ ਕਿਰਪਾ ਕਰਨ ਬੂਟੇ ਲਗਾਉਣ ਦੇ ਨਾਲ ਬੂਟੇ ਸੰਭਾਲ ਦੀ ਸੇਵਾ ਵੀ ਆਪ ਸਹਾਈ ਹੋ ਕੇ ਲੈਂਦੇ ਰਹਿਣ ਜੋ ਕਿ ਹਰੇਕ ਐਤਵਾਰ ਨੂੰ ਲਗਾਤਾਰ ਨਿਭਾਈ ਜਾਵੇਗੀ. ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਅਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਸਾਰੇ ਏਸ ਮੁਹਿੰਮ ਦਾ ਹਿੱਸਾ ਬਣੋ. ਤੁਹਾਡੇ ਸਹਿਯੋਗ ਸਦਕਾ ਹੀ ਸੇਵਾ ਲੈ ਰਹੇ ਹਨ ਜੀ ਪਰਮਾਤਮਾ. ਇਸ ਵਿੱਚ ਉਚੇਚੇ ਤੌਰ ਤੇ ਕੌਂਸਲਰ ਸੰਘਾ ਜੀ ਹਰਮੀਤ ਸਿੰਘ ਬੱਬਰ ਜੀ ਸੇਵਾਦਾਰ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਜੀ ਨੇ ਸੰਸਥਾ ਨੂੰ ਬਹੁਤ ਸਨਮਾਨ ਬਖਸ਼ਿਆ. ਸੰਸਥਾ ਦੇ ਮੈਂਬਰ ਜਤਿੰਦਰ ਪਾਲ ਸਿੰਘ, ਗੁਰਪ੍ਰੀਤ ਸਿੰਘ, ਸੰਤੋਸ਼ ਕੁਮਾਰ, ਵਿੱਕੀ ਸਾਹੀ, ਦੀਪਕ ਕੁਮਾਰ, ਹਰਮਿੰਦਰ ਸਿੰਘ, ਜੀ ਐਸ ਧਮੀਜਾ, ਸਤਵਿੰਦਰ ਸਿੰਘ ਟਿੰਕਾ, ਪੁਸ਼ਕਰ, ਦੀਪਾਨਕਸ਼ਾ, ਆਯੁਸ਼, ਸ਼ਿਵਨ ਗੁਰਚਰਨ ਸਿੰਘ, ਦਲੇਰ ਸਿੰਘ, ਕੁਲਵਿੰਦਰ ਸਿੰਘ ਮਨਪਰੀਤ ਸਿੰਘ ਆਦਿ ਹਾਜ਼ਰ ਸਨ. ਪਰਮਾਤਮਾ ਸਾਰੀ ਟੀਮ ਤੋਂ ਏਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਅਤੇ ਚੜਦੀ ਕਲਾ ਬਖਸ਼ਣ ਜਿਉ. ਆਓ ਅਸੀਂ ਸਾਰੇ ਮਿਲ ਕੇ ਮਨੁੱਖਤਾ ਦੀ ਸੇਵਾ ਲਈ ਇਕ ਛੋਟਾ ਜਿਹਾ ਉਪਰਾਲਾ ਸ਼ੁਰੂ ਕਰੀਏ ਅਤੇ ਲੋੜਵੰਦਾਂ ਦੀਆਂ ਅਸੀਸਾਂ ਲੈ ਕੇ ਪਰਮਾਤਮਾ ਦੀ ਅਸੀਸ ਦੇ ਪਾਤਰ ਬਣੀਏ. ਜਿਸ ਕਿਸੇ ਨੂੰ ਵੀ ਫ੍ਰੀ ਬੂਟੇ ਲਗਾਉਣ ਲਈ ਲੋੜ ਹੋਵੇ ਉਹ ਸੰਸਥਾ ਨਾਲ ਸੰਪਰਕ ਕਰੋ ਜੀ