ਫਗਵਾੜਾ 30 ਦਸੰਬਰ (ਸ਼ਿਵ ਕੋੜਾ) ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਫਗਵਾੜਾ ਸ਼ਾਖਾ ਵਲੋਂ ਐਸ.ਪੀ. ਫਗਵਾੜਾ ਮਨਵਿੰਦਰ ਸਿੰਘ ਅਤੇ ਡੀ.ਐਸ.ਪੀ. ਪਰਮਜੀਤ ਸਿੰਘ ਦੀ ਪ੍ਰੇਰਣਾ ਸਦਕਾ ਸ਼ਾਖਾ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਸਥਾਨਕ ਜੀਟੀ ਰੋਡ ਤੇ ਅੱਜ ਧੁੰਦ ਦੇ ਮੌਸਮ ਨੂੰ ਦੇਖਦੇ ਹੋਏ ਵਾਹਨਾ ਦੇ ਪਿੱਛੇ ਰਿਫਲੈਕਟਰ ਲਗਾਏ ਗਏ। ਇਸ ਮੁਹਿਮ ਦੀ ਸ਼ੁਰੂਆਤ ਟਰੈਫਿਕ ਇੰਚਾਰਜ ਅਮਨ ਕੁਮਾਰ ਨੇ ਇਕ ਵਾਹਨ ਦੇ ਪਿੱਛੇ ਰਿਫਲੈਕਟਰ ਲਗਾ ਕੇ ਕਰਵਾਈ। ਉਹਨਾਂ ਕਿਹਾ ਕਿ ਧੁੰਦ ਦੇ ਮੌਸਮ ਵਿਚ ਜਦੋਂ ਵਿਜੀਬਿਲਟੀ ਬਹੁਤ ਘੱਟ ਹੋ ਜਾਂਦੀ ਹੈ ਤਾਂ ਇਹ ਰਿਫਲੈਕਟਰ ਕਾਫੀ ਸਹਾਈ ਬਣਦੇ ਹਨ ਅਤੇ ਦੁਰਘਟਨਾ ਦੀ ਸੰਭਾਵਨਾ ਨੂੰ ਠੱਲ੍ਹ ਪੈਂਦੀ ਹੈ। ਉਹਨਾਂ ਸਮੂਹ ਵਾਹਨ ਚਾਲਕਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਟਰੈਫਿਕ ਨਿਯਮਾ ਦੀ ਸਖਤੀ ਨਾਲ ਪਾਲਣਾ ਕਰਨ ਤਾਂ ਜੋ ਹਾਦਸਿਆਂ ਤੋਂ ਬਚਾਅ ਰਹੇ ਅਤੇ ਕੀਮਤੀ ਜਿੰਦਗੀਆਂ ਨੂੰ ਬਚਾਇਆ ਜਾ ਸਕੇ। ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਉਹਨਾਂ ਦਾ ਮਕਸਦ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਜਾਗਰੁਕ ਕਰਨਾ ਹੈ। ਹਰ ਸਾਲ ਧੁੰਦ ਦੇ ਮੌਸਮ ਵਿਚ ਇਹ ਪ੍ਰੋਜੈਕਟ ਕੀਤਾ ਜਾਂਦਾ ਹੈ ਅਤੇ ਅੱਗੇ ਵਿਚ ਜਾਰੀ ਰੱਖਿਆ ਜਾਵੇਗਾ। ਫੋਰਮ ਵਲੋਂ ਟਰੈਫਿਕ ਇੰਚਾਰਜ ਅਮਨ ਕੁਮਾਰ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਫੋਰਮ ਦੇ ਸਕੱਤਰ ਅਤੁਲ ਜੈਨ, ਮੀਤ ਪ੍ਰਧਾਨ ਸੁਨੀਲ ਢÄਗਰਾ, ਹਰਭਜਨ ਲੱਕੀ, ਕੈਸ਼ੀਅਰ ਵਿਨੇ ਕੁਮਾਰ ਬਿੱਟੂ, ਆਸ਼ੂ ਮਾਰਕੰਡਾ, ਪ੍ਰੈਸ ਸਕੱਤਰ ਜਸਵੀਰ ਮਾਹੀ, ਸ਼ਸ਼ੀ ਕਾਲੀਆ, ਅਸ਼ਵਨੀ ਕਵਾਤਰਾ, ਪਵਨ ਚਾਵਲਾ, ਰਵਿੰਦਰ ਚੱਢਾ, ਵਿਪਨ ਕੁਮਾਰ, ਮਨਦੀਪ ਮੈਨੀ ਆਦਿ ਹਾਜਰ ਸਨ।