ਜਲੰਧਰ:  ਆਮ ਆਦਮੀ ਪਾਰਟੀ ਦੀ ਆਗੂ ਅਨਮੋਲ ਗਗਨ ਮਾਨ ਨੇ ਸੰਵਿਧਾਨ ਬਾਰੇ ਗਲਤ ਟਿੱਪਣੀਆਂ ਕਰਕੇ ਬਾਬਾ ਸਾਹਿਬ ਡਾ: ਭੀਮ ਰਾਉ ਅੰਬੇਡਕਾਰ ਜੀ ਦਾ ਅਪਮਾਨ ਕੀਤਾ ਹੈ ਜਿਸ ਕਰਕੇ ਅੱਜ ਹਲਕਾ ਜਲੰਧਰ ਕੈਂਟ ਵਿੱਖੇਬੀਐਸਪੀ ਅਤੇ ਸ੍ਰੋਮਣੀ ਅਕਾਲੀ ਦਲ ਵੱਲੋ ਸਾਂਝੇ ਤੌਰ ਤੇ ਧਰਨਾ ਰਾਮਾ ਮੰਡੀ ਚੌਕ ਵਿੱਖੇ ਲਗਾਇਆ ਗਿਆ ,ਜਿਸ ਦੀ ਅਗਵਾਈ ਸ ਸਰਬਜੀਤ ਸਿੰਘ ਮੱਕੜ ਹਲਕਾ ਇੰਚਾਰਜ ਜਲੰਧਰ ਕੈਂਟ ਅਤੇ ਬਹੁਜਨ ਸਮਾਜ ਪਾਰਟੀ ਦੀ ਸੀਨੀਅਰ ਲੀਡਰ ਸ਼ਿਪ ਨੇ ਕੀਤੀ, ਇੰਸ ਮੌਕੇ ਅਨਮੋਲ ਗਗਨ ਮਾਨ ਦਾ ਪੁਤਲਾ ਸਾੜਿਆ ਗਿਆ ,ਸ ਮੱਕੜ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਅਨਮੋਲ ਗਗਨ ਮਾਨ ਨੂੰ ਆਮ ਆਦਮੀ ਪਾਰਟੀ ਚੋ ਬਰਖਾਸਤ ਕੀਤਾ ਜਾਵੇ ਅਤੇ 295 ਏ ਦੇ ਤਹਿਤ ਬੀਬਾ ਮਾਨ ਉਪਰ ਪਰਚਾ ਦਰਜ ਕੀਤਾ ਜਾਵੇ ,ਇਸ ਮੌਕੇ ਸੋਮ ਪ੍ਰਕਾਸ਼ ਸੋਮਾ, ਮੁੱਖ ਸੇਵਾਦਾਰ ਬਹੁਜਨ ਸਮਾਜ ਪਾਰਟੀ ,ਹਲਕਾ ਜਲੰਧਰ ਕੈਂਟ, ਡਾ. ਸੁਖਬੀਰ ਸਿੰਘ ਸਲਾਰਪੁਰ,ਸੁਖਮਿੰਦਰ ਸਿੰਘ ਰਾਜਪਾਲ, ਸੁਰਿੰਦਰ ਸਿੰਘ ਮਿਨਹਾਸ,ਇੰਦਰਜੀਤ ਸਿੰਘ ਸੋਨੂੰ, ਗਗਨਦੀਪ ਸਿੰਘ ਗੱਗੀ, ਪਰਮਜੀਤ ਸਿੰਘ ਮਰਵਾਹਾ, ਰਾਜਿੰਦਰ ਕੁਮਾਰ,ਰੋਬਿਨ ਕਨੋਜਿਆ ਮਿੱਠਾਪੁਰ,ਬਲਵਿੰਦਰ ਸਿੰਘ ਦੀਵਾਲੀ,ਰਾਜੇਸ਼ ਕੁਮਾਰ ਬਿੱਟੂ, ਸ ਅਜਮੇਰ ਸਿੰਘ,ਵਿੱਕੀ ਗੁਜਰਾਲ, ਆਦਿ ਹਾਜ਼ਿਰ ਸਨ