ਜਲੰਧਰ :ਆਖਰੀ ਉਮੀਦ ਵੈਲਫੇਅਰ ਸੋਸਾਇਟੀ ਜਲੰਧਰ ਵੱਲੋ ਅੱਜ ਸਿਵਿਲ ਹਸਪਤਾਲ ਜਲੰਧਰ ਵਿਖੇ ਤਕਰੀਬਨ ਪਿਛਲੇ 12 ਦਿਨ ਤੋਂ ਮੋਰਚਰੀ ਵਿੱਚ ਪਈ ਡੈਡ ਬਾਡੀ ਜਿਸ ਦੀ ਇਲਾਜ ਅਧੀਨ ਮੌਤ ਹੋ ਗਈ ਸੀ ਅਤੇ 12 ਦਿਨਾਂ ਬਾਅਦ ਵੀ ਪਹਿਚਾਣ ਨਾਂ ਹੋਣ ਕਾਰਨ ਅਣਪਛਾਤੀ ਲਾਸ਼ ਘੋਸ਼ਿਤ ਹੋਣ ਤੇ ਓਸ ਦੀ ਸਸਕਾਰ ਦੀ ਸੇਵਾ ਹਰਨਾਮ ਦਾਸ ਪੂਰਾ ਸ਼ਮਸ਼ਾਨਘਾਟ ਵਿਖੇ ਨਿਭਾਈ ਗਈ.
ਪਰਮਾਤਮਾ ਕਿਰਪਾ ਕਰਨ ਵਿਛੜੀ ਆਤਮਾ ਨੂੰ ਅਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ.
ਸੰਸਥਾ ਵੱਲੋ ਸੇਵਾ ਨਿਭਾਉਂਦੇ ਹੋਈਆਂ ਗਲਤੀਆਂ ਨੂੰ ਪਰਮਾਤਮਾ ਬਖਸ਼ਣ.
ਇਸ ਮੌਕੇ ਤੇ ਜਤਿੰਦਰ ਪਾਲ ਸਿੰਘ, ਗੁਰਮੀਤ ਸਿੰਘ, ਦਿਲਬਾਗ ਸਿੰਘ, ਹਰਜਿੰਦਰ ਸਿੰਘ, ਜਸਕੀਰਤ ਸਿੰਘ ਜੱਸੀ, ਦੀਪਕ ਰਾਜਪਾਲ, ਹਰਪ੍ਰੀਤ ਸਿੰਘ, ਰਾਹੁਲ ਭਗਤ, ਲਵਲੀਨ, ਅਤੇ ਸਮੁੱਚੀ ਟੀਮ ਨੇ ਸੇਵਾ ਨਿਭਾਈ