ਅੰਮ੍ਰਿਤਸਰ,5 ਅਕਤੂਬਰ ( )- ਜਿਲ੍ਹਾ ਸਿੱਖਿਆ ਦਫਤਰ ਅੰਮ੍ਰਿਤਸਰ ਦੀ ਵੱਡੀ ਲਾਪਰਵਾਹੀ ਕਰਕੇ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ‘ਚ ਪਿਛਲੇ ਲੰਮੇ ਸਮੇਂ ਤੋਂ 225 ਤੋਂ ਵੱਧ ਖਾਲੀ ਹੋ ਗਈਆਂ ਹੈੱਡਟੀਚਰ /ਸੈੰਟਰ ਹੈੱਡਟੀਚਰ ਦੀਆਂ ਪੋਸਟਾਂ ਤੇ ਪ੍ਰਮੋਸ਼ਨਾਂ ਨਾ ਕਰਨ ਦੀ ਕੀਤੀ ਜਾ ਰਹੀ ਬੱਜਰ ਗਲਤੀ ਦੇ ਰੋਸ ਵੱਜੋਂ ਈ.ਟੀ.ਯੂ.ਵੱਲੋਂ ਚੱਲ ਰਹੀ ਲੜੀਵਾਰ ਭੁੱਖ ਹੜਤਾਲ ਦੇ ਅੱਜ 40ਵੇਂ ਦਿਨ ਅਜਨਾਲਾ-1 ਅਤੇ ਅੰਮ੍ਰਿਤਸਰ – 4 ਦੇ ਆਗੂਆਂ ਨੇ ਭੁੱਖ ਹੜਤਾਲ ਤੇ ਬੈਠ ਕੇ ਜ਼ਿਲ੍ਹਾ ਸਿੱਖਿਆ ਦਫਤਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
ਭੁੱਖ ਹੜਤਾਲ ਕੈਂਪ ‘ਚ ਇਕੱਤਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਆਗੂ ਗੁਰਿੰਦਰ ਸਿੰਘ ਘੁੱਕੇਵਾਲੀ,ਸਰਬਜੋਤ ਸਿੰਘ ਵਿਛੋਆ,ਸਤਬੀਰ ਸਿੰਘ ਕਾਹਲੋਂ,ਗੁਰਮੁੱਖ ਸਿੰਘ ਕੌਲੋਵਾਲ ਨੇ ਕਿਹਾ ਕਿ ਜਿਲ੍ਹਾ ਸਿੱਖਿਆ ਦਫਤਰ ਦੀ ਵੱਡੀ ਅਣਗਹਿਲੀ ਕਰਕੇ ਪਿਛਲੇ ਸਮੇਂ ਤੋ ਅਧੂਰੇ ਤੇ ਗਲਤ ਰਿਕਾਰਡ ਨੂੰ ਆਖਰਕਾਰ ਈ.ਟੀ.ਯੂ. ਦੇ ਆਗੂਆਂ ਨੇ ਦਫ਼ਤਰੀ ਅਮਲੇ ਦਾ ਛੁੱਟੀਆਂ ‘ਚ ਵੀ ਸਹਿਯੋਗ ਕਰਕੇ ਮੁਕੰਮਲ ਕਰਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹੇ ਵੱਡੇ ਪੱਧਰ ਤੇ ਰਿਕਾਰਡ ਅਧੂਰਾ ਸੀ, ਇਸਨੂੰ ਮੁਕੰਮਲ ਕਰਨ ਲਈ ਵੱਖ-ਵੱਖ ਸ਼ਖਸ਼ੀਅਤਾ ਵੱਲੋ ਲੜੀਂਦਾ ਰਿਕਾਰਡ ਮੁਹੱਈਆ ਕਰਨ ਲਈ ਜਿਸ ਤਰ੍ਹਾਂ ਸਹਿਯੋਗ ਦਿੱਤਾ,ਜੇਕਰ ਅਜਿਹਾ ਹੁੰਦਾ ਤਾਂ ਜਿਲ੍ਹਾ ਦਫਤਰ ਆਪਣੇ ਪੱਧਰ ਕਦੇ ਵੀ ਰਿਕਾਰਡ ਪੂਰਾ ਨਹੀਂ ਸੀ ਕਰ ਸਕਦਾ। ਸੂਬਾ ਆਗੂ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਸਿੱਖਿਆ ਸਕੱਤਰ ਪੰਜਾਬ ਨਾਲ ਹੋਈ ਜਥੇਬੰਦੀ ਦੀ ਗੱਲਬਾਤ ਤੋਂ ਵੀ ਜਾਣੂ ਕਰਾਉਦਿਆਂ ਕਿਹਾ ਕਿ ਸਿਖਿਆ ਸਕੱਤਰ ਵੱਲੋਂ ਡੀ ਪੀ ਆਈ.(ਐਲੀ) ਨੂੰ ਵੀ ਆਦੇਸ਼ ਜਾਰੀ ਕਰਦਿਆਂ ਜਲਦ ਪ੍ਰਮੋਸ਼ਨਾ ਕਰਾਉਣ ਬਾਰੇ ਕਿਹਾ ਹੈ। ਉਨ੍ਹਾਂ ਕਿਹਾ ਕਿ ਸੀਨੀਆਰਤਾ ਮੁਕੰਮਲ ਹੋ ਜਾਣ ਬਾਅਦ ਹੁਣ ਜਿਲਾ ਸਿਖਿਆ ਅਫਸਰ ਨੈਤਿਕ ਤੌਰ ਤੇ ਫ਼ਰਜ਼ ਬਣਦਾ ਹੈ ਕਿ ਉਹ ਜਲਦ ਤੋਂ ਜਲਦ ਅਧਿਆਪਕਾ ਦੇ ਹੱਥਾਂ ‘ਚ ਆਰਡਰ ਦੇਣ ਲਈ ਤੁਰੰਤ ਅਗਲੇਰੀ ਲੋੜੀਂਦੀ ਕਾਰਵਾਈ ਮੁਕੰਮਲ ਕਰੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪ੍ਰਮੋਸ਼ਨਾਂ ਦੇ ਆਰਡਰ ਹੱਥ ‘ਚ ਨਾ ਆਉਣ ਤੱਕ ਈ.ਟੀ.ਯੂ. ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਇਹ ਵੀ ਫ਼ੈਸਲਾ ਕੀਤਾ ਹੈ ਕਿ ਇਸ ਸੰਘਰਸ਼ ‘ਚ ਹਰ ਪੱਖ ਤੋਂ ਸਾਥ ਦੇਣ ਵਾਲਿਆਂ ਦਾ ਸਮਾਂ ਆਉਣ ਤੇ ਸਨਮਾਨ ਕੀਤਾ ਜਾਵੇਗਾ।
ਅੱੱਜ ਭੁੱਖ ਹੜਤਾਲ ਤੇ ਬੈਠਣ ਵਾਲਿਆਂ ‘ਚ ਗੁਰਿੰਦਰ ਸਿੰਘ ਘੁੱਕੇਵਾਲੀ, ਸਤਬੀਰ ਸਿੰਘ ਕਾਹਲੋਂ,ਗੁਰਮੁੱਖ ਸਿੰਘ ਕੌਲੋਵਾਲ,ਸਰਬਜੋਤ ਸਿੰਘ ਵਿਛੋਆ, ਬਿਕਰਮ ਸਿੰਘ ਮਟੀਆ,ਗੁਰਪ੍ਰੀਤ ਸਿੰਘ ਭੱਖਾ,ਨਰਿੰਦਰ ਸਿੰਘ ਅਟਾਰੀ, ਕੰਵਰਸਰਤਾਜ ਸਿੰਘ,ਸੁਖਦੀਪ ਸਿੰਘ, ਜਗਦੀਪ ਸਿੰਘ ਭੋਏਵਾਲੀ,ਮਨਜਿੰਦਰ ਸਿੰਘ,ਜਸਵਿੰਦਰਪਾਲ ਸਿੰਘ ਚਮਿਆਰੀ,ਦਲਜੀਤ ਸਿੰਘ ਜਗਦੇਵ ਕਲਾਂ,ਬਲਦੇਵ ਸਿੰਘ ਜਗਦੇਵ ਕਲਾਂ,ਜਗਦੀਸ਼ ਸਿੰਘ ਚਮਿਆਰੀ ਆਦਿ ਸ਼ਾਮਿਲ ਸਨ ।