ਭਾਰਤ ਸਰਕਾਰ ਵਲੌਂ ਆਯੋਜਿਤ ਭਾਰਤ ਦੀ ਆਜਾਦੀ ਦੀ 75 ਸਾਲਾ ਵਰੇ੍ਹਗਢ ਆਜਾਦੀ ਦੀ
“ਅੰਮ੍ਰਿਤ ਮਹਾਂਉਤਸਵ” ਅਧੀਨ ਸਭਿਆਚਾਰਕ ਮਾਮਲੇ , ਪੁਰਾਤੱਤਵ ਅਤੇ ਅਜਾਇਬਘਰ
ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਨੁੰਸਾਰ ਮੇਹਰ ਚੰਦ ਪੋਲੀਟੈਕਨਿਕ ਕਾਲਜ (ਜਲੰਧਰ)
ਦੇ ਪਿੰ੍ਰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਨੁੰਮਾਈ ਹੇਠ ਵਿੱਦਿਆਰਥੀਆਂ ਦੇ ਲੇਖ ਲਿਖਣ
ਦੇ ਆਨਲਾਇੰਨ ਮੁਕਾਬਲੇ ਕਰਵਾਏ ਗਏ।ਕਾਲਜ ਦੇ ਖੇਡ ਵਿਭਾਗ ਦੇ ਮੁੱਖੀ ਸ਼੍ਰੀ ਦਿਲਦਾਰ
ਸਿੰਘ ਰਾਣਾ, ਕਸ਼ਮੀਰ ਕੁਮਾਰ ਦੇ ਨਾਲ ਕਾਲਜ ਦੇ ਸਾਮੁਹਿਕ ਵਿਭਾਗ ਮੁੱਖੀਆ ਅਤੇ
ਸਟਾਫ਼ੳਮਪ; ਦੇ ਉਪਰਾਲੇ ਸਦਕਾ ਦੇਸ਼ ਭਗਤੀ ਨੂੰ ਸਮ੍ਰਪਿਤ ਆਨਲਾਇੰਨ ਲੇਖ ਲਿਖਣ ਦੇ
ਮੁਕਾਬਲੇ ਵਿੱਚ (ਈ.ਸੀ.ਈ ਵਿਭਾਗ) ਦੀ ਨੈਸੀਂ ਚੋਪੜਾ ਨੇ ਪਹਿਲਾ, (ਕਪਿਊਟਰ ਵਿਭਾਗ) ਦੀ
ਰੈਂਸੀ ਨੇ ਦੂਸਰਾ, (ਇਲੈਕਟ੍ਰੀਕਲ ਵਿਭਾਗ) ਦੇ ਪਾਰਸ ਕੁਮਾਰ ਅਤੇ ਰਿਸ਼ਬ ਅਗਰਵਾਲ ਨੇ
ਤੀਸਰਾ ਸਥਾਨ ਪਾਪ੍ਰਤ ਕੀਤਾ।ਇਸ ਮੁਕਾਬਲੇ ਵਿੱਚ 35 ਵਿੱਦਿਆਰਥੀਆਂ ਨੇ ਭਾਗ
ਲਿਆ।ਜਿੱਥੇ ਸ਼੍ਰੀ ਵਿਕ੍ਰਮਜੀਤ ਸਿੰਘ, ਸ਼੍ਰੀ ਅਰਵਿੰਦ ਦੱਤਾ ਅਤੇ ਸ਼੍ਰੀ ਗਗਨਦੀਪ ਨੇ ਇਸ
ਮੁਕਾਬਲੇ ਦੀ ਕੌਆਰਡੀਨੇਸ਼ਨ ਕੀਤੀ ਉੱਥੇ ਮੈਡਮ ਮੰਜੂ ਮਨਚੰਦਾ (ਮੁੱਖੀ ਵਿਭਾਗ
ਅਪਲਾਈਡ ਸਾਇੰਸ), ਮੈਡਮ ਪ੍ਰਤੀਭਾ ਅਤੇ ਮੈਡਮ ਅੰਜੂ ਜੀ ਨੇ ਜੱਜਾਂ ਦੀ ਭੁਮੀਕਾ
ਨਿਭਾਈ।ਇਸ ਮੁਕਾਬਲੇ ਵਿਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਅਤੇ ਹਿੱਸਾ ਲੈਣ ਵਾਲੇ
ਵਿੱਦਿਆਰਥੀਆਂ ਨੂੰ ਵਧਾਈ ਦਿੰਦਿਆਂ ਮਾਣਯੋਗ ਪਿੰ੍ਰਸੀਪਲ ਡਾ. ਜਗਰੂਪ ਸਿੰਘ ਜੀ ਨੇ
ਕਿਹਾ ਕਿ ਸਰਕਾਰ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਨਾਲ ਜਿੱਥੇ ਅਸੀਂ ਆਪਣੇ ਦੇਸ਼ ਭਗਤਾਂ
ਨੂੰ ਯਾਦ ਕਰ ਕੇ ਨਿੱਘੀ ਸ਼ਰਧਾਂਜਲੀ ਦੇ ਰਹੇ ਹਾਂ ਉਥੇ ਇਸ ਨਾਲ ਨਵੀਂ ਪੀੜ੍ਹੀ ਨੂੰ
ਜਾਗਰੂਕ ਕਰਕੇ ਉਨ੍ਹਾਂ ਵਿੱਚ ਦੇਸ਼ ਦੀ ਭਗਤੀ ਦਾ ਜਜਬਾ ਭਰਿਆ ਜਾਵੇਗਾ। ਇਥੇ ਵਰਣਨਯੋਗ
ਹੈ ਕਿ ਸਾਲ ਭਰ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ਵਿੱਚ ਕਾਲਜ ਦੇ ਵੱਡੀ ਤਦਾਦ ਵਿੱਚ
ਵਿੱਦਿਆਰਥੀਆਂ ਵਲੋਂ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਜਾ ਰਹੀ ਹੈ।