ਜਲੰਧਰ :ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਅੱਜ 8/8/2021 ਨੂੰ 111 ਪੌਦਿਆਂ ਦੀ ਮੁਹਿੰਮ ਹੇਠ ਦੁਸਰੇ ਐਤਵਾਰ ਮਿੱਠਾਪੁਰ ਗ੍ਰਾਊਂਡ ਵਿੱਖੇ ਅਤੇ ਮਿੱਠਾਪੁਰ ਸ਼ਮਸ਼ਾਨਘਾਟ ਸਥਿਤ 111 ਬੂਟੇ ਅੰਬ, ਅਮਰੂਦ, ਜਾਮਨ, ਆਡੂ ਅਤੇ ਆਮਲਾ ਆਦਿ ਦੇ ਬੂਟੇ ਲਗਾਉਣ ਦੀ ਸੇਵਾ ਨਿਭਾਈ ਗਈ. ਪਰਮਾਤਮਾ ਕਿਰਪਾ ਕਰਨ ਬੂਟੇ ਲਗਾਉਣ ਦੇ ਨਾਲ ਬੂਟੇ ਸੰਭਾਲ ਦੀ ਸੇਵਾ ਵੀ ਆਪ ਸਹਾਈ ਹੋ ਕੇ ਲੈਂਦੇ ਰਹਿਣ ਜੋ ਕਿ ਹਰੇਕ ਐਤਵਾਰ ਨੂੰ ਲਗਾਤਾਰ ਨਿਭਾਈ ਜਾ ਰਹੀ ਹੈ . ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਅਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਲਈ ਸਾਰੇ ਏਸ ਮੁਹਿੰਮ ਦਾ ਹਿੱਸਾ ਬਣੋ. ਤੁਹਾਡੇ ਸਹਿਯੋਗ ਸਦਕਾ ਹੀ ਸੇਵਾ ਲੈ ਰਹੇ ਹਨ ਜੀ ਪਰਮਾਤਮਾ. ਇਸ ਵਿੱਚ ਉਚੇਚੇ ਤੌਰ ਤੇ ਮੁਹੱਲੇ ਨਿਵਾਸੀ ਵੀਰਾਂ ਦਾ ਸਹਿਯੋਗ ਮਿਲਿਆ.
ਸੰਸਥਾ ਦੇ ਮੈਂਬਰ ਜਤਿੰਦਰ ਪਾਲ ਸਿੰਘ, ਗੁਰਪ੍ਰੀਤ ਸਿੰਘ, ਸੰਤੋਸ਼ ਕੁਮਾਰ ਸ਼ੀਰਕੇ, ਵਿੱਕੀ ਸਾਹੀ, ਦੀਪਕ ਕੁਮਾਰ, ਹਰਮਿੰਦਰ ਸਿੰਘ, ਜੀ ਐਸ ਧਮੀਜਾ, ਸਤਵਿੰਦਰ ਸਿੰਘ ਟਿੰਕਾ, ਪੁਸ਼ਕਰ, ਦੀਪਾਨਕਸ਼ਾ, ਪੂਜਾ ਆਯੁਸ਼, ਸ਼ਿਵਨ ਗੁਰਚਰਨ ਸਿੰਘ, ਕੁਲਵਿੰਦਰ ਸਿੰਘ ਮਨਪਰੀਤ ਸਿੰਘ ਆਦਿ ਹਾਜ਼ਰ ਸਨ. ਪਰਮਾਤਮਾ ਸਾਰੀ ਟੀਮ ਤੋਂ ਏਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਅਤੇ ਚੜਦੀ ਕਲਾ ਬਖਸ਼ਣ ਜਿਉ. ਆਓ ਅਸੀਂ ਸਾਰੇ ਮਿਲ ਕੇ ਮਨੁੱਖਤਾ ਦੀ ਸੇਵਾ ਲਈ ਇਕ ਛੋਟਾ ਜਿਹਾ ਉਪਰਾਲਾ ਸ਼ੁਰੂ ਕਰੀਏ ਅਤੇ ਲੋੜਵੰਦਾਂ ਦੀਆਂ ਅਸੀਸਾਂ ਲੈ ਕੇ ਪਰਮਾਤਮਾ ਦੀ ਅਸੀਸ ਦੇ ਪਾਤਰ ਬਣੀਏ. ਜਿਸ ਕਿਸੇ ਨੂੰ ਵੀ ਫ੍ਰੀ ਬੂਟੇ ਲਗਾਉਣ ਲਈ ਲੋੜ ਹੋਵੇ ਉਹ ਸੰਸਥਾ ਨਾਲ ਸੰਪਰਕ ਕਰੋ ਜੀ 9115560161. ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਅਪਣਾ ਸਹਿਯੋਗ ਦੇਣ ਦੀ ਕ੍ਰਿਪਾਲਤਾ ਕਰਨੀ ਜੀ.