ਫਗਵਾੜਾ 5 ਫਰਵਰੀ (ਸ਼ਿਵ ਕੋੜਾ) ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਦਾ ਇਕ ਵਫਦ ਫਗਵਾੜਾ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਨਵ ਨਿਯੁਕਤ ਐਸ.ਡੀ.ਐਮ. ਡਾ. ਸ਼ਾਇਰੀ ਮਲਹੋਤਰਾ ਨੂੰ ਮਿਲਿਆ। ਇਸ ਦੌਰਾਨ ਗੁਲਦਸਤਾ ਭੇਂਟ ਕਰਕੇ ਫੋਰਮ ਵਲੋਂ ਉਹਨਾਂ ਨੂੰ ਸ਼ੁੱਭ ਇੱਛਾਵਾਂ ਭੇਂਟ ਕੀਤੀਆਂ ਗਈਆਂ। ਗੁਰਦੀਪ ਸਿੰਘ ਕੰਗ ਨੇ ਐਸ.ਡੀ.ਐਮ. ਨੂੰ ਫੋਰਮ ਵਲੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਕੀਤੇ ਜਾਣ ਵਾਲੇ ਫੋਰਮ ਦੇ ਉਪਰਾਲਿਆਂ ਨਾਲ ਜਾਣੂ ਕਰਵਾਇਆ ਅਤੇ ਦੱਸਿਆ ਕਿ ਉਹਨਾਂ ਦੀ ਸੰਸਥਾ ਸਮਾਜ ਸੇਵਾ ਦੇ ਖੇਤਰ ਵਿਚ ਵੀ ਸਰਗਰਮ ਰਹਿੰਦੀ ਹੈ ਜਿਸਦੇ ਤਹਿਤ ਲੋੜਵੰਦਾਂ ਨੂੰ ਮਹੀਨਾਵਾਰ ਰਾਸ਼ਨ ਵੰਡਣਾ, ਲੋੜਵੰਦ ਪਰਿਵਾਰਾਂ ਦੀ ਲੜਕੀਆਂ ਦੇ ਵਿਆਹ ਲਈ ਮੱਦਦ ਕਰਨਾ, ਖੂਨ ਦਾਨ ਕੈਂਪ ਲਗਾਉਣਾ, ਵਾਹਨ ਅਤੇ ਪ੍ਰਦੂਸ਼ਣ ਚੈਕਅਪ ਕੈਂਪ ਲਗਾ ਕੇ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾ ਪ੍ਰਤੀ ਸਚੇਤ ਕਰਨਾ ਆਦਿ ਸ਼ਾਮਲ ਹੈ। ਐਸ.ਡੀ.ਐਮ. ਡਾ. ਮਲਹੋਤਰਾ ਨੇ ਗੁਰਦੀਪ ਸਿੰਘ ਕੰਗ ਅਤੇ ਉਹਨਾਂ ਦੀ ਟੀਮ ਵਲੋਂ ਕੀਤੇ ਜਾ ਰਹੇ ਕੰਮਾ ਦੀ ਸ਼ਲਾਘਾ ਕੀਤੀ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਆਮ ਲੋਕਾਂ ਨੂੰ ਜਾਗਰੁਕ ਕਰਨ ਹਿਤ ਕੀਤੇ ਜਾਣ ਵਾਲੇ ਫੋਰਮ ਦੇ ਹਰ ਉਪਰਾਲੇ ਵਿਚ ਪ੍ਰਸ਼ਾਸਨ ਵਲੋਂ ਸਹਿਯੋਗ ਦਾ ਭਰੋਸਾ ਦਿੱਤਾ। ਇਸ ਦੌਰਾਨ ਫੋਰਮ ਦੇ ਮੈਂਬਰਾਂ ਨੇ ਐਸ.ਡੀ.ਐਮ. ਦੇ ਧਿਆਨ ਵਿਚ ਤਹਿਸੀਲ ਕੰਪਲੈਕਸ ਦੇ ਬਾਥਰੂਮਾ ਦੀ ਗੰਦਗੀ ਨੂੰ ਲਿਆਂਦਾ ਜਿਸ ਤੇ ਉਹਨਾਂ ਭਰੋਸਾ ਦਿੱਤਾ ਕਿ ਬਾਥਰੂਮਾ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇਗਾ। ਉਹਨਾਂ ਸਟਾਫ ਨੂੰ ਤੁਰੰਤ ਇਸ ਸਬੰਧੀ ਨਿਰਦੇਸ਼ ਵੀ ਦਿੱਤੇ। ਇਸ ਵਫਦ ਵਿਚ ਫੋਰਮ ਦੇ ਅਤੁਲ ਜੈਨ, ਸੰਜੀਵ ਲਾਂਬਾ, ਸੁਨੀਲ ਢੀਗਰਾ, ਹਰਭਜਨ ਸਿੰਘ ਲੱਕੀ, ਸਤਪਾਲ ਕੋਛੜ, ਵਿਨੇ ਕੁਮਾਰ ਬਿੱਟੂ,ਜਸਵੀਰ ਮਾਹੀ, ਅਜੇ ,ਮੁਕੇਸ਼, ਰਣਧੀਰ ਕਰਵਲ, ਹਰਵਿੰਦਰ ਸਿੰਘ ਸੱਗੂ, ਸ਼ਸ਼ੀ ਕਾਲੀਆ, ਬਲਵਿੰਦਰ ਸਿੰਘ ਆਦਿ ਸ਼ਾਮਲ ਸਨ।