
ਜਲੰਧਰ: ਆਖਰੀ ਉਮੀਦ ਵੈੱਲਫੇਅਰ ਸੋਸਾਇਟੀ ਵੱਲੋਂ ਅੱਜ ਜਲੰਧਰ ਵਿੱਚ ਐਮਬੂਲੈਂਸ ਦੀ ਸੇਵਾ ਸ਼ੁਰੂ ਕੀਤੀ ਗਈ ਹੈ। ਕਰੋਨਾ ਦੇ ਚਲਦਿਆ ਬਹੁਤ ਸਾਰੇ ਲੋਕਾਂ ਨੂੰ ਐਮਬੂਲੈਂਸ ਦੀ ਸਰਵਿਸ ਕਾਫੀ ਮਹਿੰਗੀ ਮਿਲ ਰਹੀ ਸੀ ਜਿਸ ਦੇ ਕਰਕੇ ਆਖਰੀ ਉਮੀਦ ਵੈੱਲਫੇਅਰ ਸੋਸਾਇਟੀ ਵਲੋਂ ਐਮਬੂਲੈਂਸ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਇਸ ਮੌਕੇ ਦੇ ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਮੁੱਖ ਰੂਪ ਵਿਚ ਸ਼ਿਰਕਤ ਕਰਕੇ ਐਮਬੂਲੈਂਸ ਸੇਵਾ ਦਾ ਉਦਘਾਟਨ ਕੀਤਾ ਗਿਆ, ਇਸ ਮੌਕੇ ਆਖਰੀ ਉਮੀਦ ਵੈੱਲਫੇਅਰ ਸੋਸਾਇਟੀ ਤੋਂ ਜਤਿੰਦਰਪਾਲ ਸਿੰਘ, ਯਾਦਵਿੰਦਰ ਸਿੰਘ ਰਾਣਾ, ਦਲੇਰ ਸਿੰਘ, ਗੁਰਚਰਨ ਸਿੰਘ, ਕੁਲਵਿੰਦਰ ਸਿੰਘ ਜੱਸ, ਗੁਰਪ੍ਰੀਤ ਸਿੰਘ, ਹਰਮਿੰਦਰ ਸਿੰਘ, ਵਿੱਕੀ ਸਾਹੀ, ਦੀਪਕ ਰਾਜਪਾਲ, ਮਨਪ੍ਰੀਤ ਸਿੰਘ, ਵੈਭਵ ਦੁੱਗਲ, ਅਮਨਦੀਪ ਨਾਗੀ, ਤਰੁਨਦੀਪ ਸਿੰਘ, ਜਸਪਾਲ ਸਿੰਘ ਡਾਵਰ, ਹਰਪ੍ਰੀਤ ਸਿੰਘ ਤੇ ਕਈ ਹੋਰ ਪਤਵੰਤੇ ਸੱਜਣ ਸ਼ਾਮਿਲ ਸਨ।