ਫਗਵਾੜਾ 1 ਜਨਵਰੀ (ਸ਼ਿਵ ਕੋੜਾ) ਆਮ ਆਦਮੀ ਪਾਰਟੀ ਫਗਵਾੜਾ ਨਗਰ ਨਿਗਮ ਚੋਣਾਂ ‘ਚ ਪੂਰੇ ਪੰਜਾਹ ਵਾਰਡਾਂ ‘ਤੇ ਚੋਣ ਲੜੇਗੀ ਅਤੇ ਜਿੱਤ ਪ੍ਰਾਪਤ ਕਰੇਗੀ। ਇਹ ਗੱਲ ਆਮ ਆਦਮੀ ਪਾਰਟੀ ਜਿਲ੍ਹਾ ਕਪੂਰਥਲਾ ਦੇ ਸਕੱਤਰ ਪਿ੍ਰੰਸੀਪਲ ਨਿਰਮਲ ਸਿੰਘ (ਰਿਟਾ.) ਨੇ ਕਹੀ। ਉਹ ਫਗਵਾੜਾ ‘ਚ ਆਯੋਜਿਤ ਸਰਕਲ ਇੰਚਾਰਜਾਂ ਅਤੇ ਬਲਾਕ ਪ੍ਰਧਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸੀ। ਉਹਨਾਂ ਕਿਹਾ ਕਿ ਹਰ ਵਾਰਡ ‘ਚ ਸਾਫ ਸੁਥਰੇ ਅਕਸ ਵਾਲੇ ਉਮੀਦਵਾਰ ਖੜੇ ਕੀਤੇ ਜਾਣਗੇ। ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਪੁੱਜੇ ਲੋਕਸਭਾ ਹਲਕਾ ਹੁਸ਼ਿਆਰਪੁਰ ਦੇ ਕੇਂਦਰੀ ਅਬਜਰਵਰ ਅਭਿਸ਼ੇਕ ਰਾਏ ਨੇ ਪਿੰਡ ਪੱਧਰ ਤੇ 11 ਮੈਂਬਰੀ ਅਤੇ ਬਲਾਕ ਪੱਧਰ ਤੇ 21 ਮੈਂਬਰੀ ਕਮੇਟੀ ਕਰਨ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਨਗਰ ਨਿਗਮ ਚੋਣਾਂ ਤੋਂ ਬਾਅਦ 2020 ਦੀਆਂ ਪੰਜਾਬ ਵਿਧਾਨਸਭਾ ਲਈ ਹੋਣ ਵਾਲੀਆਂ ਚੋਣਾਂ ਦੀ ਤਿਆਰੀ ਸ਼ੁਰੂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਪਾਰਟੀ ਜਮੀਨੀ ਪੱਧਰ ਤੇ ਸੰਗਠਨ ਤਿਆਰ ਕਰ ਰਹੀ ਹੈ। ਜਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਨੇ ਰਵਾਇਤੀ ਪਾਰਟੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਬਿਨਾਂ ਸ਼ਰਾਬ ਜਾਂ ਪੈਸੇ ਦਾ ਲਾਲਚ ਦਿੱਤੇ ਇਕ ਵੀ ਸੀਟ ਜਿੱਤ ਕੇ ਦਿਖਾਉਣ। ਇਸ ਮੌਕੇ ਈਵੇਂਟ ਮੈਨੇਜਰ ਕੁਲਵਿੰਦਰ ਸਿੰਘ ਚਾਹਲ, ਸੋਸ਼ਲ ਮੀਡੀਆ ਇੰਚਾਰਜ ਮੈਡਮ ਲਲਿਤ ਮਦਾਨ, ਬਲਾਕ ਪ੍ਰਧਾਨ ਯਾਦਵਿੰਦਰ ਹੈਰੀ, ਤਜਿੰਦਰ ਰਾਮ, ਗੁਰਵਿੰਦਰ ਸਿੰਘ, ਰਾਜੇਸ਼ ਕੌਲਸਰ, ਹਰਜਿੰਦਰ ਸਿੰਘ ਵਿਰਕ, ਸੁਸ਼ੀਲ ਸ਼ਰਮਾ, ਡਾ. ਜਤਿੰਦਰ ਪਰਹਾਰ, ਮਹਿੰਦਰ ਸਿੰਘ, ਭੁਪਿੰਦਰ ਸਿੰਘ, ਡਾ. ਜੇ.ਐਸ. ਵਿਰਕ, ਅਮਰੀਕ ਸਿੰਘ ਤੋਂ ਇਲਾਵਾ ਸਾਰੇ ਸਰਕਲ ਇੰਚਾਰਜ ਤੇ ਬਲਾਕ ਪ੍ਰਧਾਨ ਹਾਜਰ ਸਨ।