ਸੁੁਮੇਧ ਸੈਣੀ ਜਿਸ ਨੂੰ ਪੰਜਾਬ ਦੇ ਹਜ਼ਾਰਾਂ ਸਿੱਖਾਂ ਦਾ ਕਾਤਲ ਸਮਝਿਆ ਜਾਂਦਾ ਹੈ ਜਿਸ ਤੇ ਬੇਅਦਬੀ ਅਤੇ ਗੋਲੀ ਕਾਂਡ ਵਿਚ ਸ਼ਮੂਲੀਅਤ ਦੇ ਦੋਸ਼ ਲੱਗੇ ਹਨ ਜਿਸ ਤੇ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ ਹਨ ਤੇ ਇਸ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੀਪਕ ਬਾਜਪਾਈ ਜੋ ਕਿ ਕੇਜਰੀਵਾਲ ਦੇ ਬਹੁਤ ਨਜ਼ਦੀਕੀ ਨੇ ਉਸ ਨੇ ਸੁਮੇਧ ਸੈਣੀ ਨੂੰ ਜ਼ਮਾਨਤ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਉਸ ਨੂੰ ਆਪਣਾ ਹੀਰੋ ਦੱਸਿਆ ਹੈ ਅਤੇ ਭਾਈ ਜਗਤਾਰ ਸਿੰਘ ਹਵਾਰਾ ਖ਼ਿਲਾਫ਼ ਗ਼ਲਤ ਸ਼ਬਦ ਵਰਤੇ ਹਨ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਕੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਫਿਰਕੂ ਰਾਜਨੀਤੀ ਕਰਨਾ ਚਾਹੁੰਦੀ ਹੈ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤੇਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ ਹਰਪ੍ਰੀਤ ਸਿੰਘ ਨੀਟੂ ਪਰਮਿੰਦਰ ਸਿੰਘ ਦਸਮੇਸ਼ ਨਗਰ ਸਤਪਾਲ ਸਿੰਘ ਸਿਦਕੀ ਵਿੱਕੀ ਖਾਲਸਾ ਬਸਤੀ ਮਿੱਠੂ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਸਿੱਖ ਤਾਲਮੇਲ ਕਮੇਟੀ ਇੱਕ ਨਿਰੋਲ ਧਾਰਮਿਕ ਜਥੇਬੰਦੀ ਹੈ। ਪਰ ਸਿੱਖੀ ਦੇ ਦੁਸ਼ਮਣਾਂ ਦੀਆਂ ਵਡਿਆਈਆਂ ਕਰਨ, ਜਗਤਾਰ ਸਿੰਘ ਹਵਾਰਾ ਦੇ ਖ਼ਿਲਾਫ਼ ਬੇਹੂਦਾ ਭਾਸ਼ਾ ਦਾ ਇਸਤੇਮਾਲ ਕਰਨ, ਸਿੱਖ ਕੌਮ ਦੇ ਜ਼ਖ਼ਮਾਂ ਤੇ ਨਮਕ ਛਿੜਕਣ ਅਤੇ ਸੁੁਮੇਧ ਸੈਣੀ ਨੂੰ ਹੀਰੋ ਦਸੱਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਉਕਤ ਆਗੂਆਂ ਨੇ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਆਪ ਆਗੂ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਨੂੰ ਦੀਪਕ ਬਾਜਪਾਈ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਅਪੀਲ ਕੀਤੀ ਹੈ ਜੇ ਇਹਨਾ ਆਗੂਆਂ ਨੇ ਦੀਪਕ ਬਾਜਪਾਈ ਬਾਰੇ ਆਪਣਾ ਸਟੈਂਡ ਸਪੱਸ਼ਟ ਨਾ ਕੀਤਾ ਤਾਂ ਸਿੱਖ ਤਾਲਮੇਲ ਕਮੇਟੀ ਆਪ ਆਗੂਆਂ ਦਾ ਜਲੰਧਰ ਆਉਣ ਤੇ ਉਨ੍ਹਾਂ ਖ਼ਿਲਾਫ਼ ਰੋਸ ਮੁਜ਼ਾਹਰੇ ਕਰੇਗੀ। ਇਸ ਮੌਕੇ ਹੋਰਨਾਂ ਤੋ ਇਲਾਵਾ ਹਰਪ੍ਰੀਤ ਸਿੰਘ ਸੋਨੂੰ ਗੁਰਜੀਤ ਸਿੰਘ ਸਤਨਾਮੀਆ ਹਰਵਿੰਦਰ ਸਿੰਘ ਚਿਟਕਾਰਾ ਹਰਪਾਲ ਸਿੰਘ ਪਾਲੀ ਚੱਢਾ ਪ੍ਰਭਜੋਤ ਸਿੰਘ ਖਾਲਸਾ ਅਮਨਦੀਪ ਸਿੰਘ ਬੱਗਾ ਹਰਪ੍ਰੀਤ ਸਿੰਘ ਰੋਬਿਨ ਗੁਰਦੀਪ ਸਿੰਘ ਲੱਕੀ ਲਖਵੀਰ ਸਿੰਘ ਲੱਕੀ ਮਨਮਿੰਦਰ ਸਿੰਘ ਭਾਟੀਆ ਹਰਜੀਤ ਸਿੰਘ ਬਾਬਾ ਸੰਨੀ ਓਬਰਾਏ ਜਤਿੰਦਰ ਸਿੰਘ ਕੋਹਲੀ ਅਰਵਿੰਦਰ ਸਿੰਘ ਬਬਲੂ ਸੋਨੂੰ ਪੇੰਟਰ ਆਦਿ ਹਾਜਿਰ ਸਨ।