ਜਾਲੰਧਰ ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਅੱਜ 15 ਅਗਸਤ ਅਜ਼ਾਦੀ ਦੇ ਦਿਹਾੜੇ ਦੇ ਮੌਕੇ ਤੇ ਅੱਜ 222 ਬੂਟੇ ਮਿੱਠਾਪੁਰ ਗ੍ਰਾਊਂਡ ਵਿਚ ਅਤੇ ਬਾਬਾ ਬੁੱਢਾ ਜੀ ਪਾਰਕ 120 ft ਰੋਡ ਅਤੇ ਰਾਮਾ ਮੰਡੀ ਵਿਖੇ ਲਗਾਏ ਅਤੇ ਵੰਡੇ ਗਏ. ਜਿਸ ਵਿਚ ਸਾਡੇ NGO ਦੇ voluonteer ਗੁਰਚਰਨ ਸਿੰਘ, ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਕਮਲਜੀਤ ਸਿੰਘ ਬਰਨਾਲਾ, ਵਿਕਰਮ ਜੀਤ ਸਿੰਘ, ਮਾਨਵ ਖੁਰਾਣਾ, ਸਤਿੰਦਰ ਸਿੰਘ ਟਿੰਕਾ, ਹਰਮਿੰਦਰ ਸਿੰਘ, ਵਿੱਕੀ ਸਹੀ, ਸੰਤੋਸ਼ ਸ਼ਿਰਕ, ਪੁਸ਼ਕਰ, ਦਮਨ ਪ੍ਰੀਤ ਸਿੰਘ, ਕੁਲਜਿੰਦਰ ਸਿੰਘ, ਸ਼ੇਰੂ ਪੂਜਾ, ਅਨੀਤਾ ਅਤੇ ਹੋਰ ਟੀਮ ਨੇ ਸੇਵਾ ਨਿਭਾਈ. ਇਸ ਮੌਕੇ ਤੇ 120 ft ਰੋਡ ਤੇ 15 ਅਗਸਤ ਅਜ਼ਾਦੀ ਦੇ ਦਿਨ MLA ਸੁਸ਼ੀਲ ਕੁਮਾਰ ਰਿੰਕੂ , ਕੁਲਵੰਤ ਸਿੰਘ ਦਾਲਮ ਜਸਬੀਰ ਸਿੰਘ ਤਾਰਾ ਪੈਲੇਸ ਅਤੇ ਸਮੁੱਚੀ ਟੀਮ ਵਲੋਂ ਨੂੰ ਸਨਮਾਨਿਤ ਕੀਤਾ ਗਿਆ. ਅਤੇ ਰਾਮਾ ਮੰਡੀ ਵਿਖੇ ਸਤਿਕਾਰਯੋਗ ਇਕਬਾਲ ਸਿੰਘ ਢੀਂਡਸਾ ਜੀ ਵਲੋਂ NGO ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਅਤੇ ਸੰਸਥਾ ਨਾਲ ਪੁਰਾ ਸਹਿਯੋਗ ਦੇਣ ਲਈ ਕਿਹਾ ਗਿਆ. ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਏਸੇ ਤਰ੍ਹਾਂ ਸੇਵਾ ਲੈਂਦੇ ਰਹਿਣ ਅਤੇ ਸਮੁੱਚੀ ਟੀਮ ਨੂੰ ਚੜਦੀ ਕਲਾ ਬਖਸ਼ਣ ਜਿਉ. ਅਗਰ ਕਿਸੇ ਨੂੰ ਵੀ ਬੂਟੇ ਲਗਾਉਣ ਲਈ ਜ਼ਰੂਰਤ ਹੈ ਤਾਂ ਉਹ ਸੰਸਥਾ ਨਾਲ 9115560161 ਇਸ ਨੰਬਰ ਤੇ ਸੰਪਰਕ ਕਰੋ ਏਹ ਬੂਟੇ ਬਿਲਕੁਲ ਫ੍ਰੀ ਸੇਵਾ ਵਿੱਚ ਦਿੱਤੇ ਜਾਂਦੇ ਹਨ.