ਜਲੰਧਰ :- ਭਾਰਤ ਸਰਕਾਰ ਦੇ “ਹੁੰਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੌਂ
ਤਕਨੀਕੀ ਸਿੱਖਿਆ ਅਤੇ ਜਾਗਰੂਕਤਾ ਰਾਹੀ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ
ਚੁੱਕਣ ਵਾਲੀ ਸੀ.ਡੀ.ਟੀ.ਪੀ. ਸਕੀਮ ਦੇ ਤਹਿਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ
ਰਹਿਨੁੰਮਾਈ ਅਤੇ ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਆਰਡੀਨੇਟ੍ਰ ਦੀ ਯੋਗ
ਅਗਵਾਈ ਵਿੱਚ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ
ਵਲੌਂ ਇੱਕ “ਗੋਬਰ ਗੈਸ ਪਲਾਂਟ” ਦਾ ਸ੍ਰਵੇਖਣ ਕੀਤਾ ਗਿਆ।ਇਸ ਸਬੰਧ ਵਿੱਚ
ਸੀ.ਡੀ.ਟੀ.ਪੀ. ਦੀ ਟੀਮ ਨੇ ਮਹਿੰਦਰ ਸਿੰਘ ਸਪੁੱਤਰ ਸ਼ਿਵ ਸਿੰਘ (ਪਿੰਡ ਬਿਆਸ,
ਜਲੰਧਰ) ਦੇ ਫਾਰਮ ਹਾਉਸ ਦਾ ਦੌਰਾ ਕੀਤਾ, ਜਿੱਥੇ ਇੱਕ ਦੀਨਬੰਦੂ ਗੋਬਰ
ਗੈਸ ਪਲਾਂਟ ਸਥਾਪਿੱਤ ਹੈ।ਇਸ ਪਲਾਂਟ ਤੋਂ ਜਿੱਥੇ ਉਨ੍ਹਾਂ ਨੂੰ ਭੋਜਨ
ਪਕਾਉਣ ਵਾਸਤੇ ਗੈਸ ਪ੍ਰਾਪਤ ਹੁੰਦੀ ਹੈ ਉੱਥੇ ਇਸ ਤੋਂ ਬਣਦੀ ਖਾਦ
ਖੇਤਾਂ ਲਈ ਸਹਾਇਕ ਸਿੱਧ ਹੁੰਦੀ ਹੈ।ਇਸ ਗੈਸ ਦਾ ਮੱਠਾ ਸੇਕ ਹੋਣ ਕਰਕੇ
ਭੋਜਨ ਸੁਵਾਦਲਾ ਅਤੇ ਪੌਸ਼ਟਿੱਕ ਬਣਦਾ ਹੈ, ਤਿਆਰ ਹੋਈ ਖਾਦ ਖੇਤਾਂ ਦੀ
ਮਿੱਟੀ ਨੂੰ ਉਪਜਾਉ ਅਤੇ ਸਿਹਤਮੰਦ ਬਣਾਉਦੀਂ ਹੈ।ਪ੍ਰੋ. ਕਸ਼ਮੀਰ
ਕੁਮਾਰ ਇੰਟ੍ਰਨਲ ਕੋਆਰਡੀਨੇਟ੍ਰ ਜੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਜੈਵਿਕ
ਖਾਦ ਦੀ ਪੈਦਾਵਾਰ ਅਨਾਜ, ਫ਼ਲ ਅਤੇ ਸਬਜੀਆਂ ਅੰਤਰ-ਰਾਸ਼ਟਰੀ ਮੰਡੀ ਦੇ ਮਾਪ
ਦੰਡ ਪੂਰੇ ਕਰਦੀਆਂ ਹਨ ਅਤੇ ਜੈਵਿਕ ਚਾਰਾ ਖਾਣ ਵਾਲ੍ਹੇ ਪਸ਼ੂਆਂ ਦਾ ਦੁੱਧ
ਵਧੇਰੇ ਗੁਣਕਾਰੀ ਅਤੇ ਰੋਗਰਹਿਤ ਹੁੰਦਾ ਹੈ।ਉਨ੍ਹਾਂ ਕਿਹਾ ਕਿ ਜਿੱਥੇ
ਮਹਿੰਗੀਆ ਖਾਦਾਂ ਅਤੇ ਕੀੜੇ ਮਾਰ ਦਵਾਈਆਂ ਤੋਂ ਕਿਸਾਨਾਂ ਨੂੰ
ਛੁਟਕਾਰਾ ਮਿਲਦਾ ਹੈ, ਉੱਥੇ ਆਤਮ ਨਿਰਭਰਤਾ ਵਧਣ ਨਾਲ ਆਰਥਿਕ ਬੋਝ
ਘਟਦਾ ਹੈ।ਇਸ ਤਕਨੀਕ ਨਾਲ ਪਸ਼ੂਆਂ ਦੇ ਮਲ੍ਹ-ਮੂਤਰ ਅਤੇ ਫ਼ਸਲਾਂ ਦੀ ਰਹਿੰਦ-
ਖੂੰਹਦ ਤੋਂ ਨਿਯਾਤ ਮਿਲਦੀ ਹੈ।ਕਿਸਾਨ ਆਪਣੀਆਂ ਲਹਿ-ਲਹਰਾਉਂਦੀਆਂ
ਅਤੇ ਵੰਨ-ਸੁਵੰਨੀਆਂ ਫ਼ਸਲਾਂ ਦਾ ਆਨੰਦ ਮਾਣਦੇ ਹਨ। ਇਸ ਤਕਨੀਕ ਨੂੰ
ਪ੍ਰਚਾਰਣ ਲਈ ਵਿਕ੍ਰਮਜੀਤ ਸਿੰਘ, ਅਰਵਿੰਦ ਦੱਤਾ ਅਤੇ ਗਗਨਦੀਪ ਦਾ
ਖਾਸ ਸਹਿਯੋਗ ਰਿਹਾ।ਜਿੱਥੇ ਕਿਸਾਨ ਮੋਹਿੰਦਰ ਸਿੰਘ ਜੀ ਦੇ ਪਰਿਵਾਰ ਨੇ ਸੇਵਾ-
ਭਾਵਨਾ ਨਾਲ ਟੀਮ ਦਾ ਨਿੱਘਾ ਸਵਾਗਤ ਕੀਤਾ ਉੱਥੇ ਮੈਡਮ ਨੇਹਾ (ਸੀ. ਡੀ.
ਕੰਸਲਟੈਂਟ), ਅਖਿਲ ਭਾਟੀਆ (ਜੂਨੀਅਰ ਕੰਸਲਟੈਂਟ) ਮਨੋਜ ਕੁਮਾਰ ਅਤੇ ਸੁਰੇਸ਼
ਕੁਮਾਰ ਇਸ ਲਾਹੇਬੰਦ ਤਕਨੀਕ ਨੂੰ ਕਿਸਾਨਾਂ ਤੱਕ ਪਹਿਚਾਉਣ ਵਿੱਚ ਸਫ਼ਲ
ਹੋਏ।